ਹਰਿਆਣਾ ਵਿਚ ਸਿਰਸਾ ਜ਼ਿਲ੍ਹੇ ਦੇ ਬੇਗੂ ਰੋਡ ਉਤੇ ਕਲਿਆਣ ਨਗਰ ਕਾਲੋਨੀ ਦੇ ਸਾਹਮਣੇ ਦੇਰ ਰਾਤ ਨੂੰ ਜੋਰ-ਦਾਰ ਸੜਕ ਹਾਦਸਾ ਵਾਪਰ ਗਿਆ। ਜਿੱਥੇ ਇਕ ਤੇਜ਼ ਰਫਤਾਰ ਕਾਰ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਪਲਟੀਆਂ ਖਾਂਦੀ ਹੋਈ ਬਿਜਲੀ ਦੇ ਖੰਭੇ ਨਾਲ ਜਾ ਟਕਰਾਈ। ਇਸ ਹਾਦਸੇ ਵਿੱਚ ਮਹਿਲਾ ਡਾਕਟਰ ਪਾਇਲ ਗਰਗ ਦੀ ਮੌ-ਤ ਹੋ ਗਈ। ਜਦੋਂ ਕਿ ਉਸ ਦੇ ਪਤੀ ਵਿਸ਼ਾਲ ਨੂੰ ਮਾਮੂਲੀ ਸੱਟਾਂ ਲੱਗ ਗਈਆਂ ਹਨ। ਇਹ ਘਟਨਾ ਦੁਕਾਨ ਦੇ ਬਾਹਰ ਲੱਗੇ CCTV ਕੈਮਰੇ ਵਿੱਚ ਕੈਦ ਹੋ ਗਈ। ਮ੍ਰਿਤਕ ਮਹਿਲਾ ਦੀ ਮਾਂ ਸੁਨੀਤਾ ਨੇ ਇਸ ਨੂੰ ਹਾਦਸਾ ਨਾ ਮੰਨਦਿਆਂ ਹੋਇਆਂ ਕ-ਤ-ਲ ਦੱਸਿਆ ਹੈ। ਉਸ ਦਾ ਕਹਿਣਾ ਹੈ ਕਿ ਬੀਤੀ ਸ਼ਾਮ ਵਿਸ਼ਾਲ ਨੇ ਉਸ ਨੂੰ ਕੱਲ੍ਹ ਸ਼ਾਮ ਵੇਲੇ ਫੋਨ ਕੀਤਾ ਕਿ ਉਹ ਬਾਹਰ ਗਏ ਹੋਏ ਹੈ ਅਤੇ ਵਾਪਸ ਆਉਣ ਵਿਚ ਥੋੜ੍ਹੀ ਦੇਰ ਹੋ ਜਾਵੇਗੀ।
ਇਸ ਤੋਂ ਬਾਅਦ ਦੇਰ ਰਾਤ 1.30 ਵਜੇ ਵਿਸ਼ਾਲ ਦੇ ਦੋਸਤ ਦਾ ਫੋਨ ਆਇਆ ਕਿ ਵਿਸ਼ਾਲ ਅਤੇ ਪਾਇਲ ਦਾ ਐਕਸੀ-ਡੈਂਟ ਹੋ ਗਿਆ ਹੈ। ਉਸ ਵਕਤ ਹੀ ਉਨ੍ਹਾਂ ਨੇ ਪਾਇਲ ਨਾਲ ਗੱਲ ਕਰਨੀ ਚਾਹੀ ਪਰ ਵਿਸ਼ਾਲ ਦੇ ਦੋਸਤ ਮਨਦੀਪ ਨੇ ਪਾਇਲ ਦਾ ਫੋਨ ਚੁੱਕਿਆ ਅਤੇ ਕਿਹਾ ਕਿ ਪਾਇਲ ਦੀ ਮੌ-ਤ ਹੋ ਗਈ ਹੈ। ਘਟਨਾ ਨੂੰ ਸ਼ੱਕੀ ਮੰਨਦਿਆਂ ਸੁਨੀਤਾ ਨੇ ਕਿਹਾ ਕਿ ਅਜਿਹਾ ਭਿਆਨਕ ਹਾਦਸਾ ਵਾਪਰਿਆ ਹੈ। ਉਸ ਦੀ ਧੀ ਦੀ ਮੌ-ਤ ਹੋ ਗਈ ਜਦੋਂ ਕਿ ਵਿਸ਼ਾਲ ਨੂੰ ਰਗੜ ਵੀ ਨਹੀਂ ਲੱਗੀ। ਕਾਰ ਵਿੱਚ ਬਲੱਡ ਦਾ ਕੋਈ ਨਿਸ਼ਾਨ ਨਹੀਂ ਹੈ। ਇਹ ਕਿਵੇਂ ਹੋ ਸਕਦਾ ਹੈ। ਮ੍ਰਿਤਕ ਦੀ ਮਾਂ ਨੇ ਦੱਸਿਆ ਕਿ ਵਿਸ਼ਾਲ ਅਪਰਾਧੀ ਕਿਸਮ ਦਾ ਸੀ। ਉਹ ਹਰ ਸਮੇਂ ਆਪਣੇ ਕੋਲ ਬੰਦੂਕ ਰੱਖਦਾ ਸੀ। ਦੂਜੇ ਪਾਸੇ ਸੁਨੀਤਾ ਨੇ ਦੱਸਿਆ ਕਿ ਵਿਆਹ ਦੇ ਬਾਅਦ ਤੋਂ ਹੀ ਉਹ ਉਸ ਤੋਂ ਲਗਾਤਾਰ ਪੈਸਿਆਂ ਦੀ ਮੰਗ ਕਰਦਾ ਸੀ।
ਪਾਇਲ ਦੀ ਭੈਣ ਮਾਰਟੀਨਾ ਨੇ ਵੀ ਵਿਸ਼ਾਲ ਉਤੇ ਕ-ਤ-ਲ ਦਾ ਦੋਸ਼ ਲਾਉਂਦਿਆਂ ਕਿਹਾ ਕਿ ਵਿਸ਼ਾਲ ਅਤੇ ਉਸ ਦੇ ਦੋਸਤ ਨੇ ਮੇਰੀ ਭੈਣ ਦਾ ਕ-ਤ-ਲ ਕੀਤਾ ਹੈ। ਭੈਣ ਨੇ ਕਿਹਾ ਕਿ ਹਫਤਾ ਪਹਿਲਾਂ ਉਸ ਦੇ ਜੀਜੇ ਨੇ ਕਿਹਾ ਸੀ ਕਿ ਜੇ ਉਹ ਉਸ ਦੀ ਭੈਣ ਨੂੰ ਮਾਰ ਦੇਵੇ ਜਾਂ ਕਿਸੇ ਖਟਨਾ ਵਿਚ ਖਤਮ ਕਰ ਦੇਵੇ ਕਿਸੇ ਨੂੰ ਪਤਾ ਵੀ ਨਹੀਂ ਲੱਗੇਗਾ ਅਤੇ ਮੈਂ ਤੇਰੇ ਨਾਲ ਵਿਆਹ ਕਰਵਾ ਲਵਾਂਗਾ। ਪਰਿਵਾਰ ਨੇ ਵਿਸ਼ਾਲ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਇਸ ਮਾਮਲੇ ਸਬੰਧੀ ਜਾਂਚ ਕਰ ਰਹੇ ਡੀਐਸਪੀ ਧਰਮਵੀਰ ਨੇ ਦੱਸਿਆ ਕਿ ਮ੍ਰਿਤਕ ਦਾ ਦੋ ਮਹੀਨੇ ਪਹਿਲਾਂ ਵਿਆਹ ਹੋਇਆ ਸੀ ਅਤੇ ਮਹਿਲਾ ਡੇਰੇ ਵਿੱਚ ਡਾਕਟਰ ਸੀ। ਦੋਵੇਂ ਪਤੀ ਅਤੇ ਪਤਨੀ ਰਾਤ ਸਮੇਂ ਸਿਰਸਾ ਵੱਲ ਆ ਰਹੇ ਸਨ ਕਿ ਕਾਰ ਡਿਵਾਈਡਰ ਨਾਲ ਟਕਰਾ ਗਈ ਅਤੇ ਕਈ ਵਾਰ ਪਲਟਣ ਤੋਂ ਬਾਅਦ ਬਿਜਲੀ ਦੇ ਖੰਭੇ ਨਾਲ ਟਕਰਾ ਗਈ।