ਖਾਣਾ ਖਾ ਕੇ ਆ ਰਹੇ, ਟਰੱਕ ਰਿਪੇਅਰ ਦਾ ਕੰਮ ਕਰਨ ਵਾਲੇ ਮੁੰਡਿਆਂ ਨਾਲ, ਵਾਪਰਿਆ ਇਹ ਭਾਣਾ

Punjab

ਪੰਜਾਬ ਵਿਚ ਜਿਲ੍ਹਾ ਲੁਧਿਆਣਾ ਦੇ ਢੰਡਾਰੀ ਰੇਲਵੇ ਸਟੇਸ਼ਨ ਨੇੜੇ ਜੰਮੂ ਮੇਲ ਦੀ ਲਪੇਟ ਵਿੱਚ ਤਿੰਨ ਨੌਜਵਾਨ ਆ ਗਏ। ਇਸ ਘਟਨਾ ਵਿਚ ਮ-ਰ-ਨ ਵਾਲੇ ਤਿੰਨੋਂ ਨੌਜਵਾਨ ਪੰਜਾਬ ਦੇ ਵੱਖੋ ਵੱਖ ਸ਼ਹਿਰਾਂ ਦੇ ਰਹਿਣ ਵਾਲੇ ਹਨ। ਇਹ ਤਿੰਨੋਂ ਜਣੇ ਮਿਲ ਕੇ ਇੱਕ ਥਾਂ ਉਤੇ ਟਰੱਕ ਦੀ ਮੁਰੰਮਤ ਕਰਨ ਦਾ ਕੰਮ ਕਰਦੇ ਸਨ। ਦੱਸਿਆ ਜਾ ਰਿਹਾ ਹੈ ਕਿ ਰਾਤ ਨੂੰ ਤਿੰਨੋਂ ਕਿਸੇ ਢਾਬੇ ਤੋਂ ਖਾਣਾ ਖਾ ਕੇ ਵਾਪਸ ਆਪਣੇ ਕਮਰੇ ਵੱਲ ਜਾ ਰਹੇ ਸਨ ਕਿ ਇਸ ਦੌਰਾਨ ਟ੍ਰੈਕ ਪਾਰ ਕਰਦੇ ਸਮੇਂ ਤਿੰਨੋਂ ਰੇਲ ਗੱਡੀ ਨੇ ਮਿੱਧ ਦਿੱਤੇ। ਕੁਝ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਨੌਜਵਾਨ ਨੇ ਸ਼ਰਾਬ ਪੀਤੀ ਹੋਈ ਸੀ ਪਰ ਪੁਲਿਸ ਨੇ ਇਸ ਮਾਮਲੇ ਵਿਚ ਅਜੇ ਤੱਕ ਚੁੱਪੀ ਧਾਰੀ ਹੋਈ ਹੈ।

ਇਸ ਘਟਨਾ ਦੇ ਸ਼ਿਕਾਰ ਹੋਏ ਨੌਜਵਾਨਾਂ ਦੀ ਪਹਿਚਾਣ ਲਵਦੀਪ ਵਾਸੀ ਨਵਾਂ ਸ਼ਹਿਰ, ਸੁਖਮਨ ਵਾਸੀ ਅੰਮ੍ਰਿਤਸਰ ਅਤੇ ਰਵੀ ਕੁਮਾਰ ਵਾਸੀ ਹੁਸ਼ਿਆਰਪੁਰ ਦੇ ਰੂਪ ਵਜੋਂ ਹੋਈ ਹੈ। ਇਹ ਤਿੰਨੋਂ ਨੌਜਵਾਨ ਆਪਸ ਵਿੱਚ ਗੂੜ੍ਹੇ ਦੋਸਤ ਸਨ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਦੋ ਨੌਜਵਾਨ ਲਵਦੀਪ ਅਤੇ ਸੁਖਮਨ ਪਿਛਲੇ 5 ਸਾਲਾਂ ਤੋਂ ਢੰਡਾਰੀ ਵਿੱਚ ਹੀ ਕੰਮ ਕਰਦੇ ਸਨ। ਜਦੋਂ ਕਿ ਰਵੀ ਪਿਛਲੇ 5 ਮਹੀਨੇ ਤੋਂ ਕੰਮ ਕਰ ਰਿਹਾ ਸੀ। ਜਦੋਂ ਮ੍ਰਿਤਕ ਰਵੀ ਦੇ ਭਰਾ ਸ਼ਿਵ ਕੁਮਾਰ ਨੇ ਉਸ ਦੇ ਫੋਨ ਉਤੇ ਫੋਨ ਕੀਤਾ ਤਾਂ ਕਿਸੇ ਵਿਅਕਤੀ ਨੇ ਫੋਨ ਚੁੱਕ ਕੇ ਕਿਹਾ ਕਿ ਉਸ ਨੂੰ ਇਹ ਮੋਬਾਇਲ ਰੇਲਵੇ ਲਾਈਨ ਤੋਂ ਮਿਲਿਆ ਹੈ। ਉਹ ਆ ਕੇ ਆਪਣਾ ਫ਼ੋਨ ਲੈ ਜਾਣ।

ਇਸ ਦੌਰਾਨ ਜਦੋਂ ਦੁਬਾਰਾ ਫ਼ੋਨ ਤੇ ਕਾਲ ਕੀਤੀ ਗਈ ਤਾਂ ਕਿਸੇ ਨੇ ਮੋਬਾਈਲ ਦਾ ਸਵਿੱਚ ਬੰਦ ਕਰ ਦਿੱਤਾ। ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਤਿੰਨ ਨੌਜਵਾਨਾਂ ਨੂੰ ਕੁਚ-ਲਣ ਤੋਂ ਬਾਅਦ ਜੰਮੂ ਮੇਲ ਦੇ ਲੋਕੋ ਪਾਇਲਟ ਵਲੋਂ ਕੁਝ ਦੂਰੀ ਉਤੇ ਪਹੁੰਚ ਕੇ ਸਟੇਸ਼ਨ ਮਾਸਟਰ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ ਗਈ। ਇਸ ਤੋਂ ਬਾਅਦ ਸਟੇਸ਼ਨ ਮਾਸਟਰ ਨੇ ਥਾਣਾ ਜੀਆਰਪੀ ਨੂੰ ਇਹ ਸੂਚਨਾ ਦਿੱਤੀ। ਪੁਲਸ ਨੇ ਮੌਕੇ ਵਾਲੀ ਥਾਂ ਉਤੇ ਪਹੁੰਚ ਕੇ ਨੌਜਵਾਨਾਂ ਦੇ ਮ੍ਰਿਤਕ ਸਰੀਰ ਆਪਣੇ ਕਬਜ਼ੇ ਵਿਚ ਲੈ ਲਏ ਹਨ।

Leave a Reply

Your email address will not be published. Required fields are marked *