ਗੁਬਾਰੇ ਵੇਚ ਰਹੇ ਬਾਪ, ਬੇਟੇ ਅਤੇ ਨੇੜੇ ਖੜ੍ਹੇ ਪੁਲਿਸ ਕਰਮੀ ਨਾਲ ਹੋਇਆ ਮਾੜਾ

Punjab

ਪੰਜਾਬ ਦੇ ਸੰਗਰੂਰ ਜਿਲ੍ਹੇ ਵਿੱਚ ਗਣਤੰਤਰ ਦਿਵਸ ਦੇ ਮੌਕੇ ਗੁਬਾਰੇ ਭਰਨ ਵਾਲਾ ਸਿਲੰਡਰ ਫ-ਟ ਗਿਆ। ਜਿਸ ਵਿੱਚ ਪਿਓ ਅਤੇ ਪੁੱਤ ਦੀਆਂ ਲੱਤਾਂ ਗੰਭੀਰ ਜ-ਖ-ਮੀ ਹੋ ਗਈਆਂ। ਇਸ ਹਾਦਸੇ ਵਿੱਚ ਇੱਕ ਪੁਲਿਸ ਕਰਮਚਾਰੀ ਵੀ ਜ਼ਖਮੀ ਹੋ ਗਿਆ ਹੈ। ਪੁਲਿਸ ਕਰਮੀ ਦੀ ਪਹਿਚਾਣ ਰਣਜੀਤ ਨਾਮ ਦੇ ਰੂਪ ਵਜੋਂ ਹੋਈ ਹੈ। ਜਦੋਂ ਕਿ ਬਾਕੀ ਦੋ ਦੀ ਅਜੇ ਤੱਕ ਪਹਿਚਾਣ ਨਹੀਂ ਹੋ ਸਕੀ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਪਿਓ ਅਤੇ ਉਸ ਦਾ ਪੁੱਤ ਪੁਲ ਉਤੇ ਗੁਬਾਰੇ ਵੇਚ ਰਹੇ ਸਨ। ਪੁਲਿਸ ਵਾਲਾ ਰਣਜੀਤ ਉਨ੍ਹਾਂ ਦੇ ਕੋਲ ਖੜ੍ਹਾ ਸੀ। ਅਚਾ-ਨਕ ਸਿਲੰਡਰ ਵਿਚ ਧ-ਮਾ-ਕਾ ਹੋ ਗਿਆ। ਜਿਸ ਤੋਂ ਬਾਅਦ ਚਾਰੇ ਪਾਸੇ ਰੌਲਾ ਪੈ ਗਿਆ।

ਇਸ ਘਟਨਾ ਬਾਰੇ ਪਤਾ ਲੱਗਣ ਤੇ ਲੋਕ ਤੁਰੰਤ ਹੀ ਮੌਕੇ ਵਾਲੀ ਥਾਂ ਵੱਲ ਨੂੰ ਭੱਜੇ। ਉੱਥੇ ਦੋਵੇਂ ਬਾਪ ਬੇਟਾ ਅਤੇ ਰਣਜੀਤ ਸਿੰਘ ਬਲੱਡ ਨਾਲ ਭਿੱਜੇ ਸੜਕ ਤੇ ਪਏ ਕੁਰਲਾ ਰਹੇ ਸਨ। ਲੋਕਾਂ ਵਲੋਂ ਜ਼ਖਮੀ ਹੋਇਆ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ ਅਤੇ ਐਂਬੂਲੈਂਸ ਨੂੰ ਵੀ ਸੂਚਿਤ ਕੀਤਾ ਗਿਆ। ਪੁਲਿਸ ਕਰਮੀ ਦੇ ਚਿਹਰੇ ਅਤੇ ਹੱਥਾਂ ਉਤੇ ਸੱ-ਟ ਲੱਗਣ ਕਾਰਨ ਉਸ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ। ਬਾਪ ਤੇ ਬੇਟੇ ਦਾ ਹਾਲ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਰਾਜਿੰਦਰਾ ਹਸਪਤਾਲ ਰੈਫਰ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਪੁਲਿਸ ਕਰਮੀ ਦੇ ਹੱਥ ਅਤੇ ਚਿਹਰੇ ਤੇ ਗੰਭੀਰ ਸੱ-ਟਾਂ ਲੱਗੀਆਂ ਹਨ, ਜਿਸ ਦਾ ਸਿਵਲ ਹਸਪਤਾਲ ਦੇ ਵਿਚ ਇਲਾਜ ਚੱਲ ਰਿਹਾ ਹੈ।

ਇਸ ਖਬਰ ਦੇ ਲਿਖੇ ਜਾਣ ਤੱਕ ਬਾਪ ਬੇਟੇ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ ਸੀ। ਮੌਕੇ ਉਤੇ ਮੌਜੂਦ ਲੋਕਾਂ ਦੇ ਦੱਸਣ ਮੁਤਾਬਕ ਇਕ ਗੈਸ ਸਿਲੰਡਰ ਤੋਂ ਦੂਜੇ ਗੈਸ ਸਿਲੰਡਰ ਵਿਚ ਗੈਸ ਭਰ ਰਹੇ ਸਨ। ਤਦ ਹੀ ਇਕਦਮ ਸਿਲੰਡਰ ਫ-ਟ ਗਿਆ। ਹਾਦਸਾ ਇੰਨਾ ਸ਼ਕਤੀਸ਼ਾਲੀ ਸੀ ਕਿ ਪੁਲ ਉਤੇ ਕਾਫੀ ਦੂਰੀ ਤੱਕ ਬਲੱਡ ਬਿਖਰ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਗੁਬਾਰੇ ਵੇਚਣ ਵਾਲੇ ਵਿਅਕਤੀ ਦਾ ਲੜਕਾ 9ਵੀਂ ਜਮਾਤ ਵਿਚ ਪੜ੍ਹ ਰਿਹਾ ਹੈ। ਉਥੇ ਮੌਜੂਦ ਲੋਕਾਂ ਨੇ ਅਪੀਲ ਕੀਤੀ ਹੈ ਕਿ ਸਰਕਾਰ ਵਲੋਂ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਵੇ।

Leave a Reply

Your email address will not be published. Required fields are marked *