ਇਹ ਮੰਦ ਭਾਗਾ ਹਾਦਸਾ ਪੰਜਾਬ ਦੇ ਜਿਲ੍ਹਾ ਕਪੂਰਥਲਾ ਅਧੀਨ ਪੈਂਦੇ ਫਗਵਾੜਾ ਸਬ-ਡਵੀਜ਼ਨ ਦੇ ਹੁਸ਼ਿਆਰਪੁਰ ਨੂੰ ਜਾਣ ਵਾਲੀ ਸੜਕ ਉਤੇ ਸ਼ਨੀਵਾਰ ਦੀ ਸਵੇਰ ਨੂੰ ਵਾਪਰਿਆ ਹੈ। ਹੁਸ਼ਿਆਰਪੁਰ ਦੀ ਤਰਫ ਤੋਂ ਫਗਵਾੜਾ ਆ ਰਹੀ ਇੱਕ ਕਾਰ ਬੇਕਾਬੂ ਹੋ ਕੇ ਪੈਟਰੋਲ ਪੰਪ ਨੇੜੇ ਦਰੱਖਤ ਨਾਲ ਜਾ ਕੇ ਟਕਰਾ ਗਈ। ਇਸ ਹਾਦਸੇ ਵਿਚ ਦੋ ਨੌਜਵਾਨਾਂ ਦੀ ਮੌਕੇ ਉਤੇ ਹੀ ਮੌ-ਤ ਹੋ ਗਈ।ਇਸੇ ਦੌਰਾਨ ਕਾਰ ਵਿਚ ਸਵਾਰ ਦੋ ਹੋਰ ਨੌਜਵਾਨਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਨ੍ਹਾਂ ਨੂੰ ਸਿਵਲ ਹਸਪਤਾਲ ਫਗਵਾੜਾ ਵਿਚ ਭਰਤੀ ਕਰਾਇਆ ਗਿਆ ਹੈ। ਇਸ ਹਾਦਸੇ ਦੌਰਾਨ ਕਾਰ ਸਵਾਰ ਲੁਕੇਸ਼ ਕੁਮਾਰ ਅਤੇ ਜੁਗਰਾਜ ਸਿੰਘ ਦੀ ਘਟਨਾ ਵਾਲੀ ਥਾਂ ਮੌਕੇ ਉਤੇ ਹੀ ਮੌ-ਤ ਹੋ ਗਈ।
ਜਦੋਂ ਕਿ ਗੁਰਸੇਵਕ ਸਿੰਘ ਅਤੇ ਧਰਮਪਾਲ ਸਿੰਘ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਹਨ। ਹੁਸ਼ਿਆਰਪੁਰ ਰੋਡ ਉਤੇ ਹਾਦਸਾ ਗ੍ਰਸਤ ਹੋਈ ਕਾਰ ਵਿਚ ਸਵਾਰ ਚਾਰੇ ਨੌਜਵਾਨ ਪੇਸ਼ੇਵਰ ਫੋਟੋਗ੍ਰਾਫੀ ਦਾ ਕੰਮ ਕਰ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਇਹ ਚਾਰੇ ਜਣੇ ਹੀ ਕਿਸੇ ਪ੍ਰੋਗਰਾਮ ਤੋਂ ਵਾਪਸ ਆ ਰਹੇ ਸਨ। ਕਾਰ ਨੂੰ ਚਲਾਉਂਦੇ ਸਮੇਂ ਚਾਲਕ ਨੌਜਵਾਨ ਦੀ ਅਚਾਨਕ ਹੀ ਅੱਖ ਲੱਗ ਗਈ। ਜਿਸ ਕਾਰਨ ਇਹ ਹਾਦਸਾ ਵਾਪਰ ਗਿਆ। ਚਸ਼ਮਦੀਦਾਂ ਨੇ ਦੱਸਿਆ ਹੈ ਕਿ ਕਾਰ ਤੇਜ਼ ਰਫਤਾਰ ਉਤੇ ਸੀ ਅਤੇ ਤੇਜ਼ ਸਪੀਡ ਨਾਲ ਦਰਖਤ ਵਿਚ ਜਾ ਟਕਰਾਈ। ਜੱਦੋ ਜਹਿਦ ਤੋਂ ਬਾਅਦ ਕਾਰ ਵਿਚੋਂ ਬਾਹਰ ਕੱਢੇ ਗਏ ਚਾਰੇ ਨੌਜਵਾਨ ਜਿਲ੍ਹਾ ਬਠਿੰਡਾ ਅਤੇ ਜਿਲ੍ਹਾ ਬਰਨਾਲਾ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ।
ਤੇਜ਼ ਰਫਤਾਰ ਨਾਲ ਦਰੱਖਤ ਵਿਚ ਵੱਜਣ ਕਾਰਨ ਕਾਰ ਪੂਰੀ ਤਰ੍ਹਾਂ ਇਕੱਠੀ ਹੋ ਗਈ। ਕਾਰ ਵਿਚ ਸਵਾਰ ਨੌਜਵਾਨ ਕਾਰ ਵਿਚ ਹੀ ਫਸ ਗਏ। ਜਿਨ੍ਹਾਂ ਨੂੰ ਸਥਾਨਕ ਲੋਕਾਂ ਅਤੇ ਰਾਹਗੀਰਾਂ ਵਲੋਂ ਕਾਫੀ ਮੁਸ਼ੱਕਤ ਤੋਂ ਬਾਅਦ ਕਾਰ ਵਿਚੋਂ ਬਾਹਰ ਕੱਢਿਆ ਗਿਆ। ਲੋਕਾਂ ਨੇ ਲੋਹੇ ਦੀ ਰਾਡ ਦੀ ਮਦਦ ਨਾਲ ਕਾਰ ਨੂੰ ਸਿੱਧੀ ਕਰਕੇ ਚਾਰਾਂ ਨੂੰ ਬਾਹਰ ਕੱਢਿਆ। ਇਨ੍ਹਾਂ ਵਿੱਚੋਂ ਦੋ ਦੀ ਮੌ-ਤ ਹੋ ਗਈ ਸੀ। ਜਦੋਂ ਕਿ ਦੋ ਸਾਹ ਚੱਲ ਰਹੇ ਸਨ। ਜਿਨ੍ਹਾਂ ਨੂੰ ਤੁਰੰਤ ਹਿਮਤ ਕਰਕੇ ਸਿਵਲ ਹਸਪਤਾਲ ਫਗਵਾੜਾ ਵਾਲੇ ਪਹੁੰਚਦਾ ਕੀਤਾ ਗਿਆ।