ਜਿਲ੍ਹਾ ਬਠਿੰਡਾ (ਪੰਜਾਬ) ਦੇ ਤਲਵੰਡੀ ਸਾਬੋ ਵਿਚ ਪੈਂਦੇ ਪਿੰਡ ਗਟਵਾਲੀ ਵਿੱਚ ਵਿਦੇਸ਼ ਜਾਣ ਦੇ ਖਾਅਬ ਨੂੰ ਪੂਰਾ ਕਰਨ ਲਈ ਆਈਲੈਟਸ ਕਰ ਰਿਹਾ ਇਕ ਨੌਜਵਾਨਾ ਦੋ ਵਾਰ ਫੇਲ ਹੋਣ ਤੋਂ ਬਾਅਦ ਇੰਨਾ ਦੁ-ਖੀ ਹੋ ਗਿਆ ਕਿ ਉਸ ਨੇ ਖੇਤਾਂ ਵਿੱਚ ਜਾ ਕੇ ਫਾ-ਹਾ ਲੈ ਕੇ ਆਪਣੀ ਜਿੰਦਗੀ ਨੂੰ ਖ-ਤ-ਮ ਕਰ ਲਿਆ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਵਲੋਂ ਪਹਿਲਾਂ ਫ਼ੌਜ ਵਿਚ ਭਰਤੀ ਹੋਣ ਦੀ ਕੋਸ਼ਿਸ਼ ਵੀ ਕੀਤੀ ਗਈ ਸੀ। ਪਰ ਉਸ ਵਿਚ ਵੀ ਕਾਮਯਾਬ ਨਹੀਂ ਹੋ ਸਕਿਆ ਸੀ। ਜਿਸ ਦੇ ਕਾਰਨ ਹੁਣ ਉਹ ਵਿਦੇਸ਼ ਜਾਣ ਦੇ ਲਈ ਆਈ-ਲੈਟਸ ਦੀ ਤਿਆਰੀ ਕਰਨ ਲੱਗ ਪਿਆ ਸੀ। ਪ੍ਰਾਪਤ ਹੋਈ ਹੋਰ ਜਾਣਕਾਰੀ ਮੁਤਾਬਕ ਮ੍ਰਿਤਕ ਨੌਜਵਾਨ ਆਪਣੇ ਪਿੱਛੇ ਮਾਤਾ ਪਿਤਾ ਅਤੇ ਇਕ ਛੋਟੇ ਭਰਾ ਨੂੰ ਛੱਡ ਗਿਆ ਹੈ।
ਉਪਰ ਪੋਸਟ ਕੀਤੀ ਗਈ ਤਸਵੀਰ ਤਲਵੰਡੀ ਸਾਬੋ ਦੇ ਪਿੰਡ ਗਟਵਾਲੀ ਦੇ ਕੁਲਦੀਪ ਸਿੰਘ ਦੀ ਹੈ, ਜੋ ਆਪਣੀ ਮਾਂ ਪਿਓ ਦੀ ਆਰਥਿਕ ਹਾਲਤ ਠੀਕ ਕਰਨ ਦੇ ਲਈ ਆਈਲੈਟਸ ਦੀ ਤਿਆਰੀ ਕਰਕੇ ਵਿਦੇਸ਼ ਜਾਣਾਂ ਚਾਹੁੰਦਾ ਸੀ। ਪਰ ਦੋ ਵਾਰ ਪੇਪਰ ਦੇਣ ਤੋਂ ਬਾਅਦ ਵੀ ਕੁਲਦੀਪ ਸਿੰਘ ਨੂੰ ਸਫਲਤਾ ਨਹੀਂ ਮਿਲੀ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦਾ ਪਿਤਾ ਇਕ ਗਰੀਬ ਕਿਸਾਨ ਹੈ। ਜਿਸ ਦੇ ਸਿਰ ਉਤੇ ਕਾਫੀ ਕਰਜ਼ਾ ਹੈ। ਨੌਜਵਾਨ ਵਲੋਂ ਆਪਣੇ ਆਪ ਨੂੰ ਖ-ਤ-ਮ ਕਰਨ ਦੀ ਇਸ ਘਟਨਾ ਤੋਂ ਬਾਅਦ ਪਰਿਵਾਰ ਸਦਮੇ ਵਿੱਚ ਹੈ। ਇਸ ਮਾਮਲੇ ਸਬੰਧੀ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਦੇ ਦੱਸਣ ਅਨੁਸਾਰ ਮ੍ਰਿਤਕ ਨੌਜਵਾਨ ਰਾਤ ਨੂੰ 8 ਵਜੇ ਤੋਂ ਬਾਅਦ ਘਰ ਤੋਂ ਗਾਇਬ ਹੋਇਆ ਸੀ।
ਸਵੇਰੇ ਜਦੋਂ ਪਰਿਵਾਰ ਵਾਲੇ ਉਸ ਦੀ ਭਾਲ ਕਰ ਰਹੇ ਸਨ ਤਾਂ ਖੇਤਾਂ ਵਿਚ ਮੋਟਰ ਲਈ ਪਾਏ ਕੋਠੇ ਵਿੱਚ ਉਸ ਦੀ ਮ੍ਰਿਤਕ ਦੇਹ ਲਟ-ਕਦੀ ਮਿਲੀ। ਇਸ ਸਬੰਧੀ ਮ੍ਰਿਤਕ ਦੇ ਪਿਤਾ ਨੇ ਦੱਸਿਆ ਹੈ ਕਿ ਉਹ ਦੋ ਵਾਰ ਆਈਲੈਟਾਸ ਦਾ ਪੇਪਰ ਦੇਣ ਅਤੇ ਅਸਫਲ ਰਹਿਣ ਦੇ ਕਾਰਨ ਪ੍ਰੇ-ਸ਼ਾਨ ਰਹਿੰਦਾ ਸੀ। ਇਸ ਘਟਨਾ ਤੋਂ ਬਾਅਦ ਥਾਣਾ ਰਾਮਾ ਮੰਡੀ ਪੁਲਿਸ ਵਲੋਂ ਧਾਰਾ 174 ਦੇ ਤਹਿਤ ਕਾਰਵਾਈ ਕਰਦਿਆਂ ਹੋਇਆਂ ਤਲਵੰਡੀ ਸਾਬੋ ਦੇ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਵਿਖੇ ਪੋਸਟ ਮਾਰਟਮ ਕਰਵਾਉਣ ਦੇ ਉਪਰੰਤ ਮ੍ਰਿਤਕ ਸਰੀਰ ਵਾਰਸਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ।