ਇਹ ਖਬਰ ਪੰਜਾਬ ਦੇ ਕਪੂਰਥਲਾ ਜਿਲ੍ਹੇ ਤੋਂ ਪ੍ਰਾਪਤ ਹੋਈ ਹੈ। ਇਥੇ ਇਕ ਕਾਰ ਨੂੰ ਓਵਰਟੇਕ ਕਰਨ ਤੇ ਲੋਕਾਂ ਵਲੋਂ ਪੁਲਿਸ ਵਾਲੇ ਦੀ ਕੁੱਟ-ਮਾਰ ਕੀਤੀ ਗਈ। ਇਸ ਮਾਮਲੇ ਵਿੱਚ ਪੁਲਿਸ ਕਰਮੀ ਦੀ ਇਲਾਜ ਦੇ ਦੌਰਾਨ ਮੌ-ਤ ਹੋ ਗਈ। ਇਹ ਕਰਮਚਾਰੀ ਪਿਛਲੇ ਤਿੰਨ ਮਹੀਨੇ ਤੋਂ ਕੋਮਾ ਵਿੱਚ ਸੀ। ਇਸ ਲੜਾਈ ਸਬੰਧੀ ਇਕ ਵੀਡੀਓ ਵੀ ਵਾਇਰਲ ਹੋਇਆ ਸੀ। ਪਿਛਲੇ ਸਾਲ ਅਕਤੂਬਰ ਵਿੱਚ ਕਪੂਰਥਲਾ ਤੋਂ ਨਕੋਦਰ ਰੋਡ ਉਤੇ ਪਿੰਡ ਤਲਵੰਡੀ ਮਹਿਮਾ ਦੇ ਨੇੜੇ ਓਵਰਟੇਕ ਕਰਨ ਨੂੰ ਲੈ ਕੇ ਦੋ ਕਾਰ ਡਰਾਈਵਰਾਂ ਦੇ ਵਿੱਚ ਮਾਮੂਲੀ ਰੌਲਾ ਵਧ ਗਿਆ ਸੀ। ਜਿਸ ਕਾਰਨ ਦੋ ਪੁਲਿਸ ਵਾਲਿਆਂ ਸਮੇਤ ਤਿੰਨ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ ਸਨ।
ਇਸ ਤੋਂ ਬਾਅਦ ਡਾਕਟਰ ਨੇ ਇੱਕ ਪੁਲਿਸ ਕਰਮੀ ਅਤੇ ਇੱਕ ਰਾਹਗੀਰ ਦੀ ਹਾਲਤ ਨੂੰ ਗੰਭੀਰ ਦੱਸਦੇ ਹੋਏ ਰੈਫਰ ਕਰ ਦਿੱਤਾ ਸੀ। ਜਦੋਂ ਕਿ ਇੱਕ ਪੁਲਿਸ ਕਰਮੀ ਦਾ ਇਲਾਜ ਸਿਵਲ ਹਸਪਤਾਲ ਵਿੱਚ ਚੱਲ ਰਿਹਾ ਹੈ। ਇਨ੍ਹਾਂ ਵਿਚ ਜਖਮੀਆਂ ਦੀ ਪਹਿਚਾਣ ਕਾਂਸਟੇਬਲ ਪਰਮਿੰਦਰ ਸਿੰਘ ਵਾਸੀ ਧੰਦਲ ਥਾਣਾ ਸਦਰ, ਕਾਂਸਟੇਬਲ ਨਵਦੀਪ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਪਿੰਡ ਸੈਦੋਵਾਲ ਅਤੇ ਤੀਜੇ ਜਖਮੀ ਦੀ ਪਹਿਚਾਣ ਮਨਪ੍ਰੀਤ ਸਿੰਘ ਪੁੱਤਰ ਇੰਦਰਜੀਤ ਸਿੰਘ ਵਾਸੀ ਕਪੂਰਥਲਾ ਵਜੋਂ ਹੋਈ ਹੈ। ਇਸ ਮਾਮਲੇ ਵਿਚ ਪੁਲਿਸ ਪਾਰਟੀ ਨਾਲ ਨੌਜਵਾਨਾਂ ਦੀ ਝੜਪ ਵਿਚ ਬੁਰੀ ਤਰ੍ਹਾਂ ਜ਼ਖਮੀ ਹੋਏ ਸੀ. ਆਈ. ਏ. ਸਟਾਫ ਵਿਚ ਤਾਇਨਾਤ ਕਾਂਸਟੇਬਲ ਪਰਮਿੰਦਰ ਸਿੰਘ ਦੀ ਮੌ-ਤ ਹੋ ਗਈ।
ਇਸ ਪੂਰੇ ਮਾਮਲੇ ਦੀ ਜਾਣਕਾਰੀ ਅਨੁਸਾਰ 15 ਅਕਤੂਬਰ ਨੂੰ ਕਾਂਸਟੇਬਲ ਪਰਮਿੰਦਰ ਸਿੰਘ ਡਿਊਟੀ ਦੌਰਾਨ ਆਪਣੀ ਪ੍ਰਾਈਵੇਟ ਕਾਰ ਵਿਚ ਨਕੋਦਰ ਦੇ ਵੱਲ ਜਾ ਰਿਹਾ ਸੀ। ਜਦੋਂ ਉਹ ਪਿੰਡ ਤਲਵੰਡੀ ਮਹਿਮਾ ਦੇ ਨੇੜੇ ਪਹੁੰਚਿਆ ਤਾਂ ਅੱਗੇ ਜਾ ਰਹੀ ਬੱਸ ਨੂੰ ਕ੍ਰਾਸ ਕਰਨ ਦੀ ਕੋਸ਼ਿਸ਼ ਦੌਰਾਨ ਪਿੱਛੇ ਆ ਰਹੀ ਕਾਰ ਦੇ ਡਰਾਈਵਰ ਨਾਲ ਮਾਮੂਲੀ ਤਕਰਾਰ ਹੋ ਗਈ। ਇਹ ਛੇਤੀ ਹੀ ਖੂ-ਨੀ ਝਗੜੇ ਵਿੱਚ ਬਦਲ ਗਈ। ਦੂਜੀ ਕਾਰ ਦੇ ਡਰਾਈਵਰ ਨੇ ਨੇ ਫੋਨ ਕਰਕੇ ਆਪਣੇ ਸਾਥੀਆਂ ਨੂੰ ਬੁਲਾ ਲਿਆ। ਸਾਰਿਆਂ ਨੇ ਕਾਂਸਟੇਬਲ ਪਰਮਿੰਦਰ ਸਿੰਘ ਨਾਲ ਕੁੱਟ-ਮਾਰ ਕੀਤੀ। ਹਮਲਾ ਕਰਨ ਵਾਲੇ ਤਿੱਖੇ ਹਥਿਆਰਾਂ, ਬੇਸਬਾਲ ਬੈਟ ਨਾਲ ਲੈਸ ਸਨ।
ਇਸੇ ਦੌਰਾਨ ਥਾਣਾ ਕੋਤਵਾਲੀ ਵਿੱਚ ਤਾਇਨਾਤ ਹੌਲਦਾਰ ਨਵਦੀਪ ਸਿੰਘ ਵਾਸੀ ਪਿੰਡ ਸੈਦੋਵਾਲ ਡਿਊਟੀ ਉਤੇ ਆ ਰਿਹਾ ਸੀ। ਜਦੋਂ ਉਸ ਨੇ ਦੇਖਿਆ ਕਿ ਕੁਝ ਲੋਕਾਂ ਨੇ ਪਰਮਿੰਦਰ ਸਿੰਘ ਉਤੇ ਹਮਲਾ ਕਰ ਦਿੱਤਾ ਹੈ ਤਾਂ ਉਹ ਉਸ ਨੂੰ ਬਚਾ ਕੇ ਆਪਣੀ ਕਾਰ ਵਿਚ ਸਿਵਲ ਹਸਪਤਾਲ ਲਿਜਾਣ ਲੱਗਾ, ਜਿੱਥੇ ਦੋਸ਼ੀਆਂ ਨੇ ਉਸ ਦੀ ਹੋਰ ਵੀ ਬੁਰੀ ਤਰ੍ਹਾਂ ਕੁੱਟ-ਮਾਰ ਕੀਤੀ। ਇਸ ਦੌਰਾਨ ਇੱਕ ਰਾਹਗੀਰ ਮਨਪ੍ਰੀਤ ਸਿੰਘ ਪੁੱਤਰ ਇੰਦਰਜੀਤ ਸਿੰਘ ਵਾਸੀ ਕਪੂਰਥਲਾ ਬਚਾਅ ਲਈ ਅੱਗੇ ਆਇਆ ਤਾਂ ਉਨ੍ਹਾਂ ਨੇ ਉਸ ਉਤੇ ਵੀ ਵਾਰ ਕਰ ਦਿੱਤੇ। ਇਕ ਵਾਇਰਲ ਹੋਈ ਵੀਡੀਓ ਦੇ ਵਿੱਚ ਇਸ ਗੱਲ ਦੀ ਪੁਸ਼ਟੀ ਹੋਈ ਹੈ।
ਇਸ ਵੀਡੀਓ ਵਿਚ ਦੇਖਿਆ ਗਿਆ ਕਿ ਹਮ-ਲਾਵਰ ਪੁਲਿਸ ਵਾਲਿਆਂ ਤੇ ਹਮਲਾ ਕਰ ਰਹੇ ਸਨ ਤਾਂ ਕੁਝ ਪਿੰਡ ਵਾਸੀ ਵੀ ਭੀੜ ਵਿਚ ਸ਼ਾਮਲ ਹੋ ਗਏ ਅਤੇ ਕਾਂਸਟੇਬਲ ਪਰਮਿੰਦਰ ਸਿੰਘ ਨੂੰ ਸੜਕ ਉਤੇ ਘੜੀਸਣ ਲੱਗੇ ਅਤੇ ਉਸ ਦੇ ਸਿਰ ਉਤੇ ਇੱਟਾਂ ਨਾਲ ਵਾਰ ਕਰ ਦਿੱਤਾ। ਬੁਰੀ ਤਰ੍ਹਾਂ ਜ਼ਖਮੀ ਹੋਏ ਹੌਲਦਾਰ ਪਰਮਿੰਦਰ ਸਿੰਘ ਅਤੇ ਰਾਹਗੀਰ ਮਨਪ੍ਰੀਤ ਸਿੰਘ ਨੂੰ ਜਲੰਧਰ ਦੇ ਹਸਪਤਾਲ ਰੈਫਰ ਕਰ ਦਿੱਤਾ ਗਿਆ। ਇਸ ਮਾਮਲੇ ਵਿਚ ਪੁਲਿਸ ਨੇ 13 ਲੋਕਾਂ ਉਤੇ ਕਾਤ-ਲਾਨਾ ਹਮਲਾ ਅਤੇ ਕੁੱਟ-ਮਾਰ ਦੇ ਦੋਸ਼ ਵਿਚ ਚ ਮਾਮਲਾ ਦਰਜ ਕੀਤਾ ਸੀ, ਜਿਨ੍ਹਾਂ ਵਿਚੋਂ 6 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਹੁਣ ਮਾਮਲੇ ਵਿਚ ਕ-ਤ-ਲ ਦੀਆਂ ਧਾਰਾਵਾਂ ਤਹਿਤ ਜੁਰਮ ਵਧਾਇਆ ਜਾ ਰਿਹਾ ਹੈ।