ਪੰਜਾਬ ਵਿਚ ਕਪੂਰਥਲਾ ਜਿਲ੍ਹੇ ਅਧੀਨ ਪੈਂਦੇ ਸ਼ਹਿਰ ਫਗਵਾੜਾ ਦੇ ਵਿੱਚ ਮੋਟਰਸਾਈਕਲ ਸਵਾਰ ਹਮ-ਲਾਵਰਾਂ ਨੇ ਇੱਕ ਕਰਿਆਨੇ ਦੇ ਦੁਕਾਨਦਾਰ ਦੀ ਗੋ-ਲੀ ਮਾਰ ਦਿੱਤੀ ਗਈ। ਗੋ-ਲੀ ਦੁਕਾਨਦਾਰ ਦੀ ਛਾਤੀ ਵਿੱਚ ਲੱਗੀ ਹੈ। ਉਸ ਨੂੰ ਸਥਾਨਕ ਲੋਕਾਂ ਨੇ ਤੁਰੰਤ ਫਗਵਾੜਾ ਦੇ ਪਹਿਲੇ ਸਿਵਲ ਹਸਪਤਾਲ ਪਹੁੰਚਾਇਆ, ਜਿੱਥੋਂ ਉਸ ਨੂੰ ਗੰਭੀਰ ਹਾਲ ਦੇਖਦਿਆਂ ਜਲੰਧਰ ਦੇ ਪ੍ਰਾਈਵੇਟ ਹਸਪਤਾਲ ਵਿਚ ਰੈਫਰ ਕਰ ਦਿੱਤਾ ਗਿਆ ਹੈ। ਘਟਨਾ ਵਾਲੀ ਥਾਂ ਤੇ ਮੌਜੂਦ ਚਸ਼ਮਦੀਦਾਂ ਨੇ ਦੱਸਿਆ ਕਿ ਹਮਲਾਵਰ ਦੋ ਸਨ। ਜਦੋਂ ਦੋਸ਼ੀਆਂ ਨੇ ਹਮਲਾ ਕੀਤਾ ਤਾਂ ਦੁਕਾਨਦਾਰ ਸੰਜੇ ਸਚਦੇਵਾ, ਜੋ ਕਿ ਮਨੀ ਐਕਸਚੇਂਜਰ ਦਾ ਕੰਮ ਕਰਦਾ ਹੈ, ਦੁਕਾਨ ਬੰਦ ਕਰਕੇ ਆਪਣੇ ਘਰ ਜਾਣ ਦੀ ਤਿਆਰੀ ਕਰ ਰਿਹਾ ਸੀ।
ਉਸੇ ਸਮੇਂ ਦੋ ਮੁੰਡੇ ਉੱਥੇ ਆ ਗਏ, ਜਿਨ੍ਹਾਂ ਨੇ ਬਿਨਾਂ ਕਿਸੇ ਕਾਰਨ ਤੋਂ ਸੰਜੇ ਨਾਲ ਝਗੜਨਾ ਸ਼ੁਰੂ ਕਰ ਦਿੱਤਾ। ਸੰਜੇ ਨਾਲ ਲੜਦੇ ਹੋਏ ਇਕ ਨੌਜਵਾਨ ਨੇ ਪਿਸ-ਤੌਲ ਕੱਢ ਕੇ ਉਸ ਉਪਰ ਫਾਇਰ ਕਰ ਦਿੱਤਾ। ਇਸ ਤੋਂ ਬਾਅਦ ਦੋਵੇਂ ਨੌਜਵਾਨ ਮੌਕੇ ਤੋਂ ਫਰਾਰ ਹੋ ਗਏ। ਫਾਇਰ ਸੰਜੇ ਦੀ ਛਾਤੀ ਵਿੱਚ ਲੱਗਿਆ। ਚਸ਼ਮਦੀਦਾਂ ਨੇ ਦੱਸਿਆ ਕਿ ਇੱਕ ਨੌਜਵਾਨ ਕੋਲ ਪਿਸ-ਤੌਲ ਸੀ। ਜਦੋਂ ਗੱਲ ਤਕਰਾਰ ਤੱਕ ਪਹੁੰਚ ਗਈ ਤਾਂ ਉਨ੍ਹਾਂ ਨੇ ਪਿਸ-ਟਲ ਕੱਢ ਕੇ ਗੋ-ਲੀ ਚਲਾ ਦਿੱਤੀ। ਇਸ ਘਟਨਾ ਦੀ ਸੂਚਨਾ ਗੁਆਂਢੀਆਂ ਵਲੋਂ ਤੁਰੰਤ ਪੁਲਸ ਨੂੰ ਦਿੱਤੀ ਗਈ। ਪੁਲਿਸ ਨੇ ਮੌਕੇ ਤੋਂ .32 ਬੋਰ ਦੇ ਕਾਰਤੂਸ ਦਾ ਖੋਲ ਬਰਾਮਦ ਕੀਤਾ ਹੈ। ਚਸ਼ਮਦੀਦਾਂ ਨੇ ਦੱਸਿਆ ਕਿ ਹਮਲਾਵਰਾਂ ਨੇ ਸਿਰਫ਼ ਇੱਕ ਵਾਰ ਗੋ-ਲੀ ਚਲਾਈ। ਇਸ ਤੋਂ ਬਾਅਦ ਉਹ ਮੌਕੇ ਤੋਂ ਫ਼ਰਾਰ ਹੋ ਗਏ।
ਇਸ ਮਾਮਲੇ ਬਾਰੇ ਜਖਮੀ ਨੇ ਖੁਦ ਆਪਣੇ ਬਿਆਨ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਕਿਹਾ ਹੈ ਕਿ ਮੋਟਰਸਾਈਕਲ ਉਤੇ ਆਏ ਨੌਜਵਾਨਾਂ ਨੇ ਕੁਝ ਲੁੱਟਿਆ ਨਹੀਂ, ਸਿਰਫ ਝਗੜਾ ਕੀਤਾ ਸੀ। ਉਨ੍ਹਾਂ ਦੀ ਕਿਸੇ ਨਾਲ ਕੋਈ ਦੁਸ਼-ਮਣੀ ਨਹੀਂ ਹੈ। ਉਨ੍ਹਾਂ ਨੂੰ ਇਹ ਵੀ ਸਮਝ ਨਹੀਂ ਆ ਰਿਹਾ ਕਿ ਨੌਜਵਾਨਾਂ ਨੇ ਸੰਜੇ ਨੂੰ ਗੋ-ਲੀ ਕਿਉਂ ਮਾਰੀ। ਸਿਟੀ ਫਗਵਾੜਾ ਦੇ ਐਸ. ਐਚ. ਓ. ਅਮਨਦੀਪ ਸਿੰਘ ਨਾਹਰ ਨੇ ਦੱਸਿਆ ਕਿ ਮੌਕੇ ਤੋਂ .32 ਬੋਰ ਦੇ ਪਿਸ-ਤੌਲ ਦੇ ਕਾਰਤੂਸ ਦਾ ਖੋਲ ਬਰਾਮਦ ਹੋਇਆ ਹੈ। ਇਲਾਕੇ ਦੇ ਲੋਕਾਂ ਦੇ ਬਿਆਨ ਦਰਜ ਕਰ ਲਏ ਗਏ ਹਨ। ਉਨ੍ਹਾਂ ਕਿਹਾ ਕਿ ਹਮਲਾ ਕਰਨ ਵਾਲਿਆਂ ਦੀ ਭਾਲ ਕੀਤੀ ਜਾ ਰਹੀ ਹੈ। ਗੋ-ਲੀ ਮਾਰ ਦੇਣ ਦੇ ਕਾਰਨਾਂ ਦਾ ਵੀ ਪਤਾ ਲਗਾਇਆ ਜਾ ਰਿਹਾ ਹੈ।