ਇਹ ਦੁੱਖ ਭਰੀ ਖਬਰ ਪੰਜਾਬ ਦੇ ਜਿਲ੍ਹਾ ਹੁਸ਼ਿਆਰਪੁਰ ਤੋਂ ਪ੍ਰਾਪਤ ਹੋਈ ਹੈ। ਇਥੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਤਲਵਾੜਾ ਇਲਾਕੇ ਵਿੱਚ ਹਾਜੀਪੁਰ ਤੋਂ ਮਾਨਸਰ ਰੋਡ ਦੇ ਉਤੇ ਪੈਂਦੇ ਪਿੰਡ ਖੁੰਡਾ ਵਿੱਚ ਇੱਕ ਸਟੋਨ ਕਰੈਸ਼ਰ ਦੇ ਸਾਮਾਨ ਨਾਲ ਭਰਿਆ ਹੋਇਆ ਟਰੱਕ ਘਰ ਦੀ ਕੰਧ ਨੂੰ ਤੋੜ ਕੇ ਘਰ ਵਿੱਚ ਜਾ ਵੜਿਆ। ਇਸ ਹਾਦਸੇ ਦੌਰਾਨ ਘਰ ਦੀ ਰਸੋਈ ਵਿਚ ਖਾਣਾ ਖਾ ਰਹੇ 4 ਵਿਅਕਤੀਆਂ ਦੇ ਵਿਚੋਂ 3 ਵਿਅਕਤੀ ਜ਼ਖਮੀ ਹੋ ਗਏ ਅਤੇ ਇਕ ਦੀ ਮੌ-ਤ ਹੋ ਗਈ। ਪੁਲਿਸ ਦੇ ਦੱਸਣ ਅਨੁਸਾਰ ਵਿਜੇ ਕੁਮਾਰ ਵਾਸੀ ਪਿੰਡ ਖੁੰਡਾ ਨੇ ਉਨ੍ਹਾਂ ਨੂੰ ਦੱਸਿਆ ਕਿ ਉਸ ਦਾ ਘਰ ਖੁੰਡਾ ਨਹਿਰ ਰੋਡ ਦੇ ਕੰਢੇ ਉਪਰ ਸਥਿਤ ਹੈ।
1 ਫਰਵਰੀ ਦੀ ਰਾਤ ਨੂੰ ਕਰੀਬ 8 ਵਜੇ ਉਨ੍ਹਾਂ ਨੂੰ ਦੀ ਮਾਤਾ ਸਵਰਨ ਕੌਰ ਉਮਰ 70 ਸਾਲ ਭਰਾ ਵਰਿੰਦਰ ਕੁਮਾਰ ਉਮਰ 42 ਸਾਲ ਰਾਜ ਕੁਮਾਰੀ ਉਮਰ 32 ਸਾਲ ਪਤਨੀ ਵਰਿੰਦਰ ਕੁਮਾਰ ਅਤੇ ਭੈਣ ਪਰਮਜੀਤ ਕੌਰ ਪਤਨੀ ਰਾਜੀਵ ਕੁਮਾਰ ਵਾਸੀ ਪਿੰਡ ਰੱਕੜੀ ਥਾਣਾ ਤਲਵਾੜਾ, ਖਾਣਾ ਬਣਾ ਕੇ, ਰਸੋਈ ਘਰ ਵਿਚ ਬੈਠ ਕੇ ਖਾਣਾ ਖਾ ਰਹੇ ਸਨ। ਇਸ ਦੌਰਾਨ ਇੱਕ ਟਰੱਕ ਨੰਬਰ ਜੇਕੇ 03-ਈ-5343 ਕੰਧ ਤੋੜ ਕੇ ਘਰ ਅੰਦਰ ਆ ਵੜਿਆ। ਹਾਦਸੇ ਵਿੱਚ ਰਸੋਈ ਵਿੱਚ ਬੈਠੇ ਚਾਰੇ ਵਿਅਕਤੀ ਗੰਭੀਰ ਤਰ੍ਹਾਂ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਗੁਆਂਢੀਆਂ ਦੀ ਮਦਦ ਨਾਲ ਹਾਜੀਪੁਰ ਹਸਪਤਾਲ ਵਿਖੇ ਪਹੁੰਚਦੇ ਕੀਤਾ ਗਿਆ। ਉਥੇ ਡਾਕਟਰਾਂ ਨੇ ਮੁੱਢਲੀ ਜਾਂਚ ਕਰਨ ਤੋਂ ਬਾਅਦ ਸਵਰਨ ਕੌਰ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਅਤੇ ਬਾਕੀ ਤਿੰਨਾਂ ਨੂੰ ਮੁੱਢਲੀ ਸਹਾਇਤਾ ਦੇ ਕੇ ਮੁਕੇਰੀਆਂ ਦੇ ਸਿਵਲ ਹਸਪਤਾਲ ਵਿਚ ਰੈਫਰ ਕਰ ਦਿੱਤਾ ਗਿਆ।
ਸਵਰਨ ਕੌਰ ਦੇ ਪਰਿਵਾਰਿਕ ਮੈਂਬਰਾਂ ਨੇ ਪ੍ਰਸਾਸ਼ਨ ਨੂੰ ਬੇਨਤੀ ਕੀਤੀ ਹੈ ਕਿ ਉਨ੍ਹਾਂ ਨੂੰ ਇਨਸਾਫ ਦਿੱਤਾ ਜਾਵੇ ਅਤੇ ਟਰੱਕ ਡਰਾਈਵਰ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਇਸ ਮੌਕੇ ਥਾਣਾ ਹਾਜੀਪੁਰ ਦੇ ਏ.ਐਸ.ਆਈ ਅਸ਼ੋਕ ਕੁਮਾਰ ਨੇ ਦੱਸਿਆ ਕਿ ਘਟਨਾ ਕਰਨ ਪਿਛੋਂ ਭੱਜੇ ਟਰੱਕ ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਉਸ ਨੂੰ ਜਲਦ ਹੀ ਜਲਦ ਗ੍ਰਿਫਤਾਰ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। ਦੋਸ਼ੀ ਟਰੱਕ ਡਰਾਈਵਰ ਗੁਲਜ਼ਾਰ ਅਹਿਮਦ ਕੌਸੀ ਪਿੰਡ ਠਿਉਨ ਜ਼ਿਲ੍ਹਾ ਗੰਧਰਬਲ ਜੰਮੂ-ਕਸ਼ਮੀਰ ਦੇ ਖ਼ਿਲਾਫ਼ ਥਾਣਾ ਹਾਜੀਪੁਰ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ।