ਸੁਲਝੀ ਕੇਸ ਦੀ ਗੁੱਥੀ, ਪੁਲਿਸ ਵਲੋਂ ਦੋਸ਼ੀ ਗ੍ਰਿਫਤਾਰ, ਆਪਣਾ ਹੀ ਨਿਕਲਿਆ ਘਰ ਉਜਾੜਨ ਵਾਲਾ

Punjab

ਪੰਜਾਬ ਦੇ ਮਾਲੇਰਕੋਟਲਾ ਵਿਖੇ ਪਿੱਛਲੇ ਦਿਨੀਂ ਸ਼ਹਿਰ ਦੇ ਭੀੜ ਭਰੇ ਇਲਾਕੇ ਵਿਚ ਸੋਨੇ ਦੀ ਢਲਾਈ ਦਾ ਕੰਮਕਾਜ ਕਰਨ ਵਾਲੇ ਮੁਹੰਮਦ ਸਕੀਲ ਨਾਮ ਦੇ ਸ਼ਖਸ ਦਾ ਛੁ-ਰਾ ਮਾਰ ਕੇ ਕ-ਤ-ਲ ਕਰਨ ਤੋਂ ਬਾਅਦ ਫਰਾਰ ਹੋਏ ਦੋਸ਼ੀ ਨੂੰ ਮਾਲੇਰਕੋਟਲਾ ਪੁਲੀਸ ਨੇ 72 ਘੰਟੇ ਦੀ ਸਖ਼ਤ ਜਾਂਂਚ ਤੋਂ ਬਾਅਦ ਘਟਨਾ ਵਿਚ ਵਰਤੇ ਗਏ ਤੇਜ਼-ਧਾਰ ਹਥਿਆਰ ਸਣੇ ਗ੍ਰਿਫਤਾਰ ਕਰ ਲਿਆ ਹੈ। ਦੋਸ਼ੀ ਦੀ ਪਹਿਚਾਣ ਮੁਹੰਮਦ ਅਸਲਮ ਉਰਫ਼ ਅੱਛੂ ਪੁੱਤ ਮੁਹੰਮਦ ਜਮੀਲ ਵਾਸੀ ਮਲੇਰਕੋਟਲਾ ਦੇ ਰੂਪ ਵਜੋਂ ਹੋਈ ਹੈ। ਜੋ ਕਿ ਮਰਨ ਵਾਲੇ ਵਿਅਕਤੀ ਦਾ ਜੀਜਾ ਲੱਗਦਾ ਹੈ।

ਇਸ ਮਾਮਲੇ ਸਬੰਧੀ ਪ੍ਰੈਸ ਕਾਨਫਰੰਸ ਕਰਕੇ SSP ਮਲੇਰਕੋਟਲਾ ਅਵਨੀਤ ਕੌਰ ਸਿੱਧੂ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਦੋਸ਼ੀ ਨੂੰ ਗ੍ਰਿਫ਼ਤਾਰ ਕਰਨ ਦੇ ਲਈ ਜ਼ਿਲ੍ਹਾ ਪੁਲੀਸ ਨੇ ਪੂਰੀ ਮੁਸਤੈਦੀ ਨਾਲ ਕੰਮ ਕਰਦੇ ਹੋਇਆਂ ਜਗਦੀਸ਼ ਬਿਸ਼ਨੋਈ ਕਪਤਾਨ ਪੁਲੀਸ ਇਨਵੈਸਟੀਗੇਸ਼ਨ ਦੇ ਦਿਸ਼ਾ ਨਿਰਦੇਸ਼ ਵਿਚ ਜਤਿਨ ਬਾਂਸਲ ਉਪ ਕਪਤਾਨ ਪੁਲੀਸ ਇਨਵੈਸਟੀਗੇਸ਼ਨ, ਕੁਲਦੀਪ ਸਿੰਘ DSP ਸਬ ਡਵੀਜ਼ਨ ਮਾਲੇਰਕੋਟਲਾ, ਇਕਬਾਲ ਸਿੰਘ DSP ਅਮਰਗੜ੍ਹ, ਇੰਸਪੈਕਟਰ ਹਰਜਿੰਦਰ ਸਿੰਘ ਇੰਚਾਰਜ ਸੀ.ਆਈ.ਏ. ਮਹੋਰਾਣਾ, ਇੰਸਪੈਕਟਰ ਜਸਵੀਰ ਸਿੰਘ ਤੂਰ, ਮੁੱਖ ਅਫਸਰ ਥਾਣਾ ਸਿਟੀ 2 ਮਾਲੇਰਕੋਟਲਾ ਅਤੇ ਥਾਣੇਦਾਰ ਪਰਮਦੀਨ ਖਾਨ, ਮੁੱਖ ਅਫਸਰ ਥਾਣਾ ਸਿਟੀ 1 ਮਾਲੇਰਕੋਟਲਾ ਆਦਿ ਸਮੇਤ ਪੁਲਿਸ ਅਧਿਕਾਰੀਆਂ ਦੀਆਂ ਟੀਮਾਂ ਦਾ ਗਠਨ ਕੀਤਾ ਗਿਆ ਸੀ।

ਇਨ੍ਹਾਂ ਟੀਮਾਂ ਦੇ ਵੱਲੋਂ ਦੋਸ਼ੀ ਮੁਹੰਮਦ ਅਸਲਮ ਉਰਫ਼ ਅੱਛੂ ਦੀ ਭਾਲ ਲਈ ਵੱਖੋ ਵੱਖ ਥਾਵਾਂ ਉਤੇ ਛਾਪੇ-ਮਾਰੀ ਕੀਤੀ ਗਈ। ਇਸੇ ਦੌਰਾਨ ਇੰਸਪੈਕਟਰ ਜਸਵੀਰ ਸਿੰਘ ਤੂਰ ਦੀ ਟੀਮ ਨੇ ਹੋਰ ਪੁਲੀਸ ਦੀਆਂ ਟੀਮਾਂ ਦੀ ਮਦਦ ਨਾਲ ਦੋਸ਼ੀ ਮੁਹੰਮਦ ਅਸਲਮ ਉਰਫ਼ ਅੱਛੂ ਨੂੰ ਸਥਾਨਕ ਜਰਗ ਚੌਕ ਦੇ ਨੇੜੇ ਤੋਂ ਕਾਬੂ ਕਰ ਲਿਆ ਹੈ। ਇਸ ਦੌਰਾਨ ਦੋਸ਼ੀ ਕੋਲੋਂ ਵਾਰਦਾਤ ਦੇ ਵਿਚ ਵਰਤਿਆ ਗਿਆ ਹਥਿ-ਆਰ ਵੀ ਬਰਾਮਦ ਕੀਤਾ ਗਿਆ ਹੈ। ਅਵਨੀਤ ਕੌਰ ਸਿੱਧੂ ਨੇ ਦੱਸਿਆ ਕਿ ਮੁਲਜ਼ਮ ਮੁਹੰਮਦ ਅਸਲਮ ਕੋਲੋਂ ਹੋਰ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਹੁਣ ਤੱਕ ਕੀਤੀ ਗਈ ਪੁੱਛ-ਗਿੱਛ ਦੌਰਾਨ ਦੋਸ਼ੀ ਮੁਹੰਮਦ ਅਸਲਮ ਨੇ ਦੱਸਿਆ ਹੈ ਕਿ ਮ੍ਰਿਤਕ ਰਿਸ਼ਤੇ ਵਿੱਚ ਉਸ ਦਾ ਸਾਲਾ ਲੱਗਦਾ ਹੈ।

ਪੁੱਛ-ਗਿੱਛ ਦੇ ਦੌਰਾਨ ਸਾਹਮਣੇ ਆਈ ਕ-ਤ-ਲ ਦੇ ਪਿੱਛੇ ਦੀ ਕਹਾਣੀ ਦੇ ਅਨੁਸਾਰ ਦੋਸ਼ੀ ਮੁਹੰਮਦ ਅਸਲਮ ਉਰਫ ਅੱਛੂ ਦੀ ਪਤਨੀ ਫਰਜ਼ਾਨਾ ਆਪਣੇ ਪਤੀ ਦੇ ਨਾਲ ਚਲਦੇ ਘਰੇਲੂ ਕਲੇਸ਼ ਦੇ ਕਾਰਨ ਆਪਣੇ 10 ਸਾਲ ਦੇ ਲੜਕੇ ਆਸਮ ਮੁਹੰਮਦ ਸਮੇਤ ਪਿਛਲੇ ਕਾਫੀ ਸਮੇਂ ਤੋਂ ਆਪਣੇ ਮ੍ਰਿਤਕ ਭਾਈ ਮੁਹੰਮਦ ਸ਼ਕੀਲ ਦੇ ਕੋਲ ਉਸ ਦੇ ਘਰ ਹੀ ਰਹਿੰਦੀ ਸੀ। ਕਥਿਤ ਦੋਸ਼ੀ ਮੁਹੰਮਦ ਅਸਲਮ ਉਰਫ ਅੱਛੂ ਸ਼ਰਾਬੀ ਅਤੇ ਜੂਏਬਾਜ ਹੋਣ ਦੇ ਕਰਕੇ ਉਸ ਦੀ ਪਤਨੀ ਫਰਜ਼ਾਨਾ ਨੇ ਉਸ ਨਾਲ ਸਹੁਰੇ ਘਰ ਜਾਣ ਤੋਂ ਮਨ੍ਹਾ ਕਰ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਦੋਸ਼ੀ ਹੁਣ ਜਿਲ੍ਹਾ ਲੁਧਿਆਣਾ ਦੇ ਗੌਂਸਪੁਰਾ ਵਿੱਚ ਮੀਟ ਦੀ ਦੁਕਾਨ ਚਲਾਉਂਦਾ ਹੈ ਅਤੇ ਕਰੀਬ 2 ਸਾਲ ਤੋਂ ਲੁਧਿਆਣਾ ਵਿੱਚ ਇਕੱਲਾ ਹੀ ਰਹਿ ਰਿਹਾ ਹੈ।

ਉਨ੍ਹਾਂ ਨੇ ਦੱਸਿਆ ਕਿ ਬੀਤੀ 16 ਜਨਵਰੀ ਨੂੰ ਕਥਿਤ ਦੋਸ਼ੀ ਅਸਲਮ ਉਰਫ਼ ਅੱਛੂ ਆਪਣੀ ਪਤਨੀ ਨੂੰ ਧੱਕਾ ਨਾਲ ਆਪਣੇ ਨਾਲ ਲੈ ਕੇ ਜਾਣ ਲਈ ਸਥਾਨਕ ਸਰਾਫਾ ਮੰਡੀ ਵਿਚ ਘਟਨਾ ਵਾਲੀ ਥਾਂ ਉਤੇ ਆਇਆ ਸੀ। ਜਿੱਥੇ ਸ਼ਕੀਲ ਨੇ ਦੋਸ਼ੀ ਨੂੰ ਜਵਾਬ ਦੇ ਦਿੱਤਾ। ਇਸ ਰੰ-ਜਿ-ਸ਼ ਦੇ ਚੱਲਦਿਆਂ ਕ੍ਰੋਧ ਵਿਚ ਆਕੇ ਪਹਿਲਾਂ ਹੀ ਕ-ਤ-ਲ ਕਰਨ ਦਾ ਮਨ ਬਣਾ ਚੁੱਕੇ ਦੋਸ਼ੀ ਨੇ ਆਪਣੇ ਨਾਲ ਲਿਆਂਦੀ ਮਾ-ਸ ਕੱ-ਟ-ਣ ਵਾਲੇ ਛੁ-ਰੇ ਦੇ ਨਾਲ ਮੁਹੰਮਦ ਸ਼ਕੀਲ ਦੀ ਛਾਤੀ ਉਤੇ ਇਕ ਤੋਂ ਬਾਅਦ ਇਕ ਅੱ-ਧੀ ਦਰਜਨ ਦੇ ਕਰੀਬ ਵਾਰ ਕੀਤੇ। ਜਿਸ ਕਾਰਨ ਉਸ ਦੀ ਮੌ-ਤ ਹੋ ਗਈ। ਦੋਸ਼ੀ ਮੁਹੰਮਦ ਅਸਲਮ ਉਰਫ਼ ਅੱਛੂ ਦੇ ਖ਼ਿਲਾਫ਼ ਥਾਣਾ ਸਿਟੀ-2 ਮਲੇਰਕੋਟਲਾ ਵਿਖੇ ਧਾਰਾ 302 ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਸ ਨੂੰ ਅੱਜ ਮਾਣਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਪੁਲੀਸ ਰਿਮਾਂਡ ਹਾਸਲ ਕਰਕੇ ਹੋਰ ਪੁੱਛ-ਗਿੱਛ ਕਰੀ ਜਾਵੇਗੀ।

Leave a Reply

Your email address will not be published. Required fields are marked *