ਰਿਸ਼ਤੇਦਾਰੀ ਵਿਚ ਗਿਆ ਸੀ ਪਰਿਵਾਰ, ਪਰ ਕੀ ਪਤਾ ਸੀ ਮੁੜ ਨਹੀਂ ਆਉਣਾ, ਹੋ ਜਾਣਾ ਇਹ ਸਭ

Punjab

ਪੰਜਾਬ ਸੂਬੇ ਦੇ ਫਤਿਹਗੜ੍ਹ ਚੂੜੀਆਂ ਤੋਂ ਅੰਮ੍ਰਿਤਸਰ ਰੋਡ ਦੇ ਉਤੇ ਪਿੰਡ ਬੀਰਬਲਪੁਰ ਨੇੜੇ ਇਕ ਤੇਜ਼ ਰਫਤਾਰ ਬੋਲੈਰੋ ਗੱਡੀ ਨੰਬਰ ਪੀ.ਬੀ.02ਏ.7973 ਨੇ ਇਕ ਬਾਇਕ ਨੰਬਰ ਪੀ.ਬੀ.02ਏ.ਕਿਊ.3380 ਨੂੰ ਟੱਕਰ ਮਾਰ ਦਿੱਤੀ, ਇਸ ਹਾਦਸੇ ਵਿਚ ਇਕ ਹੀ ਘਰ ਦੇ 3 ਜਾਣਿਆ ਦੀ ਘਟਨਾ ਵਾਲੀ ਥਾਂ ਉਪਰ ਹੀ ਮੌ-ਤ ਹੋ ਗਈ ਅਤੇ ਔਰਤ ਗੰਭੀਰ ਰੂਪ ਵਿਚ ਜ਼ਖਮੀ ਹੋ ਗਈ। ਮ੍ਰਿਤਕ ਦੇ ਪਰਿਵਾਰਕ ਮੈਂਬਰ ਪਲਵਿੰਦਰ ਸਿੰਘ ਅਤੇ ਪੁਲਿਸ ਮੌਕੇ ਉਤੇ ਪਹੁੰਚੇ। ਪੁਲਿਸ ਥਾਣਾ ਮਜੀਠਾ ਦੇ ਏ.ਐੱਸ.ਆਈ. ਵਿਜੇ ਕੁਮਾਰ ਨੇ ਦੱਸਿਆ ਕਿ ਮਨਜੀਤ ਸਿੰਘ ਉਮਰ 32 ਸਾਲ ਪੁੱਤਰ ਮੰਗਲ ਸਿੰਘ ਵਾਸੀ ਆਜ਼ਮਪੁਰਾ, ਜ਼ਿਲ੍ਹਾ ਗੁਰਦਾਸਪੁਰ ਮੋਟਰਸਾਈਕਲ ਤੇ ਸਵਾਰ ਹੋ ਕੇ ਆਪਣੀ ਪਤਨੀ ਮਨਜੋਤ ਕੌਰ, ਪੁੱਤਰ ਗੁਰਨੂਰ ਸਿੰਘ ਉਮਰ 4 ਸਾਲ ਧੀ ਸੁਖਪ੍ਰੀਤ ਕੌਰ ਉਮਰ 8 ਸਾਲ ਸਮੇਤ ਪਿੰਡ ਨੂੰ ਆ ਰਹੇ ਸਨ।

ਬਲੇਰੋ ਗੱਡੀ ਅੰਮ੍ਰਿਤਸਰ ਤੋਂ ਫਤਿਹਗੜ੍ਹ ਚੂੜੀਆਂ ਵੱਲ ਜਾ ਰਹੀ ਸੀ, ਜਿਸ ਦਾ ਮੋਟਰਸਾਈਕਲ ਨਾਲ ਟਕਰਾ ਕੇ ਹਾਦਸਾ ਹੋ ਗਿਆ। ਜਿਸ ਵਿੱਚ ਮੋਟਰਸਾਈਕਲ ਸਵਾਰ ਬੁਰੀ ਤਰ੍ਹਾਂ ਕੁ-ਚ-ਲੇ ਗਏ। ਮੋਟਰਸਾਈਕਲ ਸਵਾਰਾਂ ਵਿਚੋਂ 3 ਨੇ ਮੌਕੇ ਉਤੇ ਹੀ ਦਮ ਤੋੜ ਦਿੱਤਾ ਅਤੇ ਮਨਜੋਤ ਕੌਰ ਪਤਨੀ ਮਨਜੀਤ ਸਿੰਘ ਗੰਭੀਰ ਰੂਪ ਵਿਚ ਜ਼ਖਮੀ ਹੋ ਗਈ, ਜਿਸ ਨੂੰ ਅੰਮ੍ਰਿਤਸਰ ਦੇ ਹਸਪਤਾਲ ਵਿਚ ਭਰਤੀ ਕਰਾਇਆ ਗਿਆ। ਬੋਲੈਰੋ ਗੱਡੀ ਦਾ ਡਰਾਈਵਰ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ। ਥਾਣਾ ਮਜੀਠਾ ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਅੱਗੇ ਦੀ ਕਾਰਵਾਈ ਨੂੰ ਸ਼ੁਰੂ ਕਰ ਦਿੱਤਾ ਹੈ।

ਆਏ ਦਿਨ ਹੀ ਦੁਖਦ ਘਟ-ਨਾਵਾਂ ਦੀਆਂ ਖਬਰਾਂ ਸਾਹਮਣੇ ਆਉਂਦੀ ਰਹਿੰਦੀਆਂ ਹਨ। ਕਈ ਵਾਰ ਸੜਕ ਉਤੇ ਸ਼ਫਰ ਦੌਰਾਨ ਛੋਟੀ ਜਿਹੀ ਗਲਤੀ ਵੀ ਜਾਨ-ਲੇਵਾ ਬਣ ਜਾਂਦੀ ਹੈ। ਸਾਨੂੰ ਹਮੇਸ਼ਾ ਵਾਹਨ ਚਲਾਉਂਦੇ ਅਤੇ ਸਫਰ ਦੌਰਾਨ ਵਾਹਨ ਦੀ ਸਪੀਡ ਕੰਟਰੋਲ ਰੱਖਣਾ ਅਤੇ ਆਪਣਾ ਧਿਆਨ ਸੜਕ ਤੇ ਰੱਖਣਾ ਬਹੁਤ ਜਰੂਰੀ ਹੈ। ਸਾਨੂੰ ਵਾਹਨ ਚਲਾਉਂਦੇ ਸਮੇਂ ਮੋਬਾਇਲ ਫੋਨ ਦੀ ਵਰਤੋਂ ਬਿਲਕੁਲ ਵੀ ਨਹੀਂ ਕਰਨੀ ਚਾਹੀਦੀ। ਆਪ ਬਚਣ ਅਤੇ ਲੋਕਾਂ ਨੂੰ ਬਚਾਉਣ ਲਈ ਹਮੇਸ਼ਾ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਦੇ ਰਹਿਣਾ ਚਾਹੀਦਾ ਹੈ ਤਾਂ ਕਿ ਹੋਣ ਵਾਲੇ ਹਾਦ-ਸਿਆਂ ਤੋਂ ਬਚਿਆ ਜਾ ਸਕੇ। ਧੰਨਵਾਦ!

Leave a Reply

Your email address will not be published. Required fields are marked *