ਇਹ ਦੁੱਖ ਭਰਿਆ ਸਮਾਚਾਰ ਪੰਜਾਬ ਦੇ ਜਿਲ੍ਹਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ ਹੈ। ਪਿਛਲੇ ਸਾਲ ਸਟੱਡੀ ਵੀਜ਼ੇ ਉਤੇ ਵਿਦੇਸ਼ ਗਏ ਪੰਜਾਬੀ ਮੁੰਡੇ ਨਾਲ ਹਾਦਸਾ ਹੋ ਗਿਆ ਹੈ। ਫ਼ਿਰੋਜ਼ਪੁਰ ਜ਼ਿਲ੍ਹੇ ਦੇ ਇੱਕ 21 ਸਾਲ ਦੇ ਨੌਜਵਾਨ ਦੀ ਆਸਟ੍ਰੇਲੀਆ ਵਿੱਚ ਸੜਕ ਹਾਦਸੇ ਦੌਰਾਨ ਮੌ-ਤ ਹੋ ਗਈ। ਇਸ ਘਟਨਾ ਵਿਚ ਨੌਜਵਾਨ ਦੀ ਜਾਨ ਜਾਣ ਬਾਰੇ ਪਤਾ ਲੱਗਦਿਆਂ ਹੀ ਪਰਿਵਾਰ ਉਤੇ ਦੁੱਖ ਦਾ ਪਹਾੜ ਟੁੱ-ਟ ਗਿਆ। ਪਰਿਵਾਰ ਅਤੇ ਰਿਸ਼ਤੇਦਾਰਾਂ ਵਿੱਚ ਮਾਤਮ ਦਾ ਮਾਹੌਲ ਹੈ। ਪੜ੍ਹਾਈ ਵਿਚ ਹੁਸ਼ਿਆਰ ਹੋਣ ਦੇ ਚਲਦਿਆਂ ਨੌਜਵਾਨ ਪਿਛਲੇ ਸਾਲ ਹੀ ਸਟੱਡੀ ਵੀਜ਼ੇ ਉਤੇ ਪੜ੍ਹਾਈ ਕਰਨ ਦੇ ਲਈ ਵਿਦੇਸ਼ ਵਿਚ ਗਿਆ ਸੀ।
ਕੁਨਾਲ ਦੀ ਮਾਤਾ ਨੇ ਦੱਸਿਆ ਹੈ ਕਿ ਘਟਨਾ ਤੋਂ ਇਕ ਦਿਨ ਪਹਿਲਾਂ ਉਸ ਨਾਲ ਫੋਨ ਤੇ ਗੱਲ ਹੋਈ ਸੀ ਅਤੇ ਉਹ ਇਹੀ ਕਹਿੰਦਾ ਸੀ ਕਿ ਹੁਣ ਚਿੰਤਾ ਨਾ ਕਰੋ ਤੁਹਾਡਾ ਪੁੱਤਰ ਆਸਟ੍ਰੇਲੀਆ ਆ ਗਿਆ ਹੈ। ਉਹ ਤੁਹਾਡੇ ਸਾਰੇ ਕਸਟ ਅਤੇ ਸਾਰੇ ਕਰਜਿਆਂ ਨੂੰ ਦੂਰ ਕਰ ਦੇਵੇਗਾ। ਮ੍ਰਿਤਕ ਨੌਜਵਾਨ ਦੇ ਪਰਿਵਾਰ ਦੇ ਸੁਪਨੇ ਸਨ ਕਿ ਪੁੱਤਰ ਆਪਣੇ ਚੰਗੇ ਭਵਿੱਖ ਦੇ ਲਈ ਆਸਟ੍ਰੇਲੀਆ ਵਿਚ ਸੈਟਲ ਹੋ ਜਾਵੇ। ਖਾਅਬ ਟੁੱਟੇ ਅਤੇ ਇਸੇ ਦੌਰਾਨ ਪਰਿਵਾਰ ਨੂੰ ਹਾਦਸੇ ਵਿਚ ਆਪਣੇ ਪੁੱਤਰ ਦੀ ਮੌ-ਤ ਹੋਣ ਦੀ ਦੁੱਖ ਭਰੀ ਸੂਚਨਾ ਮਿਲੀ। ਮ੍ਰਿਤਕ ਨੌਜਵਾਨ ਦੀ ਪਹਿਚਾਣ ਕੁਨਾਲ ਚੋਪੜਾ ਵਜੋਂ ਹੋਈ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਆਸਟ੍ਰੇਲੀਆ ਦੀ ਰਾਜਧਾਨੀ ਕੈਨਬਰਾ ਨੇੜੇ ਵਾਪਰੇ ਹਾਦਸੇ ਵਿੱਚ ਕੁਨਾਲ ਦੀ ਮੌ-ਤ ਹੋਈ ਹੈ।
ਦੱਸਿਆ ਜਾ ਰਿਹਾ ਹੈ ਕਿ ਕੁਨਾਲ ਆਪਣੇ ਕੰਮ ਤੋਂ ਬਾਅਦ ਆਪਣੀ ਕਾਰ ਵਿਚ ਘਰ ਪਰਤ ਰਿਹਾ ਸੀ ਕਿ ਉਸ ਨਾਲ ਹਾਦਸਾ ਹੋ ਗਿਆ। ਉਸ ਦੀ ਕਾਰ ਇਕ ਟਰੱਕ ਨਾਲ ਜਾ ਕੇ ਟਕਰਾ ਗਈ। ਗੱਡੀ ਬੁਰੀ ਤਰ੍ਹਾਂ ਹਾਦਸਾ ਗ੍ਰਸਤ ਹੋ ਗਈ ਹੈ। ਉੱਥੇ ਲੋਕਾਂ ਨੇ ਕੁਣਾਲ ਨੂੰ ਹਸਪਤਾਲ ਲਿਜਾਣਾ ਚਾਹਿਆ ਪਰ ਉਸ ਦੀ ਮੌਕੇ ਤੇ ਹੀ ਮੌ-ਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਕੁਨਾਲ ਚੋਪੜਾ ਦੇ ਪਿਤਾ ਹਰੀਸ਼ ਚੰਦਰ ਚੋਪੜਾ ਅਤੇ ਮਾਂ ਮਧੂ ਚੋਪੜਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਉਨ੍ਹਾਂ ਦੇ ਪੁੱਤਰ ਦਾ ਮ੍ਰਿਤਕ ਸਰੀਰ ਫਿਰੋਜ਼ਪੁਰ ਲਿਆਉਣ ਦੇ ਲਈ ਮਦਦ ਦੀ ਅਪੀਲ ਕੀਤੀ ਹੈ।