ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ ਤੋਂ ਦੁੱਖ ਭਰੀ ਖਬਰ ਸਾਹਮਣੇ ਆਈ ਹੈ। ਪੰਜਾਬ ਵਿਚ ਅੰਮ੍ਰਿਤਸਰ ਦੇ ਥਾਣਾ ਸੁਲਤਾਨਵਿੰਡ ਦੇ ਅੰਦਰ ਪੈਂਦੇ ਭਾਈ ਮੰਝ ਸਿੰਘ ਰੋਡ ਦੇ ਉਤੇ ਇਕ ਸ਼ਖਸ ਨੇ ਸ਼ੱਕ ਦੇ ਚੱਲਦੇ ਆਪਣੀ ਪਤਨੀ ਦੀ ਬੇਰਹਿਮ ਹੋ ਕੇ ਹੱ-ਤਿ-ਆ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਪਤੀ ਦੀ ਪਤਨੀ ਕੁਝ ਦਿਨਾਂ ਤੋਂ ਬਾਅਦ ਵਿਦੇਸ਼ ਵਿਚ ਜਾਣ ਵਾਲੀ ਸੀ ਅਤੇ ਦੋਵੇਂ ਪਤੀ ਪਤਨੀ ਇਕ ਦੂਜੇ ਦੇ ਉਤੇ ਸ਼ੱ-ਕ ਕਰਦੇ ਸਨ। ਇਹ ਵੀ ਪਤਾ ਲੱਗਿਆ ਹੈ ਕਿ ਅਜੇ ਇਕ ਦੋ ਦਿਨ ਪਹਿਲਾਂ ਉਕਤ ਪਤੀ ਅਤੇ ਪਤਨੀ ਦੇ ਵਿਚ ਕਿਸੇ ਗੱਲ ਨੂੰ ਲੈ ਕੇ ਕਲੇਸ਼ ਵੀ ਹੋ ਗਈ ਸੀ ਅਤੇ ਉਸ ਸਮੇਂ ਪਤਨੀ ਦੇ ਪਿਤਾ ਨੇ ਦੋਵੇ ਪਤੀ ਅਤੇ ਪਤਨੀ ਦਾ ਰਾਜ਼ੀਨਾਮਾ ਕਰਵਾ ਦਿੱਤਾ ਸੀ।
ਇਸ ਮਾਮਲੇ ਸਬੰਧੀ ਜਾਂਚ ਅਧਿਕਾਰੀ ਏ ਐੱਸ. ਆਈ. ਅਮਰਜੀਤ ਸਿੰਘ ਨੇ ਦੱਸਿਆ ਹੈ ਕਿ ਮ੍ਰਿਤਕ ਦਾ ਨਾਮ ਗੁਰਜੀਤ ਕੌਰ ਹੈ ਅਤੇ ਉਸ ਦੇ ਪਤੀ ਦਾ ਨਾਮ ਹਰਪਾਲ ਸਿੰਘ ਹੈ। ਇਹ ਸਭ ਭਾਈ ਮਾਂਝ ਸਿੰਘ ਰੋਡ ਉਤੇ ਸਥਿਤ ਕਾਨੇ ਵਾਲੇ ਟੋਏ ਦੇ ਰਹਿਣ ਵਾਲੇ ਸੀ ਅਤੇ ਇਥੇ ਕਿਰਾਏ ਦੇ ਮਕਾਨ ਵਿਚ ਰਹਿ ਰਹੇ ਸੀ। ਫਿਲ-ਹਾਲ ਘਟਨਾ ਤੋਂ ਬਾਅਦ ਦੋਸ਼ੀ ਪਤੀ ਹਰਪਾਲ ਸਿੰਘ ਘਰ ਤੋਂ ਦੌੜ ਗਿਆ ਹੈ ਅਤੇ ਪੁਲਸ ਵਲੋਂ ਉਸ ਦੀ ਗ੍ਰਿਫਤਾਰੀ ਦੇ ਲਈ ਛਾਪੇ-ਮਾਰੀ ਸ਼ੁਰੂ ਕਰ ਦਿੱਤੀ ਗਈ ਹੈ।
ਦੂਜੇ ਪਾਸੇ ਇਸ ਮਾਮਲੇ ਸਬੰਧੀ ਮ੍ਰਿਤਕਾ ਦੇ ਪਿਤਾ ਜੋਗਿੰਦਰ ਸਿੰਘ ਨੇ ਦੱਸਿਆ ਹੈ ਕਿ ਧੀ ਦਾ ਦੋਸ਼ੀ ਪਤੀ ਵਲੋਂ ਪਹਿਲਾਂ ਤੋਂ ਹੀ ਉਸ ਦੇ ਵਿਦੇਸ਼ ਜਾਣ ਦਾ ਵਿਰੋਧੀ ਕੀਤਾ ਜਾ ਰਿਹਾ ਸੀ ਅਤੇ ਇਸ ਕਾਰਨ ਗੁੱਸੇ ਦੇ ਵਿਚ ਆ ਕੇ ਹਰਪਾਲ ਸਿੰਘ ਨੇ ਆਪਣੀ ਪਤਨੀ ਨਾਲ ਇਸ ਘ-ਟ-ਨਾ ਨੂੰ ਅੰਜਾਮ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦੋਸ਼ੀ ਹਰਪਾਲ ਸਿੰਘ ਕੋਈ ਵੀ ਕੰਮਕਾਜ ਨਹੀਂ ਕਰ ਰਿਹਾ ਸੀ ਅਤੇ ਉਸ ਦੀ ਲੜਕੀ ਗੁਰਜੀਤ ਕੌਰ ਵਿਦੇਸ਼ ਵਿਚ ਜਾਣ ਵਾਲੀ ਸੀ ਅਤੇ ਛੇਤੀ ਹੀ ਟਿਕਟ ਲੈਣ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਧੀ ਦੇ ਵਿਆਹ ਨੂੰ ਲਗਭਗ 15 ਸਾਲ ਦਾ ਸਮਾਂ ਹੋ ਚੁੱਕਿਆ ਹੈ ਅਤੇ ਉਨ੍ਹਾਂ ਦੇ ਦੋ ਬੱਚੇ ਵੀ ਹਨ।