ਸਿਖਰ ਦੁਪਹਿਰੇ ਮਹਿਲਾ ਉਤੇ, ਘਰ ਵਿਚ ਵੜ ਕੇ ਕੀਤੇ ਵਾਰ, ਤੋੜਿਆ ਦਮ, ਜਾਂਂਚ ਜਾਰੀ

Punjab

ਜਿਲ੍ਹਾ ਜਲੰਧਰ ਸ਼ਹਿਰ ਦੀ ਬਸਤੀ ਬਾਵਾ ਖੇਲ ਵਿੱਚ ਤਾਰਾ ਸਿੰਘ ਐਵੀਨਿਊ ਨੇੜੇ ਕੱਚਾ ਕੋਟ ਵਿੱਚ ਇੱਕ ਮਹਿਲਾ ਦਾ ਦਿਨ ਦਿਹਾੜੇ ਉਸ ਦੇ ਘਰ ਵਿੱਚ ਵੜ ਕੇ ਕ-ਤ-ਲ ਕਰ ਦਿੱਤਾ ਗਿਆ। ਇਸ ਔਰਤ ਦੀ ਪਹਿਚਾਣ ਕਮਲਜੀਤ ਕੌਰ ਉਮਰ 49 ਸਾਲ ਦੇ ਰੂਪ ਵਜੋਂ ਹੋਈ ਹੈ। ਦੋਸ਼ੀਆਂ ਨੇ ਪਹਿਲਾਂ ਘਰ ਦੀ ਰੇਕੀ ਕੀਤੀ ਅਤੇ ਫਿਰ ਘਰ ਵਿਚ ਔਰਤ ਦੇ ਬੇਟੇ ਨੂੰ ਬੰਨ੍ਹ ਦਿੱਤਾ ਫਿਰ ਤਿੱਖੀ ਚੀਜ ਨਾਲ ਗਲ ਤੇ ਵਾਰ ਕੀਤੇ ਗਏ ਹਨ। ਇਸ ਵਾਰਦਾਤ ਨੂੰ ਅੰਜਾਮ ਲੁੱਟਣ ਵਾਲਿਆਂ ਵਲੋਂ ਦਿੱਤਾ ਗਿਆ ਹੈ। ਸੂਚਨਾ ਮਿਲਦੇ ਸਾਰ ਹੀ ਪੁਲਿਸ ਮੌਕੇ ਉਤੇ ਪਹੁੰਚ ਗਈ ਅਤੇ ਜਾਂਚ ਵਿਚ ਲੱਗ ਗਈ ਹੈ। ਇਸ ਘਟਨਾ ਸਬੰਧੀ ਪੁਲਿਸ ਦੇ ਦੱਸਣ ਮੁਤਾਬਕ ਵਾਰਦਾਤ ਤੋਂ ਪਹਿਲਾਂ ਦੋਸ਼ੀਆਂ ਨੇ ਕਮਲਜੀਤ ਕੌਰ ਦੇ 17 ਸਾਲ ਦੇ ਬੇਟੇ ਸਤਬੀਰ ਨੂੰ ਬੰਧਕ ਬਣਾ ਲਿਆ।

ਇਸ ਤੋਂ ਬਾਅਦ ਔਰਤ ਦਾ ਕ-ਤ-ਲ ਕਰ ਦਿੱਤਾ। ਇਹ ਵੀ ਪਤਾ ਲੱਗਾ ਹੈ ਕਿ ਘਟਨਾ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੇ ਦੁਪਹਿਰ ਨੂੰ ਪਹਿਲਾਂ ਘਰ ਦੀ ਰੇਕੀ ਕੀਤੀ ਸੀ। ਉਸ ਤੋਂ ਬਾਅਦ ਇਹ ਵਾਰਦਾਤ ਕੀਤੀ ਗਈ। ਲੁੱਟਣ ਵਾਲੇ ਘਰ ਵਿੱਚ ਲੱਗਿਆ ਸੀਸੀਟੀਵੀ ਕੈਮਰੇ ਦਾ ਡੀਵੀਆਰ ਵੀ ਆਪਣੇ ਨਾਲ ਲੈ ਗਏ। ਕ-ਤ-ਲ ਦੇ ਸਮੇਂ ਔਰਤ ਦਾ ਲੜਕਾ ਆਪਣੇ ਕਮਰੇ ਵਿੱਚ ਸੌਂ ਰਿਹਾ ਸੀ ਅਤੇ ਘਰ ਦਾ ਕੰਮ ਕਰਨ ਵਾਲੀ ਮਹਿਲਾ ਛੱਤ ਉੱਤੇ ਗਈ ਹੋਈ ਸੀ। ਪੁਲਿਸ ਨੇ ਔਰਤ ਦੀ ਮ੍ਰਿਤਕ ਦੇਹ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਜਦੋਂ ਤੱਕ ਨੌਕਰਾਣੀ ਵੱਲੋਂ ਰੌਲਾ ਪਾਇਆ ਗਿਆ ਲੁਟੇਰੇ ਭੱਜ ਗਏ। ਥਾਣਾ ਇੰਚਾਰਜ ਬਸਤੀ ਬਾਵਾ ਖੇਲ ਨੇ ਦੱਸਿਆ ਕਿ ਘਰ ਵਿਚ ਰੱਖੇ ਕੁੱਤੇ ਨੂੰ ਵੀ ਦੋਸ਼ੀਆਂ ਨੇ ਜ਼ਖਮੀ ਕਰ ਦਿੱਤਾ।

ਇਸ ਦੌਰਾਨ ਘਰ ਵਿੱਚ ਕੰਮ ਕਰ ਰਹੀ ਨੌਕਰਾਣੀ ਛੱਤ ਵੱਲ ਭੱਜੀ ਅਤੇ ਉਹ ਵੀ ਜ਼ਖਮੀ ਹੋ ਗਈ। ਬਸਤੀ ਬਾਵਾ ਖੇਲ ਥਾਣੇ ਦੇ ਏਐਸਆਈ ਬਲਵੰਤ ਸਿੰਘ ਨੇ ਦੱਸਿਆ ਕਿ ਲੁੱਟ ਦੀ ਨੀਅਤ ਨਾਲ ਦੋਸ਼ੀਆਂ ਨੇ ਔਰਤ ਦੇ ਗਲ ਤੇ ਵਾਰ ਕਰ ਕੇ ਕ-ਤ-ਲ ਕਰ ਦਿੱਤਾ। ਲੁਟੇਰੇ ਇੱਕ ਮੋਬਾਈਲ ਅਤੇ ਕੁਝ ਸਮਾਨ ਲੈ ਗਏ ਹਨ। ਦੋਸ਼ੀਆਂ ਨੂੰ ਫੜਨ ਲਈ ਨੇੜਲੇ ਘਰਾਂ ਵਿੱਚ ਲੱਗੇ CCTV ਕੈਮਰਿਆਂ ਦੀ ਫੁਟੇਜ ਪੁਲਿਸ ਵਲੋਂ ਕਬਜੇ ਵਿੱਚ ਲੈ ਲਈ ਗਈ ਹੈ। ਪੁਲਿਸ ਦੀਆਂ ਟੀਮਾਂ ਨੇ ਦੋਸ਼ੀਆਂ ਦੀ ਗਿ੍ਫ਼ਤਾਰੀ ਭਾਲ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *