ਪੰਜਾਬ ਦੇ ਲੁਧਿਆਣਾ ਤੋਂ ਵਾਪਸ ਜਾ ਰਹੇ ਮਾਂ ਅਤੇ ਪੁੱਤਰ ਨਾਲ ਦੁੱਖ ਭਰੀ ਘਟਨਾ ਹੋਣ ਦੀ ਖਬਰ ਪ੍ਰਾਪਤ ਹੋਈ ਹੈ। ਹਰਿਆਣਾ ਦੇ ਅੰਬਾਲਾ ਵਿਚ ਜਗਾਧਰੀ ਜੀਟੀ ਰੋਡ ਦੇ ਉਤੇ ਟਰੱਕ ਅਤੇ ਮਾਰੂਤੀ ਅਰਟਿਗਾ ਕਾਰ ਦੀ ਹੋਈ ਟੱਕਰ ਦੇ ਵਿਚ ਮਾਂ ਅਤੇ ਪੁੱਤਰ ਦੀ ਮੌ-ਤ ਹੋ ਗਈ ਹੈ। ਜਦੋਂ ਕਿ 3 ਹੋਰ ਲੋਕ ਗੰਭੀਰ ਜ਼ਖਮੀ ਹੋ ਗਏ ਹਨ। ਇਹ ਪਰਿਵਾਰ ਜਿਲ੍ਹਾ ਲੁਧਿਆਣਾ ਦੇ ਮਾਛੀਵਾੜਾ ਵਿੱਚ ਆਪਣੀ ਭਾਂਣਜੀ ਦੇ ਵਿਆਹ ਤੋਂ ਯਮੁਨਾਨਗਰ ਨੂੰ ਵਾਪਸ ਜਾ ਰਿਹਾ ਸੀ। ਇਸ ਘਟਨਾ ਵਿਚ ਜ਼ਖਮੀ ਹੋਏ ਲੋਕਾਂ ਦਾ ਇਲਾਜ ਅੰਬਾਲਾ ਛਾਉਣੀ ਦੇ ਸਿਵਲ ਹਸਪਤਾਲ ਦੇ ਵਿਚ ਚੱਲ ਰਿਹਾ ਹੈ। ਇਹ ਹਾਦਸਾ ਸੋਮਵਾਰ ਦੀ ਸਵੇਰੇ ਪਿੰਡ ਤੇਪਲਾ ਦੇ ਨੇੜੇ ਵਾਪਰਿਆ ਹੈ।
ਇਸ ਮਾਮਲੇ ਸਬੰਧੀ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਯਮੁਨਾਨਗਰ ਦੇ ਲਾਲਦੁਆਰਾ ਦਾ ਰਹਿਣ ਵਾਲਾ ਸ਼ਸ਼ੀ ਆਪਣੀ ਭਾਂਣਜੀ ਦੇ ਵਿਆਹ ਵਿਚ ਸ਼ਾਮਲ ਹੋਣ ਲਈ ਜਿਲ੍ਹਾ ਲੁਧਿਆਣਾ ਦੇ ਮਾਛੀਵਾੜਾ ਵਿਚ ਆਇਆ ਸੀ। ਸੋਮਵਾਰ ਦੀ ਸਵੇਰੇ ਆਪਣੀ ਭਾਂਣਜੀ ਨੂੰ ਵਿਦਾਈ ਦੇਣ ਤੋਂ ਬਾਅਦ ਉਹ ਲੁਧਿਆਣਾ ਤੋਂ ਆਪਣੀ ਅਰਟਿਗਾ ਗੱਡੀ ਵਿਚ ਵਾਪਸ ਯਮੁਨਾਨਗਰ ਜਾ ਰਿਹਾ ਸੀ। ਅਰਟਿਗਾ ਗੱਡੀ ਵਿਚ ਸ਼ਸ਼ੀ, ਪੁੱਤ ਕਪਿਲ, ਨੂੰਹ ਪੂਨਮ, ਪੋਤਾ ਅਕੁਲ ਅਤੇ ਪੋਤੀ ਸਾਨੂੰ ਸਵਾਰ ਸਨ। ਸਵੇਰੇ ਨੀਂਦ ਦਾ ਝੋਕਾ (ਝਪਕੀ) ਆਉਣ ਕਾਰਨ ਕਾਰ ਬੇਕਾਬੂ ਹੋ ਗਈ ਅਤੇ ਸੜਕ ਕਿਨਾਰੇ ਖੜ੍ਹੇ ਟਰੱਕ ਨਾਲ ਜਾ ਕੇ ਟਕਰਾ ਗਈ।
ਇਹ ਟੱਕਰ ਇੰਨੀ ਜ਼ਬਰ-ਦਸਤ ਸੀ ਕਿ ਕਾਰ ਪੂਰੀ ਤਰ੍ਹਾਂ ਨੁਕ-ਸਾਨੀ ਗਈ ਅਤੇ 11 ਸਾਲ ਦੇ ਅਕੁਲ ਅਤੇ ਉਸ ਦੀ ਮਾਂ ਪੂਨਮ ਦੀ ਦ-ਰ-ਦ ਭਰੀ ਮੌ-ਤ ਹੋ ਗਈ। ਇਸ ਹਾਦਸੇ ਦੇ ਵਿਚ ਜ਼ਖਮੀ ਹੋਏ ਪਰਿਵਾਰ ਦੇ ਤਿੰਨ ਮੈਂਬਰਾਂ ਦਾ ਹਾਲ ਵੀ ਗੰਭੀਰ ਬਣਿਆ ਹੋਇਆ ਹੈ। ਹਸਪਤਾਲ ਵਿਚ ਸ਼ਸ਼ੀ, ਕਪਿਲ ਅਤੇ ਸੋਨੂੰ ਦਾ ਇਲਾਜ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ਉਤੇ ਪਹੁੰਚੀ ਥਾਣਾ ਸਾਹਾ ਪੁਲਿਸ ਦੇ ਵਲੋਂ ਲੜਕੇ ਅਤੇ ਮਹਿਲਾ ਦੇ ਮ੍ਰਿਤਕ ਸਰੀਰ ਨੂੰ ਕਬਜ਼ੇ ਵਿਚ ਲੈ ਕੇ ਅੰਬਾਲਾ ਛਾਉਣੀ ਦੇ ਸਿਵਲ ਹਸਪਤਾਲ ਦੇ ਪੋਸਟ ਮਾਰਟਮ ਹਾਊਸ ਦੇ ਵਿਚ ਰਖਾਇਆ ਗਿਆ ਹੈ।