ਇਸ ਦੁਖਦ ਮਾਮਲਾ ਗੁਆਂਢੀ ਸੂਬੇ ਹਰਿਆਣਾ ਤੋਂ ਸਾਹਮਣੇ ਆਇਆ ਹੈ। ਹਰਿਆਣੇ ਵਿਚ ਰੋਹਤਕ ਦੇ ਬਰਸੀ ਨਗਰ ਵਿਚ ਇੱਕ ਹੈਰਾਨੀ ਜਨਕ ਘਟਨਾ ਹੋਈ ਹੈ। ਬਰਸੀ ਨਗਰ ਵਿੱਚ ਇੱਕ ਬੰਦ ਘਰ ਵਿੱਚੋਂ ਚਾਰ ਵਿਅਕਤੀਆਂ ਦੀਆਂ ਦੇਹਾਂ ਮਿਲਣ ਨਾਲ ਇਲਾਕੇ ਵਿੱਚ ਡਰ ਫੈਲ ਗਿਆ। ਕਮਰੇ ਵਿਚੋਂ ਪਤੀ, ਪਤਨੀ ਅਤੇ ਦੋ ਜੁਆਕਾਂ ਦੀਆਂ ਮ੍ਰਿਤਕ ਦੇਹਾਂ ਮਿਲੀਆਂ ਹਨ। ਮਿਲੀ ਜਾਣਕਾਰੀ ਮੁਤਾਬਕ ਜੁਆਕਾਂ ਅਤੇ ਔਰਤ ਦੇ ਗਲ ਉਤੇ ਵਾਰ ਕੀਤੇ ਗਏ ਹਨ। ਜਦੋਂ ਕਿ ਵਿਅਕਤੀ ਦੇ ਸਰੀਰ ਉਪਰ ਅਜਿਹਾ ਕੋਈ ਨਿਸ਼ਾਨ ਨਹੀਂ ਹੈ। ਇਸ ਦੇ ਨਾਲ ਹੀ ਮੁੱਢਲੀ ਜਾਂਚ ਵਿਚ ਕ-ਤ-ਲ ਤੋਂ ਬਾਅਦ ਖੁਦ ਨੂੰ ਮੁਕਾਉਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਦੱਸਿਆ ਜਾ ਰਿਹਾ ਹੈ ਕਿ ਆਰ. ਐੱਮ. ਪੀ. ਡਾਕਟਰ ਵਿਨੋਦ ਕੇਸ਼ਵ ਨੇ ਆਪਣੀ ਪਤਨੀ ਅਤੇ ਦੋ ਜੁਆਕਾਂ ਉਤੇ ਚਾ-ਕੂ ਨਾਲ ਵਾਰ ਕਰਕੇ ਕ-ਤ-ਲ ਕਰ ਦਿੱਤਾ। ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਵਿਅਕਤੀ ਨੇ ਖੁਦ ਵੀ ਆਪਣੀ ਜਿੰਦਗੀ ਖ਼ਤਮ ਕਰ ਲਈ। ਚਾਰਾਂ ਦੀਆਂ ਦੇਹਾਂ ਘਰ ਦੇ ਅੰਦਰ ਪਈਆਂ ਮਿਲੀਆਂ। ਡਾਕਟਰ ਦੇ ਮ੍ਰਿਤਕ ਸਰੀਰ ਦੇ ਨੇੜਿਓਂ ਸ਼ਰਾਬ ਦੀ ਬੋਤਲ ਅਤੇ ਟੀਕੇ ਵੀ ਮਿਲੇ ਹਨ। ਪੁਲਿਸ ਨੇ ਮੌਕੇ ਤੋਂ ਇੱਕ ਹੱਥ ਲਿਖਤੀ ਪੱਤਰ ਵੀ ਬਰਾਮਦ ਕੀਤਾ ਹੈ।
ਇਸ ਦੇ ਨਾਲ ਹੀ ਸਿਟੀ ਪੁਲਿਸ ਦੀ ਟੀਮ ਮਾਮਲੇ ਦੀ ਜਾਂਚ ਕਰ ਰਹੀ ਹੈ। ਬਰਸੀ ਨਗਰ ਦਾ ਰਹਿਣ ਵਾਲਾ ਵਿਨੋਦ ਕੇਸ਼ਵ ਉਮਰ 36 ਸਾਲ ਆਰਐਮਪੀ ਡਾਕਟਰ ਸੀ। ਉਸ ਦਾ ਸ਼ਹਿਰ ਵਿੱਚ ਹੀ ਇੱਕ ਪ੍ਰਾਈਵੇਟ ਕਲੀਨਿਕ ਸੀ। ਉਸ ਦੀ ਪਤਨੀ ਸੋਨੀਆ ਉਮਰ 35 ਸਾਲ ਸ਼ਹਿਰ ਦੇ ਇੱਕ ਪ੍ਰਾਈਵੇਟ ਸਕੂਲ ਵਿੱਚ ਰਿਸੈਪਸ਼ਨਿਸਟ ਸੀ। ਦੋਵਾਂ ਦੀ 7 ਸਾਲ ਦੀ ਧੀ ਯੁਵਿਕਾ ਅਤੇ 5 ਸਾਲ ਦਾ ਪੁੱਤ ਅੰਸ਼ ਸੀ। ਇਸ ਘਟਨਾ ਦਾ ਪਤਾ ਉਦੋਂ ਲੱਗਿਆ ਜਦੋਂ ਵਿਨੋਦ ਦਾ ਛੋਟਾ ਭਰਾ ਵਿਕਰਮ ਮੰਗਲਵਾਰ ਦੇਰ ਸ਼ਾਮ ਨੂੰ ਘਰ ਪਹੁੰਚਿਆ ਤਾਂ ਚਾਰਾਂ ਦੀਆਂ ਦੇਹਾਂ ਘਰ ਦੇ ਅੰਦਰ ਪਈਆਂ ਸਨ। ਇਸ ਤੋਂ ਬਾਅਦ ਘਟਨਾ ਬਾਰੇ ਪੁਲਿਸ ਨੂੰ ਸੂਚਨਾ ਦਿੱਤੀ ਗਈ।
ਘਟਨਾ ਬਾਰੇ ਸੂਚਨਾ ਮਿਲਦੇ ਹੀ ਸਿਟੀ ਪੁਲਿਸ ਦੀ ਟੀਮ ਮੌਕੇ ਉਤੇ ਘਟਨਾ ਵਾਲੀ ਥਾਂ ਪਹੁੰਚ ਗਈ। ਐਸ. ਐਫ. ਐਲ. ਦੀ ਟੀਮ ਨੂੰ ਵੀ ਜਾਂਚ ਲਈ ਬੁਲਾਇਆ ਗਿਆ ਸੀ। ਪਤਨੀ ਸੋਨੀਆ, ਧੀ ਯੁਵਿਕਾ ਅਤੇ ਬੇਟੇ ਅੰਸ਼ ਦੀਆਂ ਦੇਹਾਂ ਦੇ ਨੇੜਿਓਂ ਨੀਂਦ ਦੀਆਂ ਦਵਾਈਆਂ ਮਿਲੀਆਂ ਹਨ। ਜਦੋਂ ਕਿ ਵਿਨੋਦ ਦਾ ਮ੍ਰਿਤਕ ਸਰੀਰ ਵੱਖਰੇ ਕਮਰੇ ਵਿਚੋਂ ਮਿਲਿਆ ਹੈ। ਉਸ ਦੇ ਨੇੜੇ ਸ਼ਰਾਬ ਦੀ ਬੋਤਲ ਅਤੇ ਟੀਕੇ ਮਿਲੇ ਹਨ। ਇਸ ਦੇ ਨਾਲ ਹੀ ਇੱਕ ਹੱਥੀ ਲਿਖਿਆ ਨੋਟ ਵੀ ਮਿਲਿਆ ਹੈ। ਜਿਸ ਵਿੱਚ ਘਰੇਲੂ ਕਲੇਸ਼ ਨੂੰ ਇਸ ਘਟਨਾ ਦਾ ਕਾਰਨ ਦੱਸਿਆ ਗਿਆ ਹੈ।
ਹਾਲਾਂਕਿ ਪੁਲਿਸ ਹੱਥ ਲਿਖਤ ਮਾਹਿਰ ਦੀ ਮਦਦ ਲੈ ਰਹੀ ਹੈ। ਜਦੋਂ ਪੁਲਸ ਟੀਮ ਉਥੇ ਪਹੁੰਚੀ ਤਾਂ ਘਰ ਵਿਚ ਲਹੂ ਦੇ ਛਿੱਟੇ ਖਿੰਡੇ ਹੋਏ ਸਨ। ਚਾਰਾਂ ਨੂੰ ਦੇਖ ਕੇ ਅਜਿਹਾ ਲੱਗ ਰਿਹਾ ਸੀ ਕਿ ਇਹ ਘਟਨਾ ਕਰੀਬ 12 ਕੁ ਘੰਟੇ ਪਹਿਲਾਂ ਦੀ ਹੈ। ਪੁਲਿਸ ਨੂੰ ਪਤਾ ਲੱਗਾ ਹੈ ਕਿ ਪਤੀ ਅਤੇ ਪਤਨੀ ਵਿਚਾਲੇ ਅਕਸਰ ਕਲੇਸ਼ ਹੁੰਦਾ ਰਹਿੰਦਾ ਸੀ। ਕੁਝ ਮਹੀਨੇ ਪਹਿਲਾਂ ਵਿਨੋਦ ਵਲੋਂ ਵੀ ਰਸੋਈ ਗੈਸ ਸਿਲੰਡਰ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਡੀਐਸਪੀ ਡਾਕਟਰ ਰਵਿੰਦਰ ਨੇ ਦੱਸਿਆ ਹੈ ਕਿ ਮੌਕੇ ਤੋਂ ਇੱਕ ਚਾ-ਕੂ ਵੀ ਬਰਾਮਦ ਕੀਤਾ ਗਿਆ ਹੈ।