ਹਰਿਆਣਾ ਵਿਚ ਕਰਨਾਲ ਜ਼ਿਲ੍ਹੇ ਦੇ ਪਿੰਡ ਡਿੰਗਾ ਖੇੜਾ ਘੋਘੜੀਪੁਰ ਫਾਟਕ ਨੇੜੇ ਰੇਲਗੱਡੀ ਦੀ ਲਪੇਟ ਵਿੱਚ ਆਉਣ ਨਾਲ ਦੋ ਮੁੰਡਿਆਂ ਦੀ ਮੌ-ਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਦੋਵੇਂ ਰੇਲਵੇ ਟ੍ਰੈਕ ਦੇ ਕਿਨਾਰੇ ਹੈਡਫੋਨ ਲਾ ਕੇ ਸੈਲਫੀ ਲੈ ਰਹੇ ਸਨ ਅਤੇ ਇਸੇ ਦੌਰਾਨ ਇਹ ਘਟਨਾ ਵਾਪਰ ਗਈ। ਜਦੋਂ ਕਿ ਪਰਿਵਾਰਕ ਮੈਂਬਰ ਦੱਸ ਰਹੇ ਹਨ ਕਿ ਇਹ ਹਾਦਸਾ ਲਾਈਨ ਨੂੰ ਪਾਰ ਕਰਦੇ ਸਮੇਂ ਵਾਪਰਿਆ ਹੈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਜੀਆਰਪੀ ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਮ੍ਰਿਤਕ ਸਰੀਰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ। ਪੋਸਟ ਮਾਰਟਮ ਤੋਂ ਬਾਅਦ ਦੇਹਾਂ ਪਰਿਵਾਰ ਨੂੰ ਸੌਂਪ ਦਿੱਤੀਆਂ ਜਾਣਗੀਆਂ।
ਜਾਣਕਾਰੀ ਮੁਤਾਬਕ ਪਿੰਡ ਰੇਰ ਕਲਾਂ ਦਾ ਰਹਿਣ ਵਾਲਾ ਤੁਸ਼ਾਰ ਅਤੇ ਕਰਨਾਲ ਦੀ ਮੰਗਲ ਕਲੋਨੀ ਦਾ ਰਹਿਣ ਵਾਲਾ ਨਵੀਨ ਵੀਰਵਾਰ ਦੀ ਸ਼ਾਮ ਨੂੰ ਜਦੋਂ ਘੋਘੜੀਪੁਰ ਫਾਟਕ ਨੂੰ ਪਾਰ ਕਰ ਰਹੇ ਸਨ। ਉਸ ਸਮੇਂ ਅਚਾਨਕ ਟ੍ਰੇਨ ਆਉਣ ਕਾਰਨ ਉਸ ਦੀ ਲਪੇਟ ਵਿਚ ਆ ਗਏ। ਇਸ ਦੌਰਾਨ ਦੋਵਾਂ ਦੀ ਮੌ-ਤ ਹੋ ਗਈ। ਇਸ ਘਟਨਾ ਬਾਰੇ ਪਤਾ ਲੱਗਣ ਤੇ ਆਸਪਾਸ ਦੇ ਲੋਕ ਇਕੱਠੇ ਹੋ ਗਏ ਅਤੇ ਉਨ੍ਹਾਂ ਨੇ ਇਸ ਘਟਨਾ ਦੀ ਸੂਚਨਾ ਸਟੇਸ਼ਨ ਮਾਸਟਰ ਨੂੰ ਦਿੱਤੀ। ਜਿਸ ਤੋਂ ਬਾਅਦ ਜੀਆਰਪੀ ਅਧਿਕਾਰੀ ਮੌਕੇ ਉਤੇ ਪਹੁੰਚ ਗਏ। ਪੁਲਿਸ ਨੇ ਦੋਵੇਂ ਦੇਹਾਂ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਕਲਪਨਾ ਚਾਵਲਾ ਮੈਡੀਕਲ ਕਾਲਜ ਕਰਨਾਲ ਦੇ ਵਿਖੇ ਭੇਜ ਦਿੱਤਾ ਹੈ। ਇਸ ਮਾਮਲੇ ਤੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਘਟਨਾ ਸਮੇਂ ਤੁਸ਼ਾਰ ਅਤੇ ਨਵੀਨ ਫਾਟਕ ਪਾਰ ਕਰ ਰਹੇ ਸਨ।
ਇਹ ਦੋਵੇਂ ਨੌਜਵਾਨ ਰਾਗ ਚੁੱਕਣ ਦਾ ਕੰਮ ਕਰਦੇ ਸਨ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਰੇਲਵੇ ਟ੍ਰੈਕ ਦੇ ਕਿਨਾਰੇ ਸੈਲਫੀ ਲੈ ਰਹੇ ਸਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਂਚ ਅਧਿਕਾਰੀ ਮਹਾਵੀਰ ਸਿੰਘ ਨੇ ਦੱਸਿਆ ਕਿ ਘੋਘੜੀਪੁਰ ਫਾਟਕ ਦੇ ਕੋਲ ਲਾਈਨ ਪਾਰ ਕਰਦੇ ਸਮੇਂ ਦੋ ਲੜਕੇ ਟ੍ਰੇਨ ਦੀ ਲਪੇਟ ਵਿੱਚ ਆ ਗਏ। ਜਿਨ੍ਹਾਂ ਦੀ ਮੌ-ਤ ਹੋ ਗਈ ਹੈ। ਦੋਵੇਂ ਦੇਹਾਂ ਪੋਸਟ ਮਾਰਟਮ ਤੋਂ ਬਾਅਦ ਵਾਰਸਾਂ ਦੇ ਹਵਾਲੇ ਕਰ ਦਿੱਤੀਆਂ ਗਈਆਂ ਹਨ। ਦੋਵੇਂ ਨਾਬਾਲਗ ਲੜਕੇ ਰੇਲਵੇ ਟਰੈਕ ਦੇ ਕਿਨਾਰੇ ਹੈਡਫੋਨ ਲਗਾ ਕੇ ਸੈਲਫੀ ਲੈ ਰਹੇ ਸਨ।