ਇਸ ਬੰਦੇ ਦੇ ਕਾਰਨਾਮੇ ਦਾ 2 ਮਹੀਨੇ ਬਾਅਦ ਖੁਲਿਆ ਭੇਦ, ਆਪਣੇ ਪਰਿਵਾਰ ਨਾਲ ਕੀਤਾ ਇਹ ਕੰਮ

Punjab

ਮੱਧ ਪ੍ਰਦੇਸ਼ ਦੇ ਰਤਲਾਮ ਵਿਚ ਐਤਵਾਰ ਦੀ ਸ਼ਾਮ ਨੂੰ ਇਕ ਮਨ ਨੂੰ ਝੰਜੋੜਨ ਵਾਲਾ ਤਿੰਨ ਕ-ਤ-ਲ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੋਂ ਦੇ ਇੱਕ ਰੇਲਵੇ ਕਰਮਚਾਰੀ ਵਲੋਂ ਆਪਣੀ ਪਤਨੀ ਅਤੇ ਦੋ ਜੁਆਕਾਂ ਦਾ ਕ-ਤ-ਲ ਕਰਕੇ ਦੇਹਾਂ ਨੂੰ ਘਰ ਦੇ ਵਰਾਂਡੇ ਵਿੱਚ ਦੱਬ ਦਿੱਤਾ ਗਿਆ। ਇਸ ਘਟਨਾ ਦੇ ਤਕਰੀਬਨ ਦੋ ਕੁ ਮਹੀਨੇ ਬਾਅਦ ਲੋਕਾਂ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੂੰ ਸੰਦੇਹ ਹੋਇਆ। ਪੁਲਸ ਨੇ ਜਦੋਂ ਦੋਸ਼ੀ ਨੌਜਵਾਨ ਤੋਂ ਪੁੱਛ-ਗਿੱਛ ਕੀਤੀ ਅਤੇ ਘਰ ਵਿਚ ਖੋਦਾਈ ਕੀਤੀ ਤਾਂ ਪਤਨੀ ਅਤੇ ਜੁਆਕਾਂ ਦੇ ਪਿੰਜਰ ਬਾਹਰ ਕੱਢੇ। ਪੁਲਿਸ ਦੇ ਦੱਸਣ ਮੁਤਾਬਕ ਇਹ ਘਟਨਾ ਸ਼ਹਿਰ ਦੀ ਵਿੰਧਿਆ ਵਾਸਿਨੀ ਕਾਲੋਨੀ ਦੀ ਹੈ। ਇੱਥੇ ਰਹਿਣ ਵਾਲੇ ਰੇਲਵੇ ਕਰਮਚਾਰੀ ਸੋਨੂੰ ਬੋਰਾਸੀ ਨੇ ਆਪਣੀ ਪਤਨੀ ਨਿਸ਼ਾ, ਚਾਰ ਸਾਲ ਦੀ ਧੀ ਖੁਸ਼ੀ ਅਤੇ ਸੱਤ ਸਾਲ ਦੇ ਪੁੱਤ ਅਮਨ ਦਾ ਕੁਹਾੜੀ ਦੇ ਵਾਰ ਕਰ ਕੇ ਕ-ਤ-ਲ ਕਰ ਦਿੱਤਾ ਅਤੇ ਫਿਰ ਘਰ ਵਿੱਚ ਹੀ ਟੋਆ ਪੱਟਿਆ ਅਤੇ ਤਿੰਨਾਂ ਦੀਆਂ ਦੇਹਾਂ ਦਬਾ ਦਿੱਤੀਆਂ।

ਜਦੋਂ ਹਾਲ ਹੀ ਵਿਚ ਪੁਲਸ ਨੇ ਸ਼ੱਕੀ ਤੌਰ ਉਤੇ ਉਸ ਤੋਂ ਪੁੱਛ-ਗਿੱਛ ਕੀਤੀ ਤਾਂ ਉਹ ਪਹਿਲਾਂ ਤਾਂ ਟਾਲ ਮਟੋਲ ਕਰਦਾ ਰਿਹਾ, ਪਰ ਜਦੋਂ ਪੁਲਸ ਨੇ ਸਖਤ ਰਵੱਈਆ ਵਰਤਿਆ ਤਾਂ ਸੋਨੂੰ ਨੇ ਸਾਰੀ ਕਹਾਣੀ ਬਿਆਨ ਕਰ ਦਿੱਤੀ। ਫਿਰ ਪੁਲਿਸ ਵਲੋਂ ਦੁਪਹਿਰ ਨੂੰ ਪ੍ਰਸਾਸ਼ਨ ਅਧਿਕਾਰੀਆਂ ਅਤੇ ਜਾਂਚ ਟੀਮਾਂ ਨੂੰ ਨਾਲ ਲੈ ਕੇ ਵਿੰਧਿਆ ਵਾਸਿਨੀ ਕਾਲੋਨੀ ਵਿਚ ਸੋਨੂੰ ਦੇ ਘਰ ਪਹੁੰਚ ਕੇ ਖੁਦਾਈ ਦਾ ਕੰਮ ਸ਼ੁਰੂ ਕੀਤਾ ਗਿਆ ਤਾਂ ਪਤਨੀ ਸਮੇਤ ਦੋ ਜੁਆਕਾਂ ਤਿਨਾਂ ਦੇ ਕੱਪੜਿਆਂ ਸਮੇਤ ਪਿੰਜਰ ਨਿਕਲ ਆਏ। ਪੁਲੀਸ ਨੇ ਤਿੰਨੋਂ ਪਿੰਜਰ ਪੋਸਟ ਮਾਰਟਮ ਲਈ ਮੈਡੀਕਲ ਕਾਲਜ ਭੇਜ ਦਿੱਤੇ ਹਨ। ਪੁਲਿਸ ਨੇ ਕਿਹਾ ਹੈ ਕਿ ਡੀਐਨਏ ਟੈਸਟ ਤੋਂ ਬਾਅਦ ਹੀ ਪਤਾ ਚੱਲ ਸਕੇਗਾ ਕਿ ਮਿਲੇ ਪਿੰਜਰ ਦੋਸ਼ੀ ਦੀ ਪਤਨੀ ਅਤੇ ਜੁਆਕਾਂ ਦੇ ਹੀ ਹਨ।

ਦੱਸਿਆ ਜਾ ਰਿਹਾ ਹੈ ਕਿ ਉਸ ਦਾ ਨਿਸ਼ਾ ਨਾਲ ਦੂਜਾ ਵਿਆਹ ਹੋਇਆ ਸੀ। ਸੋਨੂੰ ਨੂੰ ਰੇਲਵੇ ਦੀ ਨੌਕਰੀ ਵੀ ਉਸ ਦੇ ਪਿਤਾ ਦੀ ਥਾਂ ਤੇ ਤਰਸ ਦੇ ਆਧਾਰ ਵਿੱਚ ਮਿਲੀ ਸੀ। ਉਹ ਰੇਲਵੇ ਵਿੱਚ ਗੈਂਗਮੈਨ ਤੌਰ ਤੇ ਤਾਇਨਾਤ ਹੈ। ਪੁਲਿਸ ਅਨੁਸਾਰ ਕ-ਤ-ਲ ਦੇ ਕਾਰਨਾਂ ਸਬੰਧੀ ਦੋਸ਼ੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਫਿਲਹਾਲ ਦੋਸ਼ੀ ਪੁਲਿਸ ਹਿਰਾਸਤ ਵਿਚ ਹੈ ਅਤੇ ਘਰ ਨੂੰ ਵੀ ਸੀਲ ਕਰ ਦਿੱਤਾ ਗਿਆ ਹੈ। ਦੂਜੇ ਪਾਸੇ ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਵੱਡੀ ਗਿਣਤੀ ਵਿਚ ਲੋਕ ਮੌਕੇ ਉਤੇ ਇਕੱਠੇ ਹੋ ਗਏ ਸਨ, ਜਿਸ ਨੂੰ ਦੇਖਦੇ ਹੋਏ ਵੱਡੀ ਗਿਣਤੀ ‘ਵਵਿਚ ਪੁਲਿਸ ਫੋਰਸ ਨੂੰ ਤਾਇਨਾਤ ਕਰਨਾ ਪਿਆ।

Leave a Reply

Your email address will not be published. Required fields are marked *