ਇਹ ਦੁੱਖ ਭਰੀ ਖਬਰ ਵਿਦੇਸ਼ੀ ਧਰਤੀ ਇਟਲੀ ਤੋਂ ਸਾਹਮਣੇ ਆਈ ਹੈ। ਬੀਤੇ ਦਿਨੀਂ ਖਰਾਬ ਮੌਸਮ ਦੇ ਕਾਰਣ ਇਟਲੀ ਦੇ ਵੈਰੋਨੇਲਾ ਸ਼ਹਿਰ ਦੇ ਵਿੱਚ ਇੱਕ ਕਾਰ ਨਹਿਰ ਵਿੱਚ ਡਿੱਗ ਗਈ। ਇਸ ਹਾਦਸੇ ਵਿੱਚ ਪੰਜਾਬ ਦੇ 3 ਨੌਜਵਾਨਾਂ ਦੀ ਜਾਨ ਚਲੀ ਗਈ ਹੈ। ਜਦੋਂ ਕਿ ਇੱਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਹੈ, ਜਿਸ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਇਨ੍ਹਾਂ ਮ੍ਰਿਤਕਾਂ ਵਿੱਚ ਦੋ ਸ-ਕੇ ਭਰਾ ਅਤੇ ਭੈਣ ਹਨ ਜੋ ਮੂਲ ਰੂਪ ਵਿੱਚ ਜਿਲ੍ਹਾ ਅੰਮ੍ਰਿਤਸਰ ਦੇ ਰਹਿਣ ਵਾਲੇ ਹਨ ਅਤੇ ਇੱਕ ਹੋਰ ਨੌਜਵਾਨ ਜਲੰਧਰ ਦਾ ਵਸਨੀਕ ਹੈ। ਇਸ ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਵਿਚ ਸੋਗ ਛਾ ਗਿਆ ਹੈ।
ਇਸ ਹਾਦਸੇ ਸਬੰਧੀ ਪ੍ਰਾਪਤ ਹੋਈ ਜਾਣਕਾਰੀ ਦੇ ਮੁਤਾਬਕ ਇਹ ਹਾਦਸਾ ਇਟਲੀ ਦੇ ਵੈਰੋਨਾ ਨੇੜੇ ਸਥਿਤ ਸ਼ਹਿਰ ਵੈਰੋਨੇਲਾ ਵਿਚ ਵਾਪਰਿਆ ਹੈ। ਇਸ ਘਟਨਾ ਦਾ ਕਾਰਨ ਖਰਾਬ ਮੌਸਮ ਦੱਸਿਆ ਜਾ ਰਿਹਾ ਹੈ। ਘਟਨਾ ਸਮੇਂ ਕਾਰ ਵਿੱਚ 4 ਨੌਜਵਾਨ ਸਵਾਰ ਸਨ ਅਤੇ ਕਾਰ ਅਚਾਨਕ ਹੀ ਨਹਿਰ ਵਿੱਚ ਡਿੱ-ਗ ਗਈ। ਉਥੋਂ ਦੇ ਸਥਾਨਕ ਲੋਕਾਂ ਨੇ ਤੁਰੰਤ ਸਬੰਧਿਤ ਪੁਲਿਸ ਨੂੰ ਇਸ ਬਾਰੇ ਸੂਚਨਾ ਦਿੱਤੀ। ਬਚਾਅ ਕਾਰਜ ਰਾਤ ਦੇ ਸਮੇਂ ਹੀ ਚਲਾਇਆ ਗਿਆ। ਜਿਸ ਵਿੱਚ ਤਿੰਨ ਦੀ ਮੌ-ਤ ਹੋ ਗਈ, ਜਦੋਂ ਕਿ ਇੱਕ ਹਸਪਤਾਲ ਵਿੱਚ ਦਾਖਲ ਹੈ।
ਇਸ ਹਾਦਸੇ ਵਿਚ ਜਾਨ ਗੁਆਉਣ ਵਾਲੇ ਭੈਣ ਅਤੇ ਭਰਾ ਜਿਲ੍ਹਾ ਅੰਮ੍ਰਿਤਸਰ ਦੇ ਕਸਬਾ ਬਾਬਾ ਬਕਾਲਾ ਸਾਹਿਬ ਦੇ ਅਧੀਨ ਪੈਂਦੇ ਪਿੰਡ ਚੀਮਾ ਬਾਠ ਦੇ ਰਹਿਣ ਵਾਲੇ ਹਨ। ਇਨ੍ਹਾਂ ਦੋਵਾਂ ਦੀ ਪਹਿਚਾਣ ਬਲਪ੍ਰੀਤ ਕੌਰ ਉਮਰ 20 ਸਾਲ ਅਤੇ ਅੰਮ੍ਰਿਤਪਾਲ ਸਿੰਘ ਉਮਰ 19 ਸਾਲ ਦੇ ਨਾਮ ਵਜੋਂ ਹੋਈ ਹੈ। ਜਦੋਂ ਕਿ ਤੀਜਾ ਨੌਜਵਾਨ ਦਾ ਨਾਮ ਵਿਸ਼ਾਲ ਕਲੇਰ ਹੈ ਜੋ ਕਿ ਜਲੰਧਰ ਦਾ ਰਹਿਣ ਵਾਲਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਪਰਿਵਾਰ 20 ਸਾਲ ਪਹਿਲਾਂ ਇਟਲੀ ਚਲਾ ਗਿਆ ਸੀ। ਪਰਿਵਾਰ ਦੇ ਮੁਖੀ ਬਚਤਾਰ ਸਿੰਘ ਦੇ ਚਾਰ ਬੱਚੇ ਸਨ, ਦੋ ਪੁੱਤ ਅਤੇ ਦੋ ਧੀਆਂ। ਜਿਨ੍ਹਾਂ ਵਿੱਚੋਂ ਇਸ ਹਾਦਸੇ ਵਿਚ ਦੋ ਦੀ ਮੌ-ਤ ਹੋ ਗਈ ਹੈ।