ਧਾਰਮਿਕ ਸਥਾਨ ਤੋਂ ਆ ਰਹੇ ਪਰਿਵਾਰ ਨਾਲ ਹੋਇਆ ਦੁਖਦ ਕੰਮ, ਨਹੀਂ ਰਹੇ ਮਾਂ ਅਤੇ ਪੁੱਤ

Punjab

ਇਹ ਖਬਰ ਪੰਜਾਬ ਦੇ ਜਿਲ੍ਹਾ ਪਟਿਆਲਾ ਨਾਲ ਸਬੰਧਤ ਹੈ। ਜਿਲ੍ਹਾ ਊਨਾ (ਹਿਮਾਚਲ) ਦੇ ਨਨਾਵੀਨ ਵਿੱਚ ਇੱਕ ਸੜਕ ਹਾਦਸੇ ਦੌਰਾਨ ਮਾਂ ਅਤੇ ਪੁੱਤ ਦੀ ਮੌ-ਤ ਹੋ ਗਈ। ਦੋਵੇਂ ਜਣੇ ਟਰੱਕ ਹੇਠਾਂ ਦਰੜੇ ਗਏ, ਜਦੋਂ ਕਿ ਇਕ ਵਿਅਕਤੀ ਸੜਕ ਕਿਨਾਰੇ ਡਿੱਗਣ ਤੋਂ ਵਾਲ-ਵਾਲ ਬਚ ਗਿਆ।ਇਨ੍ਹਾਂ ਮ੍ਰਿਤਕਾਂ ਵਿੱਚ ਸਵਰਨ ਕੌਰ ਅਤੇ ਉਸ ਦਾ 6 ਸਾਲਾ ਪੁੱਤਰ ਵੰਸ਼ਪ੍ਰੀਤ ਸਿੰਘ ਸ਼ਾਮਲ ਹਨ। ਜੋ ਕਿ ਪੰਜਾਬ ਦੇ ਪਟਿਆਲਾ ਜਿਲ੍ਹੇ ਦੇ ਪਿੰਡ ਭੰਭੌਰ ਦੇ ਰਹਿਣ ਵਾਲੇ ਸਨ। ਦੂਜੇ ਪਾਸੇ ਇਸ ਹਾਦਸੇ ਵਿੱਚ ਮ੍ਰਿਤਕਾ ਦਾ ਪਤੀ ਕਰਨੈਲ ਸਿੰਘ ਵੀ ਜ਼ਖ਼ਮੀ ਹੋ ਗਿਆ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਸ ਘਟਨਾ ਬਾਰੇ ਬੰਗਾਨਾ ਥਾਣੇ ਦੇ ਐੱਸਐੱਚਓ ਬਾਬੂ ਰਾਮ ਨੇ ਦੱਸਿਆ ਕਿ ਸ਼ਿਕਾਇਤ ਮੁਤਾਬਕ ਮ੍ਰਿਤਕ ਸਵਰਨ ਕੌਰ ਆਪਣੇ ਪਤੀ ਕਰਨੈਲ ਸਿੰਘ ਅਤੇ ਪੁੱਤ ਵੰਸ਼ਪ੍ਰੀਤ ਸਿੰਘ ਨਾਲ ਮੋਟਰਸਾਈਕਲ ਉਤੇ ਵਾਪਸ ਘਰ ਜਾ ਰਹੀ ਸੀ। ਪੁਲੀਸ ਨੇ ਟਰੱਕ ਡਰਾਈਵਰ ਬਲਵੀਰ ਸਿੰਘ ਦੇ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਮ੍ਰਿਤਕ ਦੇਹਾਂ ਨੂੰ ਪੋਸਟ ਮਾਰਟਮ ਲਈ ਖੇਤਰੀ ਹਸਪਤਾਲ ਊਨਾ ਭੇਜ ਦਿੱਤਾ ਹੈ। ਮੰਗਲਵਾਰ ਸਵੇਰੇ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੇ ਪਿੰਡ ਭਭੌਰ ਦਾ ਰਹਿਣ ਵਾਲਾ ਕਰਨੈਲ ਸਿੰਘ ਸਿੱਧਪੀਠ ਬਾਬਾ ਬਾਲਕਨਾਥ ਦੇ ਦਰਸ਼ਨ ਕਰਨ ਤੋਂ ਬਾਅਦ ਆਪਣੇ ਮੋਟਰਸਾਈਕਲ ਉਤੇ ਘਰ ਪਰਤ ਰਿਹਾ ਸੀ।

ਸਵੇਰੇ ਕਰੀਬ 11 ਵਜੇ ਲਠਿਆਣੀ ਤੋਂ ਊਨਾ ਮੁੱਖ ਸੜਕ ਉਤੇ ਨਨਾਵੀਂ ਨੇੜੇ ਕਰਨੈਲ ਸਿੰਘ ਦਾ ਮੋਟਰਸਾਈਕਲ ਅਚਾਨਕ ਤਿਲਕ ਗਿਆ। ਇਸ ਕਾਰਨ ਕਰਨੈਲ ਸਿੰਘ ਮੋਟਰਸਾਈਕਲ ਸਮੇਤ ਇੱਕ ਪਾਸੇ ਡਿੱਗ ਗਿਆ। ਐਸਐਚਓ ਬਾਬੂ ਰਾਮ ਨੇ ਦੱਸਿਆ ਕਿ ਸਵਰਨਾ ਕੌਰ ਅਤੇ ਵੰਸ਼ਪ੍ਰੀਤ ਪੱਕੀ ਸੜਕ ਉਤੇ ਡਿੱਗ ਪਏ ਅਤੇ ਬੰਗਾਣਾ ਵੱਲੋਂ ਆ ਰਹੇ ਤੇਜ਼ ਰਫ਼ਤਾਰ ਟਰੱਕ ਦੀ ਲਪੇਟ ਵਿੱਚ ਆਉਣ ਦੇ ਕਾਰਨ ਦੋਵੇਂ ਮਾਂ ਅਤੇ ਪੁੱਤ ਦੀ ਘਟਨਾ ਵਾਲੀ ਥਾਂ ਉਤੇ ਹੀ ਮੌ-ਤ ਹੋ ਗਈ। ਕਰਨੈਲ ਸਿੰਘ ਆਪਣੀ ਪਤਨੀ ਅਤੇ ਪੁੱਤ ਦੀ ਮੌਤ ਤੇ ਫੁਟ ਫੁਟ ਰੋਇਆ।

ਜਿਸ ਨੂੰ ਮੌਕੇ ਉਤੇ ਇਕੱਠੇ ਹੋਏ ਰਾਹਗੀਰ ਲੋਕਾਂ ਨੇ ਦਿਲਾਸਾ ਦਿੱਤਾ। ਲੋਕਾਂ ਇਸ ਘਟਨਾ ਦੀ ਸੂਚਨਾ ਥਾਣਾ ਬੰਗਾਨਾ ਦੀ ਪੁਲਿਸ ਨੂੰ ਦਿੱਤੀ ਗਈ। ਸੂਚਨਾ ਮਿਲਣ ਤੇ ਪੁਲਸ ਟੀਮ ਮੌਕੇ ਉਤੇ ਪਹੁੰਚੀ ਅਤੇ ਦੋਵਾਂ ਮ੍ਰਿਤਕ ਦੇਹਾਂ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ। ਇਸ ਮਗਰੋਂ ਪੁਲਿਸ ਨੇ ਮੋਟਰਸਾਈਕਲ ਸਵਾਰ ਕਰਨੈਲ ਸਿੰਘ ਦੇ ਬਿਆਨਾਂ ਨੂੰ ਦਰਜ ਕਰਕੇ ਟਰੱਕ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

Leave a Reply

Your email address will not be published. Required fields are marked *