ਵਿਦੇਸ਼ ਤੋਂ ਆਏ ਨੌਜਵਾਨ ਦੀ ਸ਼ਫਰ ਕਰਦੇ ਸਮੇਂ, ਇਸ ਤਰ੍ਹਾਂ ਟੁੱਟੀ ਸਾਹਾਂ ਦੀ ਡੋਰ

Punjab

ਪੰਜਾਬ ਦੇ ਜਿਲ੍ਹਾ ਲੁਧਿਆਣਾ ਵਿੱਚ ਤਿੰਨ ਮਹੀਨੇ ਪਹਿਲਾਂ ਮਾਰੀਸ਼ਸ ਤੋਂ ਆਏ ਇੱਕ ਨੌਜਵਾਨ ਦੀ ਸੜਕ ਹਾਦਸੇ ਵਿੱਚ ਮੌ-ਤ ਹੋ ਗਈ ਹੈ। ਇਹ ਨੌਜਵਾਨ ਲੁਧਿਆਣਾ ਸ਼ਹਿਰ ਦੇ ਢੰਡਾਰੀ ਨੇੜੇ ਕਸਟਮ ਕਲੀਅਰੈਂਸ ਸੀ. ਐਚ. ਏ. ਕੋਲ ਕੰਮ ਕਰਦਾ ਸੀ। ਉਹ ਆਪਣੇ ਦੋਸਤ ਨਾਲ ਦੁਪਹਿਰ ਦਾ ਖਾਣਾ ਖਾਣ ਤੋਂ ਬਾਅਦ ਰੌਕ ਮੇਨ ਰੋਡ ਤੋਂ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਵਾਪਸ ਕੰਮ ਤੇ ਜਾ ਰਿਹਾ ਸੀ। ਇਸੇ ਦੌਰਾਨ ਇਕ ਤੇਜ਼ ਰਫਤਾਰ ਇਨੋਵਾ ਡਰਾਈਵਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਮੋਟਰਸਾਇਕਲ ਸਵਾਰ ਨੌਜਵਾਨ ਕਾਫੀ ਦੂਰ ਜਾ ਕੇ ਡਿੱਗ ਪਏ। ਇਕ ਨੌਜਵਾਨ ਨੇ ਤਾਂ ਮੌਕੇ ਤੇ ਹੀ ਦਮ ਤੋੜ ਦਿੱਤਾ ਜਦੋਂ ਕਿ ਦੂਜਾ ਨੌਜਵਾਨ ਜ਼ਖਮੀ ਹੋ ਗਿਆ।

ਇਸ ਘਟਨਾ ਵਿਚ ਮ-ਰ-ਨ ਵਾਲੇ ਨੌਜਵਾਨ ਦੀ ਪਹਿਚਾਣ ਜਗਜੀਤ ਸਿੰਘ ਉਰਫ ਜੱਗਾ ਨਾਮ ਦੇ ਰੂਪ ਵਜੋਂ ਹੋਈ ਹੈ। ਜਗਜੀਤ ਸਿੰਘ 3 ਮਹੀਨੇ ਪਹਿਲਾਂ ਮਾਰੀਸ਼ਸ ਤੋਂ ਵਾਪਸ ਆਇਆ ਸੀ। ਹੁਣ ਉਹ ਪਿੰਡ ਲੋਹਾਰਾ ਦੇ ਵਿਚ ਰਹਿੰਦਾ ਸੀ। ਜਗਜੀਤ ਦੇ ਕੋਈ ਮਾਂ ਪਿਓ ਆਦਿ ਕੋਈ ਨਹੀਂ ਹੈ। ਇੱਥੇ ਉਹ ਆਪਣੀ ਪਤਨੀ ਅਤੇ ਦੋ ਬੱਚਿਆਂ ਦੇ ਨਾਲ ਰਹਿੰਦਾ ਹੈ। ਜ਼ਖਮੀ ਨੌਜਵਾਨ ਦੀ ਪਹਿਚਾਣ ਰਾਮ ਸਿਮਰਨ ਦੇ ਰੂਪ ਵਜੋਂ ਹੋਈ ਹੈ। ਜ਼ਖਮੀ ਨੌਜਵਾਨ ਨੂੰ ਫੋਰਟਿਸ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ। ਇਸ ਘਟਨਾ ਵਿੱਚ ਕਾਰ ਅਤੇ ਮੋਟਰਸਾਈਕਲ ਦੋਵੇਂ ਬੁਰੀ ਤਰ੍ਹਾਂ ਨੁਕਸਾਨੇ ਗਏ ਹਨ। ਜ਼ਖਮੀ ਨੌਜਵਾਨਾਂ ਨੂੰ ਰਾਹਗੀਰ ਲੋਕਾਂ ਦੀ ਮਦਦ ਨਾਲ ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ ਗਿਆ।

ਕਾਰ ਡਰਾਈਵਰ ਨੌਜਵਾਨਾਂ ਨੂੰ ਕਾਰ ਹੇਠਾਂ ਦੇਣ ਤੋਂ ਬਾਅਦ ਆਪਣਾ ਮਾਨਸਿਕ ਸੰਤੁਲਨ ਗੁਆ ​​ਬੈਠਾ। ਘਬਰਾਹਟ ਵਿੱਚ ਆ ਕੇ ਡਰਾਈਵਰ ਤੋਂ ਕਾਰ ਕੁਝ ਦੂਰੀ ਉਤੇ ਖੜ੍ਹੀ ਟਰਾਲੇ ਵਿੱਚ ਹੇਠਾਂ ਜਾ ਕੇ ਟਕਰਾ ਗਈ। ਕਾਰ ਦੇ ਏਅਰਬੈਗ ਖੁੱਲ੍ਹ ਗਏ। ਜ਼ਖਮੀ ਕਾਰ ਡਰਾਈਵਰ ਨੂੰ ਵੀ ਲੋਕਾਂ ਦੀ ਮਦਦ ਨਾਲ ਡੀ.ਐਮ.ਸੀ. ਪਹੁੰਚਾਇਆ ਗਿਆ। ਮੌਕੇ ਉਤੇ ਪਹੁੰਚੀ ਸਬੰਧਤ ਥਾਣੇ ਦੀ ਪੁਲੀਸ ਵਲੋਂ ਕਰੇਨ ਬੁਲਾ ਕੇ ਗੱਡੀ ਨੂੰ ਸੜਕ ਤੋਂ ਹਟਾ ਕੇ ਆਵਾਜਾਈ ਨੂੰ ਬਹਾਲ ਕਰਾਇਆ ਗਿਆ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

Leave a Reply

Your email address will not be published. Required fields are marked *