ਇਹ ਦੁੱਖ ਭਰੀ ਖਬਰ ਹਰਿਆਣਾ ਦੇ ਫਤਿਹਾਬਾਦ ਤੋਂ ਪ੍ਰਾਪਤ ਹੋਈ ਹੈ। ਰਾਜਸਥਾਨ ਦੇ ਸੀਕਰ ਵਿਚ ਫਤਿਹਪੁਰ ਨੇੜੇ ਇਕ ਸੜਕ ਹਾਦਸੇ ਵਿਚ ਹਰਿਆਣਾ ਦੇ ਫਤਿਹਾਬਾਦ ਜ਼ਿਲੇ ਦੇ 5 ਦੋਸਤਾਂ ਦੀ ਦੁਖਦ ਮੌ-ਤ ਹੋ ਗਈ। ਰਾਤ ਨੂੰ ਕਰੀਬ 11 ਵਜੇ ਫਤਿਹਪੁਰ ਤੋਂ ਸਾਲਾਸਰ ਹਾਈਵੇ ਉਤੇ ਸੁਰਭੀ ਹੋਟਲ ਦੇ ਨੇੜੇ ਓਵਰਟੇਕ ਕਰਦੇ ਸਮੇਂ ਉਨ੍ਹਾਂ ਦੀ ਰਿਟਜ਼ ਕਾਰ ਦੀ ਇਕ ਟਰਾਲੇ ਨਾਲ ਟੱਕਰ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕਾਂ ਵਿਚ ਅਜੇ ਦੇ ਘਰ 40 ਦਿਨ ਪਹਿਲਾਂ ਲੜਕੇ ਦਾ ਜਨਮ ਹੋਇਆ ਸੀ। ਜਿਸ ਲਈ ਉਸ ਨੇ ਸਾਲਾਸਰ ਬਾਲਾਜੀ ਵਿੱਚ ਸੁੱਖ ਸੁੱਖੀ ਸੀ। ਆਪਣੀ ਸੁੱਖਣਾ ਪੂਰੀ ਹੋਣ ਤੋਂ ਬਾਅਦ, ਉਹ ਆਪਣੇ ਦੋਸਤਾਂ ਨਾਲ ਸਾਵਮਣੀ (ਪ੍ਰਸਾਦ) ਚੜ੍ਹਾਉਣ ਦੇ ਲਈ ਗਿਆ ਸੀ।
ਇਸ ਹਾਦਸੇ ਵਿਚ ਮ-ਰ-ਨ ਵਾਲਿਆਂ ਸਾਰੇ ਜਣਿਆਂ ਦੀ ਉਮਰ 25 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਇਸ ਹਾਦਸੇ ਵਿੱਚ ਮ-ਰ-ਨ ਵਾਲਿਆਂ ਵਿੱਚ ਅਜੇ ਕੁਮਾਰ ਪੁੱਤਰ ਜੈ ਸਿੰਘ ਜਾਟ ਵਾਸੀ ਬਾਦਰੀ ਪਾਲਸਰ ਅਤੇ ਫਤਿਹਾਬਾਦ ਦੇ ਹੀ ਪਿੰਡ ਭੂਤਨ ਕਲਾਂ ਦੇ ਅਮਿਤ ਪੁੱਤਰ ਈਸ਼ਵਰ ਸਿੰਘ, ਸੰਦੀਪ ਪੁੱਤਰ ਸ਼ਮਸ਼ੇਰ ਸਿੰਘ, ਮੋਹਨ ਲਾਲ ਪੁੱਤਰ ਰਾਧੇ ਸ਼ਿਆਮ ਅਤੇ ਪ੍ਰਦੀਪ ਪੁੱਤਰ ਪ੍ਰਤਾਪ ਸਿੰਘ ਸ਼ਾਮਲ ਹਨ। ਇਹ ਸਾਰੇ ਐਤਵਾਰ ਸ਼ਾਮ ਨੂੰ ਰਿਟਜ਼ ਕਾਰ ਵਿਚ ਸਾਲਾਸਰ ਬਾਲਾਜੀ ਅਤੇ ਖਾਟੂ ਸ਼ਿਆਮ ਦੇ ਦਰਸ਼ਨਾਂ ਲਈ ਪਿੰਡ ਤੋਂ ਰਵਾਨਾ ਹੋਏ ਸਨ।ਪਾਂਡਰੀ ਪਾਲਸਰ ਦਾ ਰਹਿਣ ਵਾਲਾ ਅਜੈ ਵਿਆਹਿਆ ਹੋਇਆ ਸੀ ਅਤੇ ਉਸ ਦਾ 40 ਦਿਨਾਂ ਦਾ ਬੇਟਾ ਹੈ। ਮੋਹਨ ਵੀ ਵਿਆਹਿਆ ਹੋਇਆ ਸੀ। ਸੰਦੀਪ ਦੇ ਪੁੱਤਰ ਸ਼ਮਸੇਰ ਸਿੰਘ, ਅਮਿਤ, ਪ੍ਰਦੀਪ ਅਜੇ ਅਣਵਿਆਹੇ ਸਨ।
ਮੋਹਨ ਲਾਲ ਪਿੰਡ ਵਿੱਚ ਮੈਡੀਕਲ ਸਟੋਰ ਚਲਾਉਂਦਾ ਸੀ ਜਦੋਂ ਕਿ ਪ੍ਰਦੀਪ ਵਿਦਿਆਰਥੀ ਸੀ। ਬਾਕੀ ਨੌਜਵਾਨ ਖੇਤੀ ਬਾੜੀ ਦਾ ਕੰਮ ਕਰਦੇ ਸਨ। ਇਹ ਘਟਨਾਂ ਰਾਜਸਥਾਨ ਦੇ ਸੀਕਰ ਜ਼ਿਲ੍ਹੇ ਵਿੱਚ ਵਾਪਰੀ ਹੈ। ਘਟਨਾ ਰਾਤ ਕਰੀਬ 11 ਵਜੇ ਵਾਪਰੀ। ਸੁਰਭੀ ਹੋਟਲ ਨੇੜੇ ਓਵਰਟੇਕ ਕਰਦੇ ਸਮੇਂ ਹਰਿਆਣਾ ਨੰਬਰ ਦੀ ਕਾਰ ਟਰਾਲੇ ਨਾਲ ਟਕਰਾ ਗਈ। ਇਸ ਹਾਦਸੇ ਵਿਚ ਕਾਰ ਵਿਚ ਸਵਾਰ 5 ਦੋਸਤਾਂ ਦੀ ਮੌਕੇ ਉਤੇ ਹੀ ਮੌ-ਤ ਹੋ ਗਈ। ਪੁਲੀਸ ਨੇ ਪੰਜਾਂ ਦੀਆਂ ਦੇਹਾਂ ਨੂੰ ਕਬਜ਼ੇ ਵਿੱਚ ਲੈ ਕੇ ਫਤਿਹਪੁਰ ਹਸਪਤਾਲ ਦੀ ਮੋਰਚਰੀ ਵਿੱਚ ਰੱਖਵਾ ਦਿੱਤਾ ਸੀ। ਪੁਲੀਸ ਨੇ ਪੋਸਟ ਮਾਰਟਮ ਕਰਵਾ ਕੇ ਮ੍ਰਿਤਕ ਸਰੀਰ ਵਾਰਸਾਂ ਨੂੰ ਸੌਂਪ ਦਿੱਤੇ ਹਨ।