ਹਰਿਆਣਾ ਸਟੇਟ ਵਿਚ ਕਰਨਾਲ ਦੇ ਸ਼ਾਸਤਰੀ ਨਗਰ ਵਿਚ ਇਕ ਨੌਜਵਾਨ ਦੀ ਚਾ-ਕੂ ਮਾਰ ਕੇ ਹੱ-ਤਿ-ਆ ਕਰ ਦਿੱਤੀ ਗਈ। ਮ੍ਰਿਤਕ ਨੌਜਵਾਨ ਮੰਗਲਵਾਰ ਦੇਰ ਰਾਤ ਨੂੰ ਆਪਣੀ ਭੈਣ ਦੇ ਜਨਮ ਦਿਨ ਉਤੇ ਮਠਿਆਈ ਦਾ ਡੱਬਾ ਲੈ ਕੇ ਘਰ ਨੂੰ ਆ ਰਿਹਾ ਸੀ। ਇਸੇ ਦੌਰਾਨ ਰਸਤੇ ਵਿਚ ਹਮਲਾਵਰਾਂ ਨੇ ਉਸ ਨੂੰ ਘੇਰ ਲਿਆ ਅਤੇ ਚਾ-ਕੂ-ਆਂ ਨਾਲ ਵਾਰ ਕਰਕੇ ਕ-ਤ-ਲ ਦਿੱਤਾ। ਇਸ ਤੋਂ ਬਾਅਦ ਹਮਲਾ ਕਰਨ ਵਾਲੇ ਉਥੋਂ ਫਰਾਰ ਹੋ ਗਏ।ਮੰਗਲਵਾਰ ਨੂੰ ਸ਼ਾਸਤਰੀ ਨਗਰ ਵਾਸੀ ਜਤਿੰਦਰ ਉਰਫ ਜੀਤੂ ਉਮਰ 21 ਸਾਲ ਦੀ ਛੋਟੀ ਭੈਣ ਦਾ ਜਨਮ ਦਿਨ ਸੀ। ਰਾਤ ਨੂੰ ਕਰੀਬ 9 ਵਜੇ ਉਹ ਆਪਣੀ ਭੈਣ ਲਈ ਮਠਿਆਈ ਲੈਣ ਲਈ ਬਾਜ਼ਾਰ ਗਿਆ ਸੀ।
ਜਦੋਂ ਉਹ ਮਠਿਆਈ ਦਾ ਡੱਬਾ ਲੈ ਕੇ ਘਰ ਨੂੰ ਪਰਤ ਰਿਹਾ ਸੀ ਤਾਂ ਰਸਤੇ ਵਿਚ ਕੁਝ ਬਦ-ਮਾਸ਼ ਲੋਕਾਂ ਨੇ ਉਸ ਨੂੰ ਘੇਰ ਲਿਆ ਅਤੇ ਚਾ-ਕੂ-ਆਂ ਨਾਲ ਹਮਲਾ ਕਰ ਦਿੱਤਾ। ਜਦੋਂ ਰਾਹਗੀਰਾਂ ਇਸ ਘਟਨਾ ਨੂੰ ਦੇਖਿਆ ਤਾਂ ਤੁਰੰਤ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ। ਇਲਾਜ ਲਈ ਰਾਹਗੀਰਾਂ ਵਲੋਂ ਜਤਿੰਦਰ ਨੂੰ ਹਸਪਤਾਲ ਪਹੁੰਚਦਾ ਕੀਤਾ ਗਿਆ। ਜਿੱਥੇ ਮੁੱਢਲੀ ਜਾਂਚ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਸੂਚਨਾ ਮਿਲਣ ਤੋਂ ਬਾਅਦ ਮੌਕੇ ਉਤੇ ਪਹੁੰਚੀ ਪੁਲਿਸ ਨੇ ਚਾ-ਕੂ ਦਾ ਕਵਰ ਅਤੇ ਮਠਿਆਈ ਦਾ ਡੱਬਾ ਜੋ ਜੀਤੂ ਆਪਣੀ ਛੋਟੀ ਭੈਣ ਦੇ ਜਨਮ ਦਿਨ ਲਈ ਲਿਆਇਆ ਸੀ ਬਰਾਮਦ ਕੀਤਾ।
ਇਸ ਕ-ਤ-ਲ ਦੀ ਸੂਚਨਾ ਮਿਲਦੇ ਹੀ ਪੁਲਿਸ ਦੀਆਂ ਕਈ ਟੀਮਾਂ ਘਟਨਾ ਵਾਲੀ ਥਾਂ ਉਤੇ ਪਹੁੰਚ ਗਈਆਂ। ਜਿਨ੍ਹਾਂ ਵਿਚ ਥਾਣਾ ਰਾਮਨਗਰ ਪੁਲਿਸ ਸਮੇਤ ਐੱਫ.ਐੱਸ.ਐੱਲ. ਅਤੇ ਸੀ.ਆਈ.ਏ. ਦੀਆਂ ਟੀਮਾਂ ਨੇ ਮੌਕੇ ਤੇ ਪਹੁੰਚੀਆਂ ਅਤੇ ਸਬੂਤ ਇਕੱਠੇ ਕੀਤੇ। ਮੌਕੇ ਉਤੇ ਖਿਲਰੇ ਬਲੱਡ ਦੇ ਛਿੱਟੇਆਂ ਤੋਂ ਇਹ ਜਾਪਦਾ ਸੀ ਕਿ ਜੀਤੂ ਉਤੇ ਬੇਰ-ਹਿਮ ਤਰੀਕੇ ਨਾਲ ਹਮਲਾ ਕੀਤਾ ਗਿਆ ਸੀ। ਮੌਕੇ ਉਤੇ ਮੌਜੂਦ ਕੰਧਾਂ ਉਤੇ ਵੀ ਬਲੱਡ ਪਿਆ ਹੋਇਆਂ ਸੀ। ਰਾਤ ਨੂੰ ਨੂੰ ਜਦੋਂ ਜੀਤੂ ਦੇ ਕ-ਤ-ਲ ਬਾਰੇ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਿਆ ਤਾਂ ਹਰ ਕੋਈ ਸੁੰਨ ਰਹਿ ਗਿਆ। ਉਸ ਦੀਆਂ ਛੋਟੀਆਂ ਭੈਣਾਂ ਆਪਣੇ ਭਰਾ ਦੇ ਲਈ ਬੁਰੀ ਤਰ੍ਹਾਂ ਰੋਂਦੀਆਂ ਦਿਖਾਈ ਦਿੱਤੀਆਂ।
ਭੈਣ ਦੇ ਜਨਮ ਦਿਨ ਉਤੇ ਭਰਾ ਦਾ ਕ-ਤ-ਲ ਇਸ ਤੋਂ ਬਾਅਦ ਆਸ ਪਾਸ ਦੇ ਇਲਾਕੇ ਵਿਚ ਡਰ ਦਾ ਮਾਹੌਲ ਬਣ ਗਿਆ। ਇਸ ਘਟਨਾ ਸਬੰਧੀ ਮੌਕੇ ਉਤੇ ਪਹੁੰਚੇ ਥਾਣਾ ਰਾਮਨਗਰ ਦੇ ਐਸਐਚਓ ਜਗਬੀਰ ਸਿੰਘ ਨੇ ਦੱਸਿਆ ਹੈ ਕਿ ਜਤਿੰਦਰ ਦਾ ਕ-ਤ-ਲ ਕਿਸ ਨੇ ਅਤੇ ਕਿਉਂ ਕੀਤਾ ਹੈ? ਇਸ ਬਾਰੇ ਅਜੇ ਜਾਣਕਾਰੀ ਨਹੀਂ ਮਿਲ ਸਕੀ। ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਘਟਨਾ ਨੂੰ ਅੰਜਾਮ ਕਿਹੜੇ ਦੋਸ਼ੀਆਂ ਵਲੋਂ ਦਿੱਤਾ ਗਿਆ ਹੈ। ਪੁਲਿਸ ਆਸਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕਰ ਰਹੀ ਹੈ। ਜਲਦ ਹੀ ਦੋਸ਼ੀਆਂ ਨੂੰ ਫੜ੍ਹ ਲਿਆ ਜਾਵੇਗਾ। ਅੱਜ ਮ੍ਰਿਤਕ ਸਰੀਰ ਦਾ ਪੋਸਟ ਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤਾ ਜਾਵੇਗਾ।