ਇਹ ਦੁੱਖ ਭਰੀ ਖਬਰ ਪੰਜਾਬ ਦੇ ਜਿਲ੍ਹਾ ਲੁਧਿਆਣਾ ਤੋਂ ਪ੍ਰਾਪਤ ਹੋਈ ਹੈ। ਲੁਧਿਆਣੇ ਜ਼ਿਲ੍ਹੇ ਵਿੱਚ ਇੱਕ ਫੋਟੋਗ੍ਰਾਫਰ ਦੀ ਕਰੰਟ ਲੱਗਣ ਦੇ ਨਾਲ ਮੌ-ਤ ਹੋ ਗਈ। ਇਹ ਨੌਜਵਾਨ ਪੱਖੋਵਾਲ ਰੋਡ ਉਤੇ ਇਕ ਪੈਲੇਸ ਦੇ ਵਿਚ ਕੰਮ ਉਤੇ ਗਿਆ ਹੋਇਆ ਸੀ। ਉਥੇ ਤਾਰਾਂ ਦੀ ਗਲਤ ਸਪਲਾਈ ਦੇ ਕਾਰਨ ਉਸ ਨੂੰ ਝਟਕਾ ਲੱਗ ਗਿਆ। ਝਟਕਾ ਲੱਗਦੇ ਸਾਰ ਹੀ ਨੌਜਵਾਨ ਦਾ ਹਾਲ ਵਿਗੜ ਗਿਆ। ਨੌਜਵਾਨ ਦੇ ਨਾਲ ਆਏ ਉਸ ਦੇ ਮਾਲਕ ਅਰਜੁਨ ਨੇ ਇਸ ਘਟਨਾ ਦੀ ਸੂਚਨਾ ਪਰਿਵਾਰਕ ਮੈਂਬਰਾਂ ਨੂੰ ਦਿੱਤੀ। ਉਥੇ ਮੌਜੂਦ ਲੋਕਾਂ ਦੀ ਮਦਦ ਨਾਲ ਜ਼ਖਮੀ ਨੌਜਵਾਨ ਨੂੰ ਗੁਰਦੇਵ ਹਸਪਤਾਲ ਵਿਚ ਪਹੁੰਚਾਇਆ ਗਿਆ ਪਰ ਡਾਕਟਰਾਂ ਨੇ ਉਸ ਦੀ ਹਾਲਤ ਵਿਗੜਦੀ ਦੇਖ ਕੇ ਉਸ ਨੂੰ ਡੀ. ਐੱਮ. ਸੀ. ਰੈਫਰ ਕਰ ਦਿੱਤਾ।
ਡੀ. ਐਮ. ਸੀ. ਪਹੁੰਚਦਿਆਂ ਹੀ ਨੌਜਵਾਨ ਦੀ ਮੌ-ਤ ਹੋ ਗਈ। ਇਸ ਮ੍ਰਿਤਕ ਦੀ ਨੌਜਵਾਨ ਦੀ ਪਹਿਚਾਣ ਪਰਵਿੰਦਰ ਸਿੰਘ ਉਰਫ਼ ਕ੍ਰਿਸ਼ ਨਾਮ ਦੇ ਰੂਪ ਵਜੋਂ ਹੋਈ ਹੈ। ਨੌਜਵਾਨ ਦੀ ਮ੍ਰਿਤਕ ਦੇਹ ਨੂੰ ਹਸਪਤਾਲ ਦੀ ਮੋਰਚਰੀ ਵਿਚ ਰਖਵਾਇਆ ਗਿਆ ਹੈ। ਇਸ ਘਟਨਾ ਵਿਚ ਮ-ਰ-ਨ ਵਾਲਾ ਨੌਜਵਾਨ ਜਮਾਲਪੁਰ ਕੁਲੀਏਵਾਲ ਦਾ ਰਹਿਣ ਵਾਲਾ ਹੈ। ਮ੍ਰਿਤਕ ਨੌਜਵਾਨ ਦੇ ਮਾਤਾ ਪਿਤਾ ਪਹਿਲਾਂ ਹੀ ਮਰ ਚੁੱਕੇ ਹਨ ਅਤੇ ਹੁਣ ਉਹ ਆਪਣੇ ਚਾਚੇ ਪਰਮਜੀਤ ਸਿੰਘ ਉਰਫ ਵਿੱਕੀ ਦੇ ਕੋਲ ਰਹਿੰਦਾ ਸੀ। ਮ੍ਰਿਤਕ ਨੌਜਵਾਨ ਪਰਵਿੰਦਰ ਸਿੰਘ ਕ੍ਰਿਸ਼ ਦੇ ਚਾਚਾ ਪਰਮਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਭਤੀਜਾ ਅਰਜੁਨ ਸ਼ਰਮਾ ਦੇ ਨਾਲ ਫੋਟੋਗ੍ਰਾਫੀ ਦਾ ਕੰਮ ਕਰਦਾ ਸੀ। ਜਿਸ ਪੈਲੇਸ ਵਿੱਚ ਉਹ ਕੰਮ ਕਰਨ ਲਈ ਗਿਆ ਹੋਇਆ ਸੀ, ਉਸ ਪੈਲੇਸ ਵਿੱਚ ਸੰਚਾਲਕਾਂ ਦੀ ਅਣਗਹਿਲੀ ਦੇ ਕਾਰਨ ਪਰਵਿੰਦਰ ਸਿੰਘ ਦੀ ਮੌ-ਤ ਹੋ ਗਈ।
ਉਨ੍ਹਾਂ ਕਿਹਾ ਕਿ ਪੈਲੇਸ ਵਿੱਚ ਬਿਜਲੀ ਦੀਆਂ ਤਾਰਾਂ ਦੀ ਸਪਲਾਈ ਠੀਕ ਨਾ ਹੋਣ ਕਾਰਨ ਪਰਵਿੰਦਰ ਕ੍ਰਿਸ਼ ਦੀ ਕਰੰਟ ਦਾ ਝਟਕਾ ਲੱਗਾ ਅਤੇ ਉਸ ਦੀ ਮੌ-ਤ ਹੋ ਗਈ। ਇਸ ਮਾਮਲੇ ਵਿਚ ਚਾਚਾ ਪਰਮਜੀਤ ਸਿੰਘ ਨੇ ਪੈਲੇਸ ਦੇ ਸੰਚਾਲਕਾਂ ਖ਼ਿਲਾਫ਼ ਚੌਕੀ ਲਲਤੋਂ ਵਿਖੇ ਸ਼ਿਕਾਇਤ ਦਰਜ ਕਰਾਈ ਹੈ। ਚੌਕੀ ਲਲਤੋਂ ਦੀ ਪੁਲਿਸ ਦੇ ਦੱਸਣ ਅਨੁਸਾਰ ਮਾਮਲੇ ਦੀ ਜਾਂਚ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।