ਇਹ ਬਹੁਤ ਹੀ ਦੁਖਦ ਸਮਾਚਾਰ ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਤੋਂ ਪ੍ਰਾਪਤ ਹੋਇਆ ਹੈ। ਜਿਲ੍ਹਾ ਫਿਰੋਜ਼ਪੁਰ ਵਿਚ ਦਿਹਾਤੀ ਹਲਕਾ ਤਲਵੰਡੀ ਭਾਈ ਦੇ ਇਲਾਕੇ ਅੰਦਰ ਦਾਣਾ ਮੰਡੀ ਵਿਚ ਇੱਕ ਸਵਿਫ਼ਟ ਕਾਰ ਦੇ ਵਿੱਚੋਂ ਇੱਕ ASI ਦੀ ਮ੍ਰਿਤਕ ਦੇਹ ਪੁਲਿਸ ਨੂੰ ਮਿਲੀ ਹੈ। ਪੁਲਿਸ ਕਰਮੀ ਦੀ ਸਰਵਿਸ ਰਿਵਾਲਵਰ ਵੀ ਦੇਹ ਦੇ ਕੋਲ ਪਈ ਸੀ। ਦੱਸਿਆ ਜਾ ਰਿਹਾ ਹੈ ਕਿ ਮ-ਰ-ਨ ਵਾਲੇ ਏ. ਐਸ. ਆਈ. ਦੀ ਗਰਦਨ ਵਿੱਚ ਗੋ-ਲੀ ਲੱਗੀ ਹੋਈ ਹੈ। ਇਸ ਘਟਨਾ ਵਿਚ ਮ੍ਰਿਤਕ ਏ. ਐਸ. ਆਈ. ਦਾ ਨਾਮ ਚਰਨਜੀਤ ਸਿੰਘ ਦੱਸਿਆ ਜਾ ਰਿਹਾ ਹੈ। ਚਰਨਜੀਤ ਸਿੰਘ ਸ਼ਾਂਤੀ ਨਗਰ ਤਲਵੰਡੀ ਦਾ ਰਹਿਣ ਵਾਲਾ ਹੈ। ਉਹ ਇਸ ਸਮੇਂ ਮੋਗਾ ਵਿਖੇ ਡਿਊਟੀ ਕਰ ਰਿਹਾ ਸੀ।
ਉਸ ਦੀ ਸਰਵਿਸ ਰਿਵਾਲਵਰ ਵੀ ਕਾਰ ਦੀ ਉਸੇ ਸੀਟ ਉੱਤੇ ਪਈ ਮਿਲੀ, ਜਿਸ ਸੀਟ ਤੇ ਉਹ ਬੈਠਾ ਸੀ। ਇਹ ਮਾਮਲਾ ਕ-ਤ-ਲ ਦਾ ਹੈ ਜਾਂ ਖੁ-ਦ ਕੁ-ਸ਼ੀ ਦਾ…? ਪੁਲਿਸ ਪ੍ਰਸ਼ਾਸਨ ਵੱਲੋਂ ਇਸ ਸਬੰਧ ਵਿਚ ਜਾਂਚ ਅਤੇ ਕਾਰਵਾਈ ਕਰਦੇ ਹੋਏ ਏ.ਐਸ.ਆਈ. ਚਰਨਜੀਤ ਸਿੰਘ ਦੀ ਮੌ-ਤ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਕਿਸੇ ਵਿਅਕਤੀ ਨੇ ਏ. ਐਸ. ਆਈ. ਨੂੰ ਗੋਲੀ ਮਾਰੀ ਹੈ ਜਾਂ ਉਸ ਨੇ ਖ਼ੁ-ਦ ਕੁ-ਸ਼ੀ ਕੀਤੀ ਹੈ, ਇਸ ਬਾਰੇ ਅਜੇ ਕੁਝ ਵੀ ਪਤਾ ਨਹੀਂ ਲੱਗ ਸਕਿਆ ਹੈ। ਫਿਲਹਾਲ ਪੁਲਿਸ ਇਸ ਮਾਮਲੇ ਨੂੰ ਸ਼ੱਕੀ ਮੰਨ ਕੇ ਚੱਲ ਰਹੀ ਹੈ। ਪੁਲੀਸ ਵਲੋਂ ਨੇੜੇ ਦੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਆਦਿ ਦੀ ਵੀ ਜਾਂਚ ਕਰਨ ਬਾਰੇ ਕਿਹਾ ਜਾ ਰਿਹਾ ਹੈ।
ਇਸ ਮਾਮਲੇ ਬਾਰੇ ਡੀ. ਐਸ. ਪੀ. ਡੀ ਫਤਿਹ ਸਿੰਘ ਬਰਾੜ ਨੇ ਜਾਣਕਾਰੀ ਦਿੰਦਿਆਂ ਮੀਡੀਆ ਕਰਮੀਆਂ ਨੂੰ ਦੱਸਿਆ ਹੈ ਕਿ ਚਰਨਜੀਤ ਸਿੰਘ ਦੀ ਮ੍ਰਿਤਕ ਦੇਹ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਕੀਤੀ ਜਾ ਰਹੀ ਹੈ। ਦੇਹ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ ਹੈ। ਪੁਲੀਸ A. S. I. ਦੇ ਮੁਬਾਇਲ ਫੋਨ ਦੀ ਡਿਟੇਲ ਆਦਿ ਦੀ ਵੀ ਜਾਂਚ ਕਰੇਗੀ ਤਾਂ ਜੋ ਮੌ-ਤ ਹੋਣ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ।