ਕੋਟਾ (ਰਾਜਸਥਾਨ) ਦੇ ਇਟਾਵਾ ਸ਼ਹਿਰ ਦਾ ਇਕ ਵਿਆਹ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਥੇ ਵੀਰਵਾਰ ਦੁਪਹਿਰ ਨੂੰ ਲਾੜਾ ਆਪਣੀ ਲਾੜੀ ਨੂੰ ਲੈਣ ਦੇ ਲਈ ਹੈਲੀਕਾਪਟਰ ਵਿਚ ਸਵਾਰ ਹੋ ਕੇ ਪਹੁੰਚਿਆ। ਜਿਵੇਂ ਹੀ ਹੈਲੀਕਾਪਟਰ ਕਸਬੇ ਵਿੱਚ ਪਹੁੰਚਿਆ ਤਾਂ ਉੱਥੇ ਦਰਸ਼ਕਾਂ ਦੀ ਭੀੜ ਇਕੱਠੀ ਹੋ ਗਈ। ਪਿਤਾ ਦੀ ਇੱਛਾ ਅਨੁਸਾਰ ਪੁੱਤ ਆਪਣੀ ਲਾੜੀ ਨੂੰ ਹੈਲੀਕਾਪਟਰ ਤੇ ਲੈ ਕੇ ਵਿਦਾ ਹੋਇਆ। ਸਵੇਰੇ 11 ਵਜੇ ਸੁਨੀਲ ਹੈਲੀਕਾਪਟਰ ਰਾਹੀਂ ਆਪਣੀ ਦੁਲਹਨ ਰੇਖਾ ਨਾਲ ਇਟਾਵਾ ਆਸਥਾ ਕਾਲਜ ਵਿਚ ਬਣੇ ਹੈਲੀਪੈਡ ਉਤੇ ਪਹੁੰਚਿਆ। ਜਿੱਥੋਂ ਰਿਸ਼ਤੇਦਾਰਾਂ ਨੇ ਉਨ੍ਹਾਂ ਨੂੰ ਵਿਦਾਈ ਦਿੱਤੀ। ਰੇਖਾ ਦੋ ਭਰਾਵਾਂ ਦੀ ਇਕਲੌਤੀ ਭੈਣ ਹੈ। ਉਸ ਦਾ ਇੱਕ ਭਰਾ ਦੁਰਗਾਸ਼ੰਕਰ ਅਧਿਆਪਕ ਹੈ, ਦੂਜਾ ਭਰਾ ਮਹਾਵੀਰ ਰੇਲਵੇ ਵਿੱਚ ਹੈ। ਪਿਤਾ ਕੈਲਾਸ਼ ਇਟਾਵਾ ਦੇ ਖਤੌਲੀ ਰੋਡ ਉਤੇ ਚਾਹ ਦੀ ਦੁਕਾਨ ਚਲਾਉਂਦੇ ਹਨ।
ਅਸਲ ਵਿਚ ਕ੍ਰਿਸ਼ਨ ਮੁਰਾਰੀ ਪ੍ਰਜਾਪਤੀ ਪ੍ਰਾਪਰਟੀ ਡੀਲਰ ਦਾ ਕੰਮ ਕਰਦੇ ਹਨ। ਮੌਰੀਆ ਨਗਰ ਕੋਟਾ ਦੇ ਧਰਮਪੁਰਾ ਰੋਡ ਇਲਾਕੇ ਵਿਚ ਰਹਿੰਦੇ ਹਨ। ਮੁਰਾਰੀ ਦੇ ਦੋ ਪੁੱਤ ਅਤੇ ਇੱਕ ਧੀ ਹੈ। ਇਨ੍ਹਾਂ ਵਿੱਚੋਂ ਦੋ ਵਿਆਹੇ ਹੋਏ ਹਨ। ਸਭ ਤੋਂ ਛੋਟੇ ਪੁੱਤਰ ਸੁਨੀਲ ਦਾ ਵਿਆਹ ਇਟਾਵਾ ਦੀ ਰਹਿਣ ਵਾਲੀ ਰੇਖਾ ਨਾਲ ਹੋਇਆ ਹੈ। ਰੇਖਾ ਬੀ.ਐੱਡ ਦੀ ਤਿਆਰੀ ਕਰ ਰਹੀ ਹੈ। ਜਦੋਂ ਕਿ ਸੁਨੀਲ ਨੇ ਐਮ.ਏ ਦੀ ਪੜ੍ਹਾਈ ਕਰਨ ਤੋਂ ਬਾਅਦ ਆਈ.ਟੀ.ਆਈ. ਕਰ ਚੁੱਕਿਆ ਹੈ। ਹੁਣ ਆਪਣੇ ਪਿਤਾ ਨਾਲ ਜਾਇਦਾਦ ਦਾ ਕੰਮ ਸੰਭਾਲਦਾ ਹੈ। ਦੋਵਾਂ ਦੇ 26 ਜਨਵਰੀ ਨੂੰ ਫੇਰੇ ਸਨ। ਅਜਿਹੇ ਵਿਚ ਬਰਾਤ ਕੋਟਾ ਤੋਂ ਇਟਾਵਾ ਲਈ ਰਵਾਨਾ ਹੋਈ। ਲਾੜਾ ਹੈਲੀਕਾਪਟਰ ਰਾਹੀਂ ਪਹੁੰਚਿਆ। ਮੁਰਾਰੀ ਦੇ ਪਿਤਾ ਰਾਮਗੋਪਾਲ ਪ੍ਰਜਾਪਤੀ ਪੀ. ਡਬਲਯੂ. ਡੀ. ਤੋਂ ਸੇਵਾਮੁਕਤ ਹਨ। ਉਨ੍ਹਾਂ ਦਾ ਬਚਪਨ ਗਰੀਬੀ ਵਿੱਚ ਬੀਤਿਆ ਹੈ। ਉਹ ਪਿਛਲੇ 30 ਸਾਲਾਂ ਤੋਂ ਪ੍ਰਾਪਰਟੀ ਦਾ ਕੰਮ ਕਰਦੇ ਹਨ। ਬੇਟੇ ਸੁਨੀਲ ਦੀ ਮੰਗਣੀ 28 ਮਾਰਚ 2022 ਨੂੰ ਹੋਈ ਸੀ।
ਸੁਨੀਲ ਨੇ ਆਪਣੇ ਪਿਤਾ ਦੀ ਇੱਛਾ ਉਤੇ ਦਿੱਲੀ ਵਿਚ ਸੰਪਰਕ ਕੀਤਾ ਅਤੇ 7.5 ਲੱਖ ਰੁਪਏ ਵਿਚ ਹੈਲੀਕਾਪਟਰ ਨੂੰ ਬੁੱਕ ਕਰਵਾਇਆ। ਜ਼ਿਲ੍ਹਾ ਪ੍ਰਸ਼ਾਸਨ ਤੋਂ ਇਜਾਜ਼ਤ ਮੰਗੀ ਗਈ ਸੀ। ਪ੍ਰਸ਼ਾਸਨ ਨੇ 26 ਅਤੇ 27 ਜਨਵਰੀ ਲਈ ਇਜਾਜ਼ਤ ਦਿੱਤੀ ਸੀ। ਵੀਰਵਾਰ ਦੁਪਹਿਰ ਕਰੀਬ 3 ਵਜੇ ਹੈਲੀਕਾਪਟਰ ਨੇ ਕੋਟਾ ਦੇ ਗੁਡਲਾ ਤੋਂ ਉਡਾਣ ਭਰੀ ਅਤੇ ਕਰੀਬ 3.15 ਵਜੇ 15 ਮਿੰਟ ਬਾਅਦ ਇਟਾਵਾ ਪਹੁੰਚੇ। ਹੈਲੀਕਾਪਟਰ ਵਿਚ ਲਾੜੇ ਦੇ ਨਾਲ ਉਸ ਦੇ ਦਾਦਾ ਰਾਮਗੋਪਾਲ, ਦਾਦੀ ਰਾਮਭਰੋਸੀ ਅਤੇ 6 ਸਾਲਾ ਭਤੀਜਾ ਸਿਧਾਰਥ ਮੌਜੂਦ ਸਨ। ਇਟਾਵਾ ਪਹੁੰਚਣ ਤੇ ਜ਼ਮੀਨ ਉਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਹੈਲੀਕਾਪਟਰ ਕਸਬੇ ਵਿੱਚ ਉਤਸੁਕਤਾ ਦਾ ਵਿਸ਼ਾ ਬਣਿਆ ਹੋਇਆ ਸੀ।