ਇਹ ਖਬਰ ਪੰਜਾਬ ਦੇ ਜਿਲ੍ਹਾ ਲੁਧਿਆਣਾ ਤੋਂ ਪ੍ਰਾਪਤ ਹੋਈ ਹੈ। ਲੁਧਿਆਣੇ ਜਿਲ੍ਹੇ ਵਿਚ ਸਮਰਾਲਾ ਨੇੜੇ ਲੁਧਿਆਣਾ ਤੋਂ ਖਰੜ ਨੈਸ਼ਨਲ ਹਾਈਵੇ ਦੇ ਉਤੇ ਤੇ ਦੇਰ ਰਾਤ ਨੂੰ ਇੱਕ ਕਾਰ ਇੱਕ ਮ-ਰੀ ਪੀ ਗਾਂ ਦੇ ਨਾਲ ਟਕਰਾ ਗਈ। ਟਕਰਾਉਣ ਤੋਂ ਬਾਅਦ ਕਾਰ ਹਾਈਵੇਅ ਉਤੇ ਕਈ ਵਾਰ ਪਲਟੀਆਂ ਖਾ ਗਈ। ਨੇੜੇ-ਤੇੜੇ ਦੇ ਲੋਕਾਂ ਵਲੋਂ ਤੁਰੰਤ ਕਾਰ ਡਰਾਈਵਰ ਨੂੰ ਬਾਹਰ ਕੱਢਿਆ ਗਿਆ। ਉਹ ਉਸ ਨੂੰ ਹਸਪਤਾਲ ਲੈ ਜਾ ਰਿਹਾ ਸੀ ਕਿ ਰਸਤੇ ਦੇ ਵਿਚ ਹੀ ਉਸ ਦੀ ਮੌ-ਤ ਹੋ ਗਈ। ਇਸ ਘਟਨਾ ਵਿਚ ਮ-ਰ-ਨ ਵਾਲੇ ਦੀ ਪਹਿਚਾਣ ਅਮਰਿੰਦਰਪਾਲ ਸਿੰਘ ਦਿਲਾਵਰੀ ਦੇ ਰੂਪ ਵਜੋਂ ਹੋਈ ਹੈ। ਉਹ ਬੁੱਢਾ ਸ਼ੂਗਰ ਮਿੱਲ ਦੇ ਵਿੱਚ ਚੀਫ਼ ਇੰਜਨੀਅਰ ਦੇ ਅਹੁਦੇ ਉਤੇ ਸੀ।
ਇਸ ਮਾਮਲੇ ਬਾਰੇ ਸਮਰਾਲਾ ਦੀ ਰਹਿਣ ਵਾਲੀ ਰਣਜੀਤ ਕੌਰ ਨੇ ਦੱਸਿਆ ਹੈ ਕਿ ਉਸ ਦੀ ਕਾਰ ਅਮਿੰਦਰਪਾਲ ਦੀ ਕਾਰ ਦੇ ਪਿੱਛੇ ਸੀ। ਗਾਂ ਦੀ ਦੇਹ ਨਾਲ ਟਕਰਾਉਣ ਤੋਂ ਬਾਅਦ ਗੱਡੀ ਹਵਾ ਵਿੱਚ ਪਲਟੀਆਂ ਖਾਣ ਲੱਗੀ। ਕਾਰ ਡਿੱਗਦੇ ਹੀ ਉਸ ਨੇ ਆਪਣੀ ਕਾਰ ਨੂੰ ਵੀ ਰੋਕ ਲਿਆ। ਸਵਿਫਟ ਕਾਰ ਦੇ ਵਿਚੋਂ ਜ਼ਖਮੀ ਅਮਿੰਦਰਪਾਲ ਨੂੰ ਬਾਹਰ ਕੱਢਣ ਦੀ ਕਾਫੀ ਕੋਸ਼ਿਸ਼ ਕੀਤੀ। ਉਸ ਨੇ ਲੋਕਾਂ ਨੂੰ ਮਦਦ ਲਈ ਵੀ ਕਿਹਾ ਪਰ ਕਿਸੇ ਨੇ ਵੀ ਉਸ ਦੀ ਮਦਦ ਨਹੀਂ ਕੀਤੀ। ਜਦੋਂ ਤੱਕ ਜ਼ਖਮੀ ਨੂੰ ਦੋ ਘੰਟਿਆਂ ਦੀ ਦੇਰੀ ਤੋਂ ਬਾਅਦ ਕਾਰ ਵਿਚੋਂ ਬਾਹਰ ਕੱਢਿਆ ਗਿਆ ਤਾਂ ਉਦੋਂ ਤੱਕ ਉਸ ਦਾ ਕਾਫੀ ਖੂ-ਨ ਵਹਿ ਚੁੱਕਿਆ ਸੀ। ਜੇਕਰ ਸਮੇਂ ਸਿਰ ਅਮਰਿੰਦਰਪਾਲ ਸਿੰਘ ਨੂੰ ਕਾਰ ਵਿਚੋਂ ਬਾਹਰ ਕੱਢ ਲਿਆ ਜਾਂਦਾ ਤਾਂ ਸ਼ਾਇਦ ਉਸ ਦੀ ਜਾਨ ਨੂੰ ਬਚਾਇਆ ਜਾ ਸਕਦਾ ਸੀ।
ਘਟਨਾ ਵਾਲੀ ਥਾਂ ਉੱਤੇ ਮੌਜੂਦ ਲੋਕਾਂ ਨੇ ਕਿਹਾ ਹੈ ਕਿ ਸਰਕਾਰ ਵਲੋਂ ਪਸ਼ੂਆਂ ਦੇ ਨਾਮ ਉਤੇ ਟੈਕਸ ਤਾਂ ਵਸੂਲਿਆ ਜਾ ਰਿਹਾ ਹੈ ਪਰ ਆਵਾਰਾ ਪਸ਼ੂਆਂ ਨੂੰ ਸੜਕਾਂ ਉਤੋਂ ਹਟਾਉਣ ਲਈ ਕੋਈ ਯੋਗ ਉਪਰਾਲਾ ਨਹੀਂ ਕੀਤਾ ਜਾ ਰਿਹਾ। ਹਾਦਸੇ ਵਿਚ ਲੋਕ ਆਪਣੀਆਂ ਜਾ-ਨਾਂ ਗੁਆ ਰਹੇ ਹਨ। ਸਰਕਾਰ ਬੇਸਹਾਰਾ ਪਸ਼ੂਆਂ ਦੀ ਸੰਭਾਲ ਕਰਨ ਵਿੱਚ ਨਾਕਾਮ ਸਾਬਤ ਹੋ ਰਹੀ ਹੈ। ਇਸ ਸਬੰਧੀ ਥਾਣਾ ਸਮਰਾਲਾ ਦੇ ਐਸਐਚਓ ਭਿੰਦਰ ਸਿੰਘ ਖੰਗੂੜਾ ਨੇ ਕਿਹਾ ਕਿ ਪੋਸਟ ਮਾਰਟਮ ਕਰਵਾਉਣ ਤੋਂ ਬਾਅਦ ਮ੍ਰਿਤਕ ਸਰੀਰ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤਾ ਜਾਵੇਗਾ।