ਕੁਝ ਹੀ ਘੰਟਿਆਂ ਵਿਚ ਸੁਲਝਾ ਲਿਆ, ਮਹਿਲਾ ਨਾਲ ਸਬੰਧਤ ਗੁਝਾ ਕੇਸ, ਇਹ ਲੋਕ ਨਿਕਲੇ ਦੋਸ਼ੀ

Punjab

ਪੰਜਾਬ ਸੂਬੇ ਦੇ ਜਿਲ੍ਹਾ ਜਲੰਧਰ ਸ਼ਹਿਰ ਵਿਚ ਮੰਗਲਵਾਰ ਦੁਪਹਿਰ ਨੂੰ ਹੋਏ ਕ-ਤ-ਲ ਦੀ ਗੁੱਥੀ ਨੂੰ ਪੁਲਸ ਨੇ ਕੁਝ ਘੰਟਿਆਂ ਵਿਚ ਹੀ ਸੁਲਝਾ ਲਿਆ ਹੈ। ਬਸਤੀ ਬਾਵਾ ਖੇਲ ਇਲਾਕੇ ਦੇ ਤਾਰਾ ਸਿੰਘ ਐਵੀਨਿਊ ਨਾਲ ਲੱਗਦੇ ਕੱਚਾ ਕੋਟ ਵਿੱਚ ਕਮਲਜੀਤ ਕੌਰ ਉਮਰ 49 ਸਾਲ ਦੀ ਉਸ ਦੇ ਘਰ ਵਿੱਚ ਦਾਖ਼ਲ ਹੋ ਕੇ ਲੁੱਟਣ ਵਾਲਿਆਂ ਨੇ ਗਲੇ ਤੇ ਵਾਰ ਕਰ ਕੇ ਕ-ਤ-ਲ ਕਰ ਦਿੱਤਾ ਸੀ। ਦੋਸ਼ੀਆਂ ਨੇ ਘਰ ਵਿੱਚ ਮੌਜੂਦ ਕਮਲਜੀਤ ਕੌਰ ਦੇ 17 ਸਾਲਾ ਲੜਕੇ ਸਤਬੀਰ ਨੂੰ ਵੀ ਬੰਧੀ ਬਣਾ ਲਿਆ ਸੀ। DCP ਜਸਕਿਰਨ ਸਿੰਘ ਤੇਜਾ ਨੇ ਦੱਸਿਆ ਕਿ ਫੜੇ ਗਏ ਦੋਸ਼ੀਆਂ ਦੀ ਪਹਿਚਾਣ ਰਾਜਕੁਮਾਰ ਵਾਸੀ ਕਾਜੀ ਮੰਡੀ ਅਤੇ ਕਮਲੇਸ਼ ਕੁਮਾਰ ਹਾਲ ਵਾਸੀ ਰੋਸ਼ਵ ਲਾਲ ਦਾ ਭੱਠਾ ਨੇੜੇ ਲੰਮਾ ਪਿੰਡ, ਮੂਲ ਵਾਸੀ ਮਿਲਕਪੁਰ ਖਾਜੂਰਾਤ (UP) ਦੇ ਰੂਪ ਵਜੋਂ ਹੋਈ ਹੈ। ਦੋਵੇਂ ਦੋਸ਼ੀ ਪੇਸ਼ੇਵਰ ਅਪਰਾਧੀ ਹਨ।

ਇਨ੍ਹਾਂ ਵਿੱਚੋਂ ਇੱਕ ਰਾਜਕੁਮਾਰ ਤਾਂ ਕੁਝ ਦਿਨ ਪਹਿਲਾਂ ਹੀ ਇੱਕ ਕ-ਤ-ਲ ਕੇਸ ਵਿੱਚ ਜੇਲ੍ਹ ਤੋਂ ਰਿਹਾਅ ਹੋਇਆ ਸੀ। ਦੋਵਾਂ ਨੇ ਵਾਰਦਾਤ ਕਰਨ ਤੋਂ ਪਹਿਲਾਂ ਕਮਲਜੀਤ ਕੌਰ ਦੇ ਘਰ ਦੀ ਰੇਕੀ ਕੀਤੀ ਅਤੇ ਮੌਕਾ ਮਿਲਦੇ ਸਾਰ ਹੀ ਘਰ ਅੰਦਰ ਦਾਖਲ ਹੋ ਗਏ। ਪੁਲਿਸ ਅਨੁਸਾਰ ਕਮਲਜੀਤ ਕੌਰ ਮੰਗਲਵਾਰ ਦੁਪਹਿਰ 1:58 ਵਜੇ ਆਪਣੀ ਜਠਾਣੀ ਨਾਲ ਫੋਨ ਉਤੇ ਗੱਲ ਕਰ ਰਹੀ ਸੀ। ਉਸੇ ਸਮੇਂ ਦੋਵੇਂ ਦੋਸ਼ੀ ਘਰ ਵਿਚ ਆ ਵੜੇ। ਦੋਵੇਂ ਦੋਸ਼ੀਆਂ ਨੇ ਅੰਦਰ ਵੜਦਿਆਂ ਹੀ ਪਹਿਲਾਂ ਕਮਲਜੀਤ ਕੌਰ ਦੇ ਲੜਕੇ ਸਤਬੀਰ ਨੂੰ ਬੰਨ੍ਹ ਦਿੱਤਾ ਅਤੇ ਬਾਅਦ ਦੁਪਹਿਰ ਕਰੀਬ 2.30, 3 ਵਜੇ ਕਮਲਜੀਤ ਕੌਰ ਦਾ ਕ-ਤ-ਲ ਕਰ ਦਿੱਤਾ। ਜਠਾਣੀ ਨੇ ਦੱਸਿਆ ਕਿ ਜਦੋਂ ਦੋਸ਼ੀਆਂ ਨੇ ਹਮਲਾ ਕੀਤਾ ਉਹ ਆਪਣੀ ਦਰਾਣੀ ਨਾਲ ਗੱਲ ਕਰ ਰਹੀ ਸੀ। ਉਸ ਨੇ ਉਸ ਦੀਆਂ ਚੀਕਾਂ ਸੁਣੀਆਂ ਪਰ ਇਸ ਤੋਂ ਬਾਅਦ ਕਈ ਵਾਰ ਫੋਨ ਲਾਇਆ ਪਰ ਕਮਲਜੀਤ ਨੇ ਫੋਨ ਨਹੀਂ ਚੁੱਕਿਆ।

ਇਸ ਤੋਂ ਥੋੜ੍ਹੀ ਦੇਰ ਬਾਅਦ ਹੀ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਕਮਲਜੀਤ ਕੌਰ ਦਾ ਕ-ਤ-ਲ ਕਰ ਦਿੱਤਾ ਗਿਆ ਹੈ। ਘਟਨਾ ਕਰਨ ਤੋਂ ਬਾਅਦ ਲੁਟੇਰੇ ਘਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਦਾ ਡੀਵੀਆਰ ਵੀ ਆਪਣੇ ਨਾਲ ਲੈ ਗਏ। ਕ-ਤ-ਲ ਦੇ ਸਮੇਂ ਔਰਤ ਦਾ ਲੜਕਾ ਆਪਣੇ ਕਮਰੇ ਵਿੱਚ ਸੌਂ ਰਿਹਾ ਸੀ ਅਤੇ ਘਰ ਦੀ ਨੌਕਰਾਣੀ ਘਰ ਦੀ ਛੱਤ ਉੱਤੇ ਗਈ ਹੋਈ ਸੀ। ਦੋਸ਼ੀਆਂ ਨੇ ਔਰਤ ਦੇ ਲੜਕੇ ਸਤਬੀਰ ਨੂੰ ਟੇਪਾਂ ਦੇ ਨਾਲ ਬੰਨ੍ਹ ਦਿੱਤਾ ਸੀ। ਦੋਸ਼ੀ ਘਰ ਵਿਚੋਂ ਮੋਬਾਈਲ ਫ਼ੋਨ, ਸੋਨੇ ਚਾਂਦੀ ਦੇ ਗਹਿਣੇ ਅਤੇ ਨਕਦੀ ਲੈ ਕੇ ਫ਼ਰਾਰ ਹੋ ਗਏ ਸਨ। ਇਸ ਮਾਮਲੇ ਸਬੰਧੀ ਪੁਲਿਸ ਥਾਣਾ ਇੰਚਾਰਜ ਬਸਤੀ ਬਾਵਾ ਖੇਲ ਨੇ ਦੱਸਿਆ ਕਿ ਦੋਸ਼ੀਆਂ ਨੇ ਘਰ ਵਿਚ ਰੱਖੇ ਕੁੱਤੇ ਨੂੰ ਵੀ ਜ਼ਖਮੀ ਕਰਕੇ ਘਰ ਦੇ ਬਾਥਰੂਮ ਵਿਚ ਬੰਦ ਕਰ ਦਿੱਤਾ ਸੀ।

ਇਸ ਦੌਰਾਨ ਘਰ ਵਿਚ ਕੰਮ ਕਰਨ ਵਾਲੀ ਨੌਕਰਾਣੀ ਛੱਤ ਵੱਲ ਭੱਜੀ ਅਤੇ ਉਹ ਵੀ ਪੌੜੀਆਂ ਤੋਂ ਡਿੱਗ ਕੇ ਜ਼ਖਮੀ ਹੋ ਗਈ। ਨੌਕਰਾਣੀ ਨੇ ਛੱਤ ਉਤੇ ਰੌਲਾ ਜਾ ਕੇ ਰੌਲਾ ਤਾਂ ਪਾਇਆ ਪਰ ਉਦੋਂ ਤੱਕ ਲੁਟੇਰੇ ਫਰਾਰ ਹੋ ਚੁੱਕੇ ਸਨ। DCP ਜਸਕਰਨ ਸਿੰਘ ਤੇਜਾ ਨੇ ਦੱਸਿਆ ਕਿ ਦੋਸ਼ੀਆਂ ਕੋਲੋਂ ਘਟਨਾ ਵਿੱਚ ਵਰਤਿਆ ਚਾ-ਕੂ, ਲੁੱਟੇ ਗਏ ਸੋਨਾ ਚਾਂਦੀ ਦੇ ਗਹਿਣੇ, ਮੋਬਾਈਲ ਫੋਨ ਅਤੇ ਹੋਰ ਸਾਮਾਨ ਬਰਾਮਦ ਕਰ ਲਿਆ ਗਿਆ ਹੈ। ਦੋਸ਼ੀਆਂ ਨੇ ਔਰਤ ਦੀ ਗਲ ਉਤੇ ਚਾ-ਕੂ ਨਾਲ ਦੋ ਵਾਰ ਕੀਤੇ ਸਨ। ਉਨ੍ਹਾਂ ਕਿਹਾ ਕਿ ਵੱਖੋ ਵੱਖ ਪੁਲਿਸ ਟੀਮਾਂ ਵਲੋਂ ਇਸ ਮਾਮਲੇ ਨੂੰ ਤਕਨੀਕੀ ਤੌਰ ਉਤੇ ਅਤੇ ਆਪਣੇ ਸਰੋਤ ਨੈੱਟਵਰਕ ਰਾਹੀਂ ਹੱਲ ਕੀਤਾ ਗਿਆ ਹੈ।

Leave a Reply

Your email address will not be published. Required fields are marked *