ਇਕ ਤਰਫੀ ਚਾਹਤ ਦਾ ਇਹ ਮਾਮਲਾ ਜਿਲ੍ਹਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ। ਅੰਮ੍ਰਿਤਸਰ ਛਾਉਣੀ ਥਾਣੇ ਅੰਦਰ ਪੈਂਦੇ ਫਰੈਂਡਜ਼ ਐਵੀਨਿਊ ਦੀ ਰਹਿਣ ਵਾਲੀ ਅਨਮੋਲ ਦੀਪ ਕੌਰ ਨੂੰ ਏ. ਐਸ. ਆਈ. ਅਮਰਜੀਤ ਸਿੰਘ ਪੁੱਤ ਰਾਜਵਿੰਦਰ ਸਿੰਘ ਨੇ ਇੱਕ ਤਰਫਾ ਪਿਆਰ ਵਿੱਚ ਜਿੱਦ ਦੇ ਚੱਲਦਿਆਂ ਗੋ-ਲੀ ਮਾਰ ਕੇ ਗੰਭੀਰ ਰੂਪ ਨਾਲ ਜ਼ਖ਼ਮੀ ਕਰ ਦਿੱਤਾ ਹੈ। ਇਹ ਘਟਨਾ ਸ਼ੁੱਕਰਵਾਰ ਦੀ ਸ਼ਾਮ ਨੂੰ ਵਾਪਰੀ ਅਤੇ ਲੜਕੀ ਨੂੰ ਜ਼ਖਮੀ ਹਾਲ ਵਿਚ ਇਕ ਪ੍ਰਾਈਵੇਟ ਹਸਪਤਾਲ ‘ਚ ਭਰਤੀ ਕਰਾਇਆ ਗਿਆ ਹੈ। ਇਸ ਕੇਸ ਸਬੰਧੀ ਇੰਸਪੈਕਟਰ ਖੁਸ਼ਬੂ ਸ਼ਰਮਾ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਜਿਲ੍ਹਾ ਗੁਰਦਾਸਪੁਰ ਦਾ ਰਹਿਣ ਵਾਲੇ ਸਿਕੰਦਰ ਸਿੰਘ ਨੇ ਆਰੋਪ ਲਾਇਆ ਹੈ ਕਿ ਪੁਲਿਸ ਲਾਈਨ ਅੰਮ੍ਰਿਤਸਰ ਵਿਖੇ ਤਾਇਨਾਤ ਏ.ਐਸ.ਆਈ.ਅਮਰਜੀਤ ਸਿੰਘ ਦੇ ਪੁੱਤ ਰਾਜਵਿੰਦਰ ਸਿੰਘ ਉਨ੍ਹਾਂ ਦੀ ਭਤੀਜੀ ਅਨਮੋਲਦੀਪ ਕੌਰ ਨੂੰ ਬੀਤੇ 2 ਸਾਲ ਤੰਗ ਕਰਦਾ ਆ ਰਿਹਾ ਹੈ। ਇਸ ਸਬੰਧੀ ਉਸ ਦੀ ਭਤੀਜੀ ਕਈ ਵਾਰ ਦੋਸ਼ੀ ਦਾ ਵਿਰੋਧ ਕਰ ਚੁੱਕੀ ਹੈ। ਕਰੀਬ ਅੱਠ ਮਹੀਨੇ ਪਹਿਲਾਂ ਦੋਸ਼ੀ ਜਬਰੀ ਉਨ੍ਹਾਂ ਦੇ ਘਰ ਵਿੱਚ ਦਾਖ਼ਲ ਹੋ ਗਿਆ ਸੀ। ਉਦੋਂ ਅਨਮੋਲਦੀਪ ਕੌਰ ਦਾ ਪਿਤਾ ਨੌਨਿਹਾਲ ਸਿੰਘ ਘਰ ਵਿਚ ਸੀ। ਦੋਵਾਂ ਵਿਚਾਲੇ ਤਕ-ਰਾਰ ਹੋ ਗਈ ਸੀ ਅਤੇ ਦੋਸ਼ੀ ਰਾਜਵਿੰਦਰ ਸਿੰਘ ਜ਼ਖ਼ਮੀ ਹੋ ਗਿਆ ਸੀ।
ਸਿਕੰਦਰ ਸਿੰਘ ਨੇ ਦੋਸ਼ ਲਾਇਆ ਕਿ ਰਾਜਵਿੰਦਰ ਨੇ ਆਪਣੇ ਪਿਤਾ ਦੀ ਮਦਦ ਨਾਲ ਨੌਨਿਹਾਲ ਉਤੇ ਕ-ਤ-ਲ ਦੀ ਕੋਸ਼ਿਸ਼ ਦਾ ਕੇਸ ਦਰਜ ਕਰਵਾ ਦਿੱਤਾ ਸੀ ਅਤੇ ਉਹ ਪਿਛਲੇ ਸੱਤ ਮਹੀਨਿਆਂ ਤੋਂ ਜੇਲ੍ਹ ਵਿੱਚ ਬੰਦ ਹੈ। ਇਸ ਦੇ ਬਾਵਜੂਦ ਦੋਸ਼ੀ ਬੇਟੀ ਨੂੰ ਲਗਾਤਾਰ ਤੰ-ਗ ਪ੍ਰੇ-ਸ਼ਾਨ ਕਰ ਰਿਹਾ ਸੀ। ਹੁਣ ਕੁਝ ਦਿਨ ਪਹਿਲਾਂ ਅਨਮੋਲਦੀਪ ਨੇ ਉਸ (ਸਿਕੰਦਰ ਸਿੰਘ) ਨੂੰ ਫੋਨ ਕਰਕੇ ਦੱਸਿਆ ਸੀ ਕਿ ਰਾਜਵਿੰਦਰ ਉਸ ਨਾਲ ਦੁਬਾਰਾ ਉਹੀ ਹਰਕਤਾਂ ਕਰ ਰਿਹਾ ਹੈ। ਜਦੋਂ ਉਨ੍ਹਾਂ ਨੇ ਦੋਸ਼ੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਰਣਜੀਤ ਐਵੀਨਿਊ ਵਿਖੇ ਗੱਲ ਕਰਨ ਲਈ ਬੁਲਾਇਆ।
ਉਨ੍ਹਾਂ ਦੱਸਿਆ ਕਿ ਉਥੇ ਦੋਵਾਂ ਧਿਰਾਂ ਵਿੱਚ ਸਮਝੌਤਾ ਹੋਇਆ ਕਿ ਉਹ ਮੁੜ ਅਨਮੋਲਦੀਪ ਨੂੰ ਤੰਗ ਨਹੀਂ ਕਰੇਗਾ। ਇਸ ਤੋਂ ਬਾਅਦ ਉਹ ਗੁਰਦਾਸਪੁਰ ਲਈ ਰਵਾਨਾ ਹੋ ਗਏ। ਫਿਰ ਦੋਸ਼ੀ ਆਪਣੇ ਇਕ ਹੋਰ ਸਾਥੀ ਨਾਲ ਮਿਲ ਕੇ ਅਨਮੋਲਦੀਪ ਦੇ ਘਰ ਗਏ ਅਤੇ ਤਿੰਨ ਫਾਇਰ ਚਲਾ ਕੇ ਉਸ ਨੂੰ ਜ਼ਖਮੀ ਕਰ ਦਿੱਤਾ। ਜਦੋਂ ਅਨਮੋਲਦੀਪ ਭੱਜ ਕੇ ਘਰ ਦੇ ਅੰਦਰ ਗਈ ਤਾਂ ਉਸ ਨੇ ਪਿੱਛਿਓਂ ਫਾਇਰ ਚਲਾ ਦਿੱਤੇ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਫਰਾਰ ਹੋ ਗਿਆ। ਨੇੜਲੇ ਸਥਾਨਕ ਦੇ ਲੋਕਾਂ ਵਲੋਂ ਕਿਸੇ ਨਾ ਕਿਸੇ ਤਰ੍ਹਾਂ ਅਨਮੋਲਦੀਪ ਨੂੰ ਹਸਪਤਾਲ ਭਰਤੀ ਕਰਾਇਆ ਗਿਆ।
ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਏ. ਐਸ. ਆਈ. ਕੁਲਵੰਤ ਸਿੰਘ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਅਨਮੋਲ ਦੀਪ ਕੌਰ ਨੇ ਰਾਜਵਿੰਦਰ ਸਿੰਘ ਖ਼ਿਲਾਫ਼ ਛਾਉਣੀ ਥਾਣੇ ਵਿੱਚ ਛੇੜ-ਛਾੜ ਦੇ ਦੋਸ਼ ਹੇਠ ਕੇਸ ਦਰਜ ਕਰਾਇਆ ਸੀ। ਹੁਣ ਫਿਰ ਉਨ੍ਹਾਂ ਨੂੰ ਇਸ ਸਬੰਧੀ ਸ਼ਿਕਾਇਤ ਮਿਲੀ ਸੀ। ਉਨ੍ਹਾਂ ਵਲੋਂ ਦੋਸ਼ੀ ਨੂੰ ਥਾਣੇ ਬੁਲਾਇਆ ਗਿਆ ਸੀ।