ਇਹ ਦੁੱਖ-ਦਾਈ ਸਮਾਚਾਰ ਵਿਦੇਸ਼ੀ ਧਰਤੀ ਅਮਰੀਕਾ ਤੋਂ ਸਾਹਮਣੇ ਆਇਆ ਹੈ। ਅਮਰੀਕਾ ਦੇ ਵਿਚ ਬਲਾਕ ਨਡਾਲਾ ਦੇ ਪਿੰਡ ਟਾਂਡੀ ਢੱਕਲੀ ਜਿਲ੍ਹਾ ਕਪੂਰਥਲਾ ਦੇ 53 ਸਾਲ ਦੇ ਵਿਅਕਤੀ ਦੀ ਇਕ ਸੜਕ ਹਾਦਸੇ ਵਿੱਚ ਮੌ-ਤ ਹੋ ਗਈ। ਇਸ ਸਬੰਧੀ ਹਾਦਸੇ ਵਿੱਚ ਮਾਰੇ ਗਏ ਵਿਅਕਤੀ ਦੇ ਮਾਮਾ ਮੰਗਤ ਸਿੰਘ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਹੈ ਕਿ ਸਾਡਾ ਭਾਣਜਾ ਸੁਖਵਿੰਦਰ ਸਿੰਘ ਪੁੱਤਰ ਗੁਰਮੀਤ ਸਿੰਘ 18 ਸਾਲ ਫੌਜ ਦੇ ਵਿੱਚ ਨੌਕਰੀ ਕਰਨ ਤੋਂ ਬਾਅਦ ਆਪਣੇ ਚੰਗੇ ਭਵਿੱਖ ਦੀ ਭਾਲ ਵਿੱਚ ਸੰਨ 2011 ਦੇ ਵਿੱਚ ਅਮਰੀਕਾ ਗਿਆ ਸੀ ਅਤੇ ਉਥੇ ਉਹ ਅਮਰੀਕਾ, ਕੈਲੀਫੋਰਨੀਆ ਦੇ ਸ਼ਹਿਰ ਵਿੱਚ ਰਹਿ ਰਿਹਾ ਸੀ।
ਜਿੱਥੇ ਉਹ ਟਰੱਕ ਚਲਾਉਂਣ ਦਾ ਕੰਮ ਕਰਦਾ ਸੀ। ਉਸ ਦਾ ਇਕ ਲੜਕਾ ਅਤੇ ਇਕ ਲੜਕੀ ਪਿੱਛਲੇ 4 ਸਾਲਾਂ ਤੋਂ ਸਟੱਡੀ ਵੀਜ਼ੇ ਦੇ ਉਤੇ ਕੈਨੇਡਾ ਵਿਚ ਰਹਿ ਰਹੇ ਹਨ। ਬੀਤੀ ਦੇਰ ਰਾਤ ਨੂੰ ਕੈਨੇਡਾ ਤੋਂ ਉਨ੍ਹਾਂ ਦੇ ਬੇਟੇ ਨੇ ਫੋਨ ਉਤੇ ਦੱਸਿਆ ਕਿ ਪਿਤਾ ਦਾ ਅਮਰੀਕਾ ਵਿਚ ਐਕਸੀ-ਡੈਂਟ ਹੋ ਗਿਆ ਹੈ। ਉਸ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਅਮਰੀਕਾ ਦੇ ਉਕਤ ਸ਼ਹਿਰ ਦੇ ਇਕ ਹੋਟਲ ਦੇ ਵਿਚੋਂ ਖਾਣਾ ਲੈ ਕੇ ਆਪਣੀ ਕਾਰ ਕੋਲ ਜਾਣ ਦੇ ਲਈ ਸੜਕ ਨੂੰ ਪਾਰ ਕਰ ਰਿਹਾ ਸੀ ਤਾਂ ਉਸ ਵਕਤ ਇਕ ਤੇਜ਼ ਰਫਤਾਰ ਆਉਂਦੀ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ। ਇਸ ਟੱਕਰ ਦੌਰਾਨ ਉਹ ਸੜਕ ਉਤੇ ਡਿੱਗ ਗਿਆ।
ਇਸ ਦੌਰਾਨ ਹੀ ਇਕ ਹੋਰ ਕਾਰ ਉਸ ਦੇ ਉਪਰ ਦੀ ਦਰੜ ਕੇ ਲੰਘ ਗਈ ਅਤੇ ਉਸ ਦੀ ਘਟਨਾ ਵਾਲੀ ਥਾਂ ਮੌਕੇ ਉਤੇ ਹੀ ਮੌ-ਤ ਹੋ ਗਈ। ਮ੍ਰਿਤਕ ਸੁਖਵਿੰਦਰ ਸਿੰਘ ਦੀ ਪਤਨੀ ਸੁਰਿੰਦਰ ਕੌਰ ਨੇ ਆਪਣੇ ਪਤੀ ਦਾ ਮ੍ਰਿਤਕ ਸਰੀਰ ਭਾਰਤ ਲਿਆਉਣ ਦੇ ਲਈ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਮਦਦ ਕਰਨ ਦੀ ਅਪੀਲ ਕੀਤੀ ਹੈ। ਇਥੇ ਜਿਕਰਯੋਗ ਗੱਲ ਹੈ ਕਿ ਆਏ ਦਿਨ ਹੀ ਵਿਦੇਸ਼ਾਂ ਤੋਂ ਪੰਜਾਬੀ ਲੋਕਾਂ ਦੀ ਜਾਨ ਜਾਣ ਦੀਆਂ ਮੰਦ ਭਾਗੀਆਂ ਖਬਰਾਂ ਆ ਰਹੀਆਂ ਹਨ।