ਜ਼ਿਲ੍ਹਾ ਫ਼ਿਰੋਜ਼ਪੁਰ (ਪੰਜਾਬ) ਅਬੋਹਰ ਦੇ ਪਿੰਡ ਕਾਲਰਖੇੜਾ ਨੇੜੇ ਦੁਪਹਿਰ ਵੇਲੇ ਵਾਪਰੇ ਇੱਕ ਭਿ-ਆ-ਨ-ਕ ਸੜਕ ਹਾਦਸੇ ਵਿੱਚ ਕਾਰ ਵਿੱਚ ਸਵਾਰ ਜੀਜਾ ਅਤੇ ਸਾਲੇ ਦੀ ਦੁੱਖ ਭਰੀ ਮੌ-ਤ ਹੋ ਗਈ ਹੈ। ਜਦੋਂ ਕਿ ਕਾਰ ਡਰਾਈਵਰ ਅਤੇ ਇੱਕ ਔਰਤ ਗੰਭੀਰ ਰੂਪ ਵਿਚ ਜ਼-ਖ਼-ਮੀ ਹੋ ਗਏ ਹਨ। ਇਸ ਘਟਨਾ ਵਿਚ ਮ੍ਰਿਤਕਾਂ ਦੀਆਂ ਦੇਹਾਂ ਨੂੰ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਰਖਾਇਆ ਗਿਆ ਹੈ ਅਤੇ ਜ਼ਖਮੀ ਲੋਕਾਂ ਨੂੰ ਇਲਾਜ ਲਈ ਗੰਗਾਨਗਰ ਅਤੇ ਅਬੋਹਰ ਦੇ ਹਸਪਤਾਲਾਂ ਵਿੱਚ ਭਰਤੀ ਕਰਾਇਆ ਗਿਆ ਹੈ।
ਇਸ ਘਟਨਾ ਸਬੰਧੀ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਰਾਕੇਸ਼ ਪੁੱਤਰ ਰੋਸ਼ਨ ਲਾਲ ਵਾਸੀ ਕ੍ਰਿਸ਼ਨਾ ਨਗਰ ਕੋਟਕਪੂਰਾ ਆਪਣੀ ਪਤਨੀ ਅੰਜੂ ਬਾਲਾ, ਦੋਵਾਂ ਦੀ ਉਮਰ ਤਕਰੀਬਨ 50 ਸਾਲ ਕਾਰ ਡਰਾਈਵਰ ਗੋਲਡੀ ਪੁੱਤਰ ਬ੍ਰਹਮਦਾਸ ਦੇ ਨਾਲ ਅਬੋਹਰ ਵਿਚ ਪਟੇਲ ਨਗਰ ਨਿਵਾਸੀ ਜੀਜਾ ਸੁਰਿੰਦਰ ਮੋਹਨ ਸਹਿਗਲ ਪੁੱਤਰ ਹਰੀਚੰਦ ਦੇ ਘਰ ਆਏ ਸਨ। ਇਥੋਂ ਉਨ੍ਹਾਂ ਨੇ ਕਿਸੇ ਰਿਸ਼ਤੇਦਾਰ ਦੇ ਸੰਸਕਾਰ ਲਈ ਸ਼੍ਰੀ ਗੰਗਾਨਗਰ ਜਾਣਾ ਸੀ। ਇਹ ਚਾਰੇ ਜਣੇ ਇੱਕ ਕਾਰ ਵਿੱਚ ਸਵਾਰ ਹੋ ਕੇ ਗੰਗਾਨਗਰ ਜਾ ਰਹੇ ਸਨ।
ਜਦੋਂ ਉਨ੍ਹਾਂ ਦੀ ਕਾਰ ਕਾਲਰਖੇੜਾ ਨੇੜੇ ਪਹੁੰਚੀ ਤਾਂ ਕਾਰ ਅਚਾਨਕ ਬੇਕਾਬੂ ਹੋ ਕੇ ਸੜਕ ਦੇ ਕਿਨਾਰੇ ਬਣੇ ਇਕ ਕੋਠੇ ਵਿੱਚ ਜਾ ਕੇ ਟਕਰਾਅ ਗਈ। ਇਹ ਟੱਕਰ ਇੰਨੀ ਜ਼ਬਰ-ਦਸਤ ਸੀ ਕਿ ਰਾਕੇਸ਼ ਅਤੇ ਸੁਰਿੰਦਰ ਮੋਹਨ ਦੀ ਘਟਨਾ ਵਾਲੀ ਥਾਂ ਉਤੇ ਹੀ ਮੌ-ਤ ਹੋ ਗਈ। ਜਦੋਂ ਕਿ ਡਰਾਈਵਰ ਅਤੇ ਰਾਕੇਸ਼ ਦੀ ਪਤਨੀ ਅੰਜੂ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ। ਨੇੜੇ ਦੇ ਸਥਾਨਕ ਲੋਕਾਂ ਨੇ ਇਸ ਘਟਨਾ ਦੀ ਸੂਚਨਾ ਨਰ ਸੇਵਾ ਨਰਾਇਣ ਸੇਵਾ ਸੰਮਤੀ ਨੂੰ ਦਿੱਤੀ।
ਜਿਸ ਤੇ ਕਮੇਟੀ ਮੈਂਬਰ ਸੋਨੂੰ ਗਰੋਵਰ ਅਤੇ ਉਸ ਦੇ ਸਾਥੀ ਸੁਭਾਸ਼ ਅਤੇ ਮਨੀ ਸਿੰਘ ਮੌਕੇ ਉਤੇ ਪਹੁੰਚੇ ਅਤੇ ਜ਼ਖਮੀ ਹੋਏ ਲੋਕਾਂ ਨੂੰ ਤੁਰੰਤ ਸਰਕਾਰੀ ਹਸਪਤਾਲ ਵਿਚ ਪਹੁੰਚਦਾ ਕੀਤਾ। ਦੂਜੇ ਪਾਸੇ ਕੱਲਰਖੇੜਾ ਪੁਲੀਸ ਵਲੋਂ ਮ੍ਰਿਤਕਾਂ ਦੀਆਂ ਦੇਹਾਂ ਨੂੰ ਮੋਰਚਰੀ ਵਿੱਚ ਰਖਵਾ ਦਿੱਤਾ ਗਿਆ ਹੈ। ਜ਼ਖਮੀ ਹੋਈ ਮਹਿਲਾ ਅੰਜੂ ਨੂੰ ਇਲਾਜ ਦੇ ਲਈ ਸ੍ਰੀਨਗਰ ਵਿਖੇ ਭਰਤੀ ਕਰਾਇਆ ਗਿਆ ਹੈ ਜਦੋਂ ਕਿ ਡਰਾਈਵਰ ਗੋਲਡੀ ਨੂੰ ਅਬੋਹਰ ਦੇ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਹੈ।