ਪੰਜਾਬ ਸੂਬੇ ਦੇ ਥਾਣਾ ਅਜਨਾਲਾ ਅਧੀਨ ਪੈਂਦੇ ਪਿੰਡ ਗੁਰਾਲਾ ਦੇ ਰਹਿਣ ਵਾਲੇ ਗੁਲਜ਼ਾਰ ਮਸੀਹ ਉਮਰ 65 ਸਾਲ ਅਤੇ ਉਸ ਦੇ ਲੜਕੇ ਮੈਨੂਅਲ ਮਸੀਹ ਉਤੇ ਗੁਆਂਢੀ ਵੱਲੋਂ ਤੇਜ਼-ਧਾਰ ਹਥਿ-ਆਰ ਨਾਲ ਹਮਲਾ ਕਰਕੇ ਜਖਮੀ ਕਰ ਦਿੱਤਾ ਗਿਆ। ਹਸਪਤਾਲ ਵਿੱਚ ਇਲਾਜ ਦੇ ਦੌਰਾਨ ਗੁਲਜ਼ਾਰ ਦੀ ਮੌ-ਤ ਹੋ ਗਈ। ਇਹ ਘਟਨਾ ਸ਼ੁੱਕਰਵਾਰ ਨੂੰ ਰਾਤ ਦੀ ਹੈ। ਪੁਲੀਸ ਵਲੋਂ ਪਿੰਡ ਗੁਰਾਲਾ ਦੇ ਵਾਸੀ ਮੂਸਾ ਮਸੀਹ ਦੇ ਵਿਰੁੱਧ ਕ-ਤ-ਲ ਦਾ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਪਿੰਡ ਗੁਰਾਲਾ ਵਾਸੀ ਅਲਾਸ ਮਸੀਹ ਨੇ ਪੁਲੀਸ ਨੂੰ ਦੱਸਿਆ ਹੈ ਕਿ ਉਸ ਦਾ ਘਰਵਾਲਾ ਗੁਲਜ਼ਾਰ ਮਸੀਹ ਅਤੇ ਪੁੱਤਰ ਮੈਨੁਅਲ ਮਸੀਹ ਮਜ਼ਦੂਰੀ ਦਾ ਕੰਮਕਾਜ ਕਰਦੇ ਹਨ।
ਉਨ੍ਹਾਂ ਨੇ ਆਪਣੇ ਘਰ ਵਿਚ ਮੁਰਗੀਆਂ ਰੱਖੀਆਂ ਹੋਈਆਂ ਹਨ। ਉਸ ਨੇ ਦੱਸਿਆ ਕਿ ਗੁਆਂਢ ਵਿੱਚ ਰਹਿੰਦੇ ਮੂਸਾ ਮਸੀਹ ਦੇ ਘਰ ਅਕਸਰ ਮੁਰਗੇ ਚਲੇ ਜਾਂਦੇ ਸਨ। ਇਸ ਗੱਲ ਨੂੰ ਲੈ ਕੇ ਮੂਸਾ ਝਗੜਾ ਕਰਨ ਲੱਗਦਾ ਸੀ। ਲੋਹੜੀ ਵਾਲੀ ਰਾਤ ਨੂੰ ਵੀ ਕੁਝ ਮੁਰਗੇ ਮੂਸੇ ਦੇ ਘਰ ਵਿਚ ਵੜ ਗਏ ਅਤੇ ਰੌਲਾ ਪੈਣ ਉਤੇ ਉਹ ਉਸ ਦੇ ਘਰ ਜਾ ਕੇ ਮੁਰਗੀਆਂ ਨੂੰ ਲੈ ਆਈ। ਇਸ ਤੋਂ ਬਾਅਦ ਮੂਸਾ ਤੇਜ਼-ਧਾਰ ਹਥਿ-ਆਰ ਲੈ ਕੇ ਉਨ੍ਹਾਂ ਦੇ ਘਰ ਵਿਚ ਆ ਵੜਿਆ ਅਤੇ ਗਾਲ੍ਹਾਂ ਕੱਢਦੇ ਹੋਏ ਉਨ੍ਹਾਂ ਦੇ ਪਤੀ ਉਤੇ ਹ-ਮ-ਲਾ ਕਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ। ਜਦੋਂ ਬੇਟੇ ਨੇ ਆਪਣੇ ਪਿਤਾ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਮੂਸਾ ਨੇ ਉਸ ਨੂੰ ਵੀ ਜ਼ਖਮੀ ਕਰ ਦਿੱਤਾ।
ਇਸ ਜੁਰਮ ਨੂੰ ਕਰਨ ਤੋਂ ਬਾਅਦ ਮੂਸਾ ਘਰ ਤੋਂ ਫਰਾਰ ਹੋ ਗਿਆ। ਅਲਾਸਾ ਨੇ ਦੱਸਿਆ ਕਿ ਉਸ ਨੇ ਦੋਵੇਂ ਪਿਓ ਅਤੇ ਪੁੱਤ ਨੂੰ ਹਸਪਤਾਲ ਭਰਤੀ ਕਰਾਇਆ। ਉਸ ਦੇ ਪਤੀ ਗੁਲਜ਼ਾਰ ਦੀ ਐਤਵਾਰ ਨੂੰ ਮੌ-ਤ ਹੋ ਗਈ। ਮ੍ਰਿਤਕ ਪਤੀ ਨੂੰ ਨੇੜਲੇ ਕਬਰ-ਸਤਾਨ ਵਿੱਚ ਦ-ਫ਼-ਨਾ ਦਿੱਤਾ ਗਿਆ। ਜਦੋਂ ਬਾਅਦ ਵਿਚ ਰਿਸ਼ਤੇਦਾਰਾਂ ਨੂੰ ਇਸ ਘਟਨਾ ਦਾ ਪਤਾ ਲੱਗਿਆ ਤਾਂ ਉਨ੍ਹਾਂ ਨੇ ਇਕੱਠੇ ਹੋ ਕੇ ਥਾਣਾ ਅਜਨਾਲਾ ਵਿਚ ਸ਼ਿਕਾਇਤ ਦਰਜ ਕਰਵਾ ਦਿੱਤੀ। ਦੋਸ਼ੀ ਅਜੇ ਫਰਾਰ ਹੈ ਅਤੇ ਉਸ ਦੀ ਗ੍ਰਿਫ਼ਤਾਰੀ ਦੇ ਲਈ ਛਾਪੇ-ਮਾਰੀ ਕੀਤੀ ਜਾ ਰਹੀ ਹੈ।
ਇਸ ਮਾਮਲੇ ਤੇ ACP ਨੇ ਦੱਸਿਆ ਹੈ ਕਿ ਪੀੜਤ ਪਰਿਵਾਰ ਨੇ ਪੁਲੀਸ ਨੂੰ ਬਿਨਾਂ ਦੱਸੇ ਹੀ ਗੁਲਜ਼ਾਰ ਦੀ ਦੇਹ ਨੂੰ ਦ-ਫ਼-ਨ ਦਿੱਤਾ ਸੀ। ਇਸ ਮਾਮਲੇ ਨੂੰ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਗਿਆ। ਇਸ ਤੋਂ ਬਾਅਦ ਸੋਮਵਾਰ ਨੂੰ ਤਹਿਸੀਲਦਾਰ ਦੀ ਹਾਜ਼ਰੀ ਦੇ ਵਿੱਚ ਥਾਣਾ ਅਜਨਾਲਾ ਦੀ ਪੁਲੀਸ ਪਿੰਡ ਗੁਰਾਲਾ ਦੇ ਕ-ਬ-ਰ ਸਤਾਨ ਵਿੱਚ ਪਹੁੰਚੀ ਅਤੇ ਉੱਥੇ ਮਜ਼ਦੂਰਾਂ ਦੀ ਮਦਦ ਦੇ ਨਾਲ ਦੇਹ ਨੂੰ ਬਾਹਰ ਕੱਢਿਆ ਗਿਆ। ਪੁਲੀਸ ਵਲੋਂ ਮ੍ਰਿਤਕ ਦੇਹ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ। ਮੰਗਲਵਾਰ ਸਵੇਰੇ ਮੈਡੀਕਲ ਕਾਲਜ ਦੇ ਪੋਸਟ ਮਾਰਟਮ ਹਾਊਸ ਵਿਚ ਗੁਲਜ਼ਾਰ ਦੀ ਦੇਹ ਦਾ ਪੋਸਟ ਮਾਰਟਮ ਕਰਾਇਆ ਜਾਵੇਗਾ।