ਦੇਖੋ ਕੁਦਰਤ ਦੀ ਮਰਜੀ, ਦੋ ਸਕੇ ਭਰਾ ਇਕੱਠੇ ਛੱਡ ਗਏ ਦੁਨੀਆਂ, ਹੋਣੀ ਨੇ ਇਸ ਤਰ੍ਹਾਂ ਬਣਾਏ ਬਹਾਨੇ

Punjab

ਇਹ ਦੁੱਖ ਭਰੀ ਤੇ ਹੈਰਾਨ ਕਰਨ ਵਾਲੀ ਖਬਰ ਰਾਜਸਥਾਨ ਦੇ ਬਾੜਮੇਰ ਤੋਂ ਸਾਹਮਣੇ ਆਈ ਹੈ। ਇੱਥੇ ਇੱਕੋ ਦਿਨ ਦੋ ਸਕੇ ਭਰਾਵਾਂ ਦੀ ਚਿਖਾ ਬਲੀ ਹੈ। ਇਸ ਅਜੀਬ ਘਟਨਾ ਕਾਰਨ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਛਾ ਗਈ ਹੈ। ਛੋਟੇ ਭਰਾ ਦੀ ਮੌ-ਤ ਦੀ ਖ਼ਬਰ ਸੁਣ ਕੇ ਪਿੰਡ ਪਹੁੰਚੇ ਵੱਡੇ ਭਰਾ ਦੀ ਵੀ ਪਾਣੀ ਵਾਲੀ ਟੈਂਕੀ ਵਿੱਚ ਡਿੱਗਣ ਕਰਕੇ ਕੇ ਮੌ-ਤ ਹੋ ਗਈ। ਇਹ ਮਾਮਲਾ ਬਾੜਮੇਰ ਦੇ ਸਿੰਧੜੀ ਕਸਬੇ ਦੇ ਹੋੜੂ ਪਿੰਡ ਦਾ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਹੋੜੂ ਪਿੰਡ ਦੇ ਸਰਾਂ ਕਾ ਤਾਲਾ ਦਾ ਰਹਿਣ ਵਾਲਾ 26 ਸਾਲ ਦਾ ਸੁਮੇਰ ਸਿੰਘ ਗੁਜਰਾਤ ਦੇ ਸੂਰਤ ਵਿੱਚ ਕੰਮ ਕਰਦਾ ਸੀ।

ਮੰਗਲਵਾਰ ਨੂੰ ਉਹ ਪੈਰ ਤਿਲਕਣ ਦੇ ਕਾਰਨ ਛੱਤ ਤੋਂ ਡਿੱਗ ਗਿਆ ਸੀ। ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਇਲਾਜ ਦੇ ਦੌਰਾਨ ਸੁਮੇਰ ਸਿੰਘ ਨੇ ਦਮ ਤੋੜ ਦਿੱਤਾ। ਉਸ ਦੀ ਮ੍ਰਿਤਕ ਦੇਹ ਨੂੰ ਅੰਤਿਮ ਸੰਸਕਾਰ ਦੇ ਲਈ ਪਿੰਡ ਸਰਾਂ ਵਿਖੇ ਲਿਆਂਦਾ ਗਿਆ। ਛੋਟੇ ਭਰਾ ਦੀ ਮੌਤ ਦੀ ਖ਼ਬਰ ਸੁਣ ਕੇ ਵੱਡਾ ਭਰਾ ਸੋਹਣ ਵੀ ਪਿੰਡ ਪਹੁੰਚ ਗਿਆ। ਬੁੱਧਵਾਰ ਸਵੇਰੇ ਸੋਹਣ ਸਿੰਘ ਘਰ ਤੋਂ ਕੁਝ ਦੂਰੀ ਉਤੇ ਸਥਿਤ ਪਾਣੀ ਦੀ ਟੈਂਕੀ ਤੋਂ ਬਾਲਟੀ ਭਰ ਰਿਹਾ ਸੀ ਕਿ ਅਚਾਨਕ ਉਹ ਤਿਲਕ ਕੇ ਟੈਂਕੀ ਵਿਚ ਜਾ ਡਿੱਗਿਆ ਅਤੇ ਉਸ ਦੀ ਮੌ-ਤ ਹੋ ਗਈ। 28 ਸਾਲ ਦਾ ਸੋਹਣ ਸਿੰਘ ਜੈਪੁਰ ਵਿੱਚ ਦੂਜੇ ਦਰਜੇ ਦੀ ਪੜ੍ਹਾਈ ਅਤੇ ਪ੍ਰੀਖਿਆ ਦੀ ਤਿਆਰੀ ਕਰ ਰਿਹਾ ਸੀ।

ਇਸ ਘਟਨਾ ਤੋਂ ਬਾਅਦ ਘਰ ਵਿੱਚ ਹਫੜਾ ਦਫੜੀ ਮੱਚ ਗਈ ਹੈ। ਇਸ ਘਟਨਾ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ। ਮੌਕੇ ਊਤੇ ਪਹੁੰਚੀ ਪੁਲਸ ਨੇ ਮ੍ਰਿਤਕ ਸਰੀਰ ਨੂੰ ਟੈਂਕੀ ਵਿਚੋਂ ਕੱਢ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ ਅਤੇ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ। ਪਿੰਡ ਦੇ ਬਜ਼ੁਰਗਾਂ ਨੇ ਦੱਸਿਆ ਹੈ ਕਿ ਦੋਵਾਂ ਭਰਾਵਾਂ ਵਿੱਚ ਚੰਗਾ ਪਿਆਰ ਸੀ। ਦੋ ਸਕੇ ਭਰਾਵਾਂ ਦੀ ਦੁੱਖ ਭਰੀ ਮੌ-ਤ ਦੇ ਕਾਰਨ ਪੂਰੇ ਪਿੰਡ ਵਿੱਚ ਸੋਗ ਫੈਲ ਗਿਆ ਹੈ। ਜਦੋਂ ਦੋਵੇਂ ਭਰਾਵਾਂ ਦੀਆਂ ਅਰਥੀਆਂ ਘਰੋਂ ਉਠੀਆਂ ਤਾਂ ਪਰਿਵਾਰਕ ਮੈਂਬਰਾਂ ਦੇ ਕਾਲਜੇ ਫਟ ਗਏ।

ਦੋਵਾਂ ਦੀਆਂ ਦੇਹਾਂ ਨੂੰ ਅੰਤਿਮ ਸੰਸਕਾਰ ਲਈ ਸ਼ਮਸ਼ਾਨ-ਘਾਟ ਲਿਜਾਇਆ ਗਿਆ। ਜਿੱਥੇ ਦੋਵੇਂ ਭਰਾਵਾਂ ਦਾ ਇੱਕੋ ਚਿਤਾ ਵਿਚ ਅੰਤਿਮ ਸੰਸ-ਕਾਰ ਕੀਤਾ ਗਿਆ। ਸਿੰਧਾਰੀ ਥਾਣੇ ਦੇ ਅਧਿਕਾਰੀ ਸੁਰਿੰਦਰ ਸਿੰਘ ਦੇ ਦੱਸਣ ਮੁਤਾਬਕ ਸੂਰਤ ਵਿਚ ਛੱਤ ਤੋਂ ਡਿੱਗਣ ਨਾਲ ਇੱਕ ਭਰਾ ਦੀ ਮੌ-ਤ ਹੋ ਗਈ। ਇਸ ਦੇ ਨਾਲ ਹੀ ਇੱਕ ਹੋਰ ਭਰਾ ਦੀ ਪਾਣੀ ਵਾਲੀ ਟੈਂਕੀ ਵਿੱਚ ਡਿੱਗਣ ਨਾਲ ਮੌ-ਤ ਹੋ ਗਈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਸੋਹਣ ਦੀ ਪੈਰ ਤਿਲਕਣ ਕਾਰਨ ਟੈਂਕੀ ਵਿੱਚ ਡਿੱਗ ਕੇ ਮੌ-ਤ ਹੋ ਗਈ। ਦੂਜੇ ਪਾਸੇ ਖ਼ੁਦਕੁਸ਼ੀ ਦਾ ਖ਼ਦਸ਼ਾ ਵੀ ਪ੍ਰਗਟਾਇਆ ਜਾ ਰਿਹਾ ਹੈ।

Leave a Reply

Your email address will not be published. Required fields are marked *