ਬੇਵਫ਼ਾ ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਪਤੀ ਨਾਲ ਕੀਤਾ ਸ਼ਰਮਨਾਕ ਕੰਮ, ਹੱਥੀਂ ਉਜਾੜ ਲਿਆ ਆਪਣਾ ਘਰ

Punjab

ਇਹ ਮਾਮਲਾ ਗ੍ਰੇਟਰ ਨੋਇਡਾ ਤੋਂ ਸਾਹਮਣੇ ਆਇਆ ਹੈ। ਇਥੋਂ ਦੇ ਸਰਸਵਤੀ ਕੁੰਜ ਵਿਚ ਨਾਜਾ-ਇਜ਼ ਸਬੰਧਾਂ ਦਾ ਵਿਰੋਧ ਕਰਨ ਕਰਕੇ ਇਕ ਔਰਤ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਪਤੀ ਦਾ ਕ-ਤ-ਲ ਕਰ ਦਿੱਤਾ। ਦੋਸ਼ੀ ਔਰਤ ਨੀਤੂ, ਰਾਜ ਮਿਸਤਰੀ ਹਰਪਾਲ ਅਤੇ ਉਸ ਦੇ ਦੋਸਤ ਗੌਰਵ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਦੋਸ਼ੀਆਂ ਨੇ ਸਤੀਸ਼ ਪਾਲ ਉਮਰ 42 ਸਾਲ ਦੀ ਲਾਸ਼ ਗੁਆਂਢ ਵਿੱਚ ਨਵੇਂ ਬਣ ਰਹੇ ਘਰ ਦੇ ਸੈਪਟਿਕ ਟੈਂਕ ਵਿੱਚ ਪਾ ਦਿੱਤੀ ਅਤੇ ਉਤੇ ਇੱਟਾਂ ਅਤੇ ਸੀਮਿੰਟ ਨਾਲ ਚਿਣਾਈ ਕਰ ਦਿੱਤੀ। ਇਹ ਘਟਨਾ 2 ਜਨਵਰੀ ਦੀ ਹੈ। 9 ਜਨਵਰੀ ਨੂੰ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੂੰ ਸੂਚਨਾ ਦੇਣ ਤੋਂ ਬਾਅਦ ਤਿੰਨੋਂ ਦੋਸ਼ੀ ਫਰਾਰ ਹੋ ਗਏ। ਪੁਲਿਸ ਨੇ ਸ਼ਨੀਵਾਰ ਦੀ ਰਾਤ ਹਰਪਾਲ ਨੂੰ ਗ੍ਰਿਫਤਾਰ ਕੀਤਾ ਅਤੇ ਉਸ ਦੀ ਨਿਸ਼ਾਨਦੇਹੀ ਉਤੇ ਸੈਪਟਿਕ ਟੈਂਕ ਨੂੰ ਪੱਟ ਕੇ ਦੇਹ ਨੂੰ ਬਾਹਰ ਕੱਢਿਆ ਅਤੇ ਐਤਵਾਰ ਨੂੰ ਨੀਤੂ ਨੂੰ ਵੀ ਗ੍ਰਿਫਤਾਰ ਕਰਕੇ ਘਟਨਾ ਦਾ ਖੁਲਾਸਾ ਕੀਤਾ ਹੈ।

DSP ਸੈਂਟਰਲ ਜੋਨ ਰਾਮਬਦਨ ਸਿੰਘ ਅਤੇ ADCP ਵਿਸ਼ਾਲ ਪਾਂਡੇ ਨੇ ਦੱਸਿਆ ਹੈ ਕਿ ਬੁਲੰਦ ਸ਼ਹਿਰ ਜਿਲ੍ਹੇ ਦੇ ਅੰਨੂਪ ਸ਼ਹਿਰ ਥਾਣਾ ਖੇਤਰ ਦੇ ਦਰਾਵਰ ਪਿੰਡ ਦਾ ਰਹਿਣ ਵਾਲਾ ਸਤੀਸ਼ਪਾਲ ਆਪਣੀ ਪਤਨੀ ਨੀਤੂ ਅਤੇ ਛੇ ਸਾਲ ਦੇ ਬੱਚੇ ਸਮੇਤ ਗ੍ਰੇਟਰ ਨੋਇਡਾ ਵੈਸਟ ਦੇ ਸਰਸਵਤੀ ਕੁੰਜ ਵਿਚ ਰਹਿੰਦਾ ਸੀ। ਸਤੀਸ਼ਪਾਲ ਨੋਇਡਾ ਵਿਚ ਇਕ ਐਕਸਪੋਰਟ ਕੰਪਨੀ ਵਿਚ ਕੰਮ ਕਰਦਾ ਸੀ। ਸਤੀਸ਼ਪਾਲ ਪਹਿਲਾਂ ਸਰਸਵਤੀ ਕੁੰਜ ਵਿਚ ਕਿਰਾਏ ਉਤੇ ਰਹਿੰਦਾ ਸੀ ਪਰ ਬਾਅਦ ਵਿਚ ਉਸ ਨੇ ਪਲਾਟ ਖਰੀਦ ਕੇ ਆਪਣਾ ਘਰ ਬਣਾ ਲਿਆ ਸੀ। ਉਸ ਨੇ ਗਰੇਨੋ ਵੈਸਟ ਵਿੱਚ ਰਹਿਣ ਵਾਲੇ ਮਿਸਤਰੀ ਹਰਪਾਲ ਤੋਂ ਘਰ ਬਣਵਾਇਆ ਸੀ। ਇਸ ਦੌਰਾਨ ਹੀ ਹਰਪਾਲ ਅਤੇ ਨੀਤੂ ਵਿਚਕਾਰ ਗਲਤ ਰਿਸ਼ਤੇ ਬਣ ਗਏ। ਪਰ ਉਦੋਂ ਸਤੀਸ਼ਪਾਲ ਨੂੰ ਇਸ ਬਾਰੇ ਪਤਾ ਨਹੀਂ ਲੱਗਿਆ।

ਹਰਪਾਲ ਪਿਛਲੇ ਕੁਝ ਮਹੀਨਿਆਂ ਤੋਂ ਸਤੀਸ਼ਪਾਲ ਦੇ ਗੁਆਂਢ ਵਿਚ ਅਜੈ ਨਾਮ ਦੇ ਵਿਅਕਤੀ ਦਾ ਘਰ ਬਣਾ ਰਿਹਾ ਸੀ। ਘਰ ਲਗਭਗ ਤਿਆਰ ਹੋ ਗਿਆ ਸੀ। ਇਸ ਵਿੱਚ ਇੰਟੀਰੀਅਰ, ਟਾਈਲਾਂ ਅਤੇ ਪਲਾਸਤਰ ਆਦਿ ਦਾ ਕੰਮ ਚੱਲ ਰਿਹਾ ਸੀ। ਸਤੀਸ਼ ਪਾਲ ਅਕਸਰ ਦੇਰ ਰਾਤ ਨੂੰ ਕੰਪਨੀ ਤੋਂ ਵਾਪਸ ਆਉਂਦਾ ਸੀ। 2 ਜਨਵਰੀ ਨੂੰ ਵੀ ਉਹ ਰਾਤ ਨੂੰ ਤਕਰੀਬਨ ਇੱਕ ਵਜੇ ਘਰ ਵਾਪਸ ਆਇਆ ਸੀ। ਇਸ ਤੋਂ ਪਹਿਲਾਂ ਹੀ ਨੀਤੂ ਨੇ ਉਸ ਦੀ ਸ਼ਰਾਬ ਵਿਚ ਨਸ਼ੀ-ਲੀ ਚੀਜ ਮਿਲਾ ਦਿੱਤੀ। ਉਸ ਦੇ ਬੇਹੋਸ਼ ਹੋਣ ਤੇ ਉਸ ਨੇ ਹਰਪਾਲ ਅਤੇ ਗੌਰਵ ਨੂੰ ਘਰ ਵਿਚ ਬੁਲਾ ਲਿਆ। ਇਸ ਤੋਂ ਬਾਅਦ ਦੋਸ਼ੀਆਂ ਨੇ ਸਤੀਸ਼ਪਾਲ ਦਾ ਗਲ ਘੁੱਟ ਕੇ ਕ-ਤ-ਲ ਕਰ ਦਿੱਤਾ।

ਹਰਪਾਲ ਜਿਸ ਘਰ ਨੂੰ ਬਣਾ ਰਿਹਾ ਸੀ ਉਸ ਵਿੱਚ ਹੀ ਰਹਿ ਰਿਹਾ ਸੀ। ਮਕਾਨ ਮਾਲਕ ਅਜੇ ਜਾਂ ਉਸ ਦਾ ਪਰਿਵਾਰ ਅਜੇ ਇਸ ਘਰ ਵਿਚ ਨਹੀਂ ਰਹਿੰਦਾ ਸੀ। ਘਟਨਾ ਤੋਂ ਬਾਅਦ ਹਰਪਾਲ ਸਤੀਸ਼ ਦੀ ਮ੍ਰਿਤਕ ਦੇਹ ਨੂੰ ਮੋਢੇ ਉਤੇ ਚੁੱਕ ਕੇ ਨਿਰਮਾਣ ਅਧੀਨ ਘਰ ਵਿਚ ਲੈ ਗਿਆ। ਹਰਪਾਲ ਨੇ ਇੱਥੇ ਰਹਿੰਦੇ ਦੂਜੇ ਰਾਜ ਮਿਸਤਰੀ ਗੌਰਵ ਨੂੰ ਨੀਤੂ ਦੇ ਗਹਿਣੇ ਅਤੇ 20 ਹਜ਼ਾਰ ਰੁਪਏ ਦੇ ਕੇ ਆਪਣੇ ਨਾਲ ਮਿਲਾ ਲਿਆ। ਦੋਸ਼ੀਆਂ ਨੇ ਦੇਹ ਨੂੰ ਸੈਪਟਿਕ ਟੈਂਕ ਵਿੱਚ ਪਾ ਕੇ ਉੱਪਰ ਦੀ ਚਿਣਾਈ ਕਰ ਦਿੱਤੀ। ਇਸ ਘਟਨਾ ਤੋਂ ਬਾਅਦ ਦੋਸ਼ੀ ਨੀਤੂ ਘਰ ਵਿੱਚ ਅਤੇ ਹਰਪਾਲ ਉਸਾਰੀ ਅਧੀਨ ਘਰ ਦੇ ਵਿੱਚ ਕੰਮ ਕਰਦਾ ਰਿਹਾ।

9 ਜਨਵਰੀ ਨੂੰ ਸਤੀਸ਼ ਦੇ ਪਰਿਵਾਰ ਵਾਲਿਆਂ ਨੇ ਨੀਤੂ ਤੋਂ ਪੁੱਛ-ਗਿੱਛ ਕੀਤੀ। ਨੀਤੂ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਪਿੰਡ ਗਏ ਹੋਏ ਹਨ। ਪਰ ਜਦੋਂ ਸਤੀਸ਼ ਪਿੰਡ ਨਹੀਂ ਪਹੁੰਚਿਆ ਤਾਂ ਉਨ੍ਹਾਂ ਨੂੰ ਕੋਈ ਅਣਸੁਖਾਵੀਂ ਘਟਨਾ ਹੋਣ ਦਾ ਡਰ ਸਤਾਉਣ ਲੱਗਾ। ਉਨ੍ਹਾਂ ਵਲੋਂ ਸਤੀਸ਼ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਗਈ ਅਤੇ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ। ਪੁਲੀਸ ਵਲੋਂ ਜਦੋਂ ਲਾਪਤਾ ਵਿਅਕਤੀ ਦਾ ਪਰਚਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ ਤਾਂ ਨੀਤੂ ਅਤੇ ਹਰਪਾਲ ਭੱਜ ਗਏ।

Leave a Reply

Your email address will not be published. Required fields are marked *