ਸਾਡੇ ਸਰੀਰ ਨੂੰ ਸਿਹਤਮੰਦ ਰੱਖਣ ਦੇ ਲਈ ਸਹੀ ਪਾਚਨ ਤੰਤਰ ਹੋਣਾ ਬਹੁਤ ਜ਼ਰੂਰੀ ਹੈ। ਜੇਕਰ ਤੁਹਾਡਾ ਪਾਚਨ ਤੰਤਰ ਠੀਕ ਤਰ੍ਹਾਂ ਕੰਮ ਨਹੀਂ ਕਰ ਰਿਹਾ ਤਾਂ ਤੁਹਾਡਾ ਪੂਰਾ ਸਰੀਰ ਪ੍ਰਭਾਵਿਤ ਹੋ ਜਾਂਦਾ ਹੈ। ਜੇਕਰ ਤੁਹਾਡੀ ਪਾਚਨ ਕਿਰਿਆ ਸਹੀ ਤਰ੍ਹਾਂ ਕੰਮ ਨਹੀਂ ਕਰ ਰਹੀ, ਤਾਂ ਸਭ ਤੋਂ ਵੱਧ ਪ੍ਰੇਸ਼ਾਨ ਕਰਨ ਵਾਲੀ ਸਮੱਸਿਆ ਜੋ ਹੁੰਦੀ ਹੈ ਉਹ ਹੁੰਦੀ ਹੈ ਕਬਜ਼। ਇਹ ਦੇਖਿਆ ਗਿਆ ਹੈ ਕਿ ਅੱਜਕਲ੍ਹ ਜ਼ਿਆਦਾਤਰ ਲੋਕ ਖਰਾਬ ਜੀਵਨ ਸ਼ੈਲੀ ਕਾਰਨ ਕਬਜ਼ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ।
ਕਬਜ਼ ਦੇ ਇਲਾਜ ਦੇ ਲਈ ਬਹੁਤ ਸਾਰੀਆਂ ਦਵਾਈਆਂ ਉਪਲਬਧ ਹਨ, ਪਰ ਇਹ ਦਵਾਈਆਂ ਉਦੋਂ ਤੱਕ ਹੀ ਕੰਮ ਕਰਦੀਆਂ ਹਨ ਜਦੋਂ ਤੱਕ ਤੁਸੀਂ ਇਨ੍ਹਾਂ ਨੂੰ ਲੈ ਰਹੇ ਹੁੰਦੇ ਹੋ। ਜਿਵੇਂ ਹੀ ਤੁਸੀਂ ਇਨ੍ਹਾਂ ਦਵਾਈਆਂ ਨੂੰ ਲੈਣਾ ਬੰਦ ਕਰ ਦਿੰਦੇ ਹੋ, ਤਾਂ ਤੁਹਾਨੂੰ ਦੁਬਾਰਾ ਕਬਜ਼ ਦੀ ਸਮੱਸਿਆ ਹੋਣ ਲੱਗ ਜਾਂਦੀ ਹੈ। ਪਰ ਕੁਝ ਅਜਿਹੇ ਘਰੇਲੂ ਨੁਸਖੇ ਹਨ ਜਿਨ੍ਹਾਂ ਦੀ ਮਦਦ ਦੇ ਨਾਲ ਕਬਜ਼ ਦੀ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਅਸੀਂ ਇਸ ਲੇਖ ਵਿਚ ਤੁਹਾਨੂੰ ਕਬਜ਼ ਤੋਂ ਛੁਟਕਾਰਾ ਪਾਉਣ ਦੇ ਲਈ ਇਕ ਬਹੁਤ ਹੀ ਆਸਾਨ ਨੁਸਖੇ ਬਾਰੇ ਦੱਸਣ ਜਾ ਰਹੇ ਹਾਂ।
ਆਓ ਜਾਣਦੇ ਹਾਂ ਕਬਜ਼ ਤੋਂ ਛੁਟਕਾਰਾ ਪਾਉਣ ਲਈ ਇਸ ਖਾਸ ਨੁਸਖੇ ਬਾਰੇ
ਜੇਕਰ ਤੁਹਾਨੂੰ ਕਬਜ਼ ਦੀ ਸਮੱਸਿਆ ਆ ਰਹੀ ਹੈ ਤਾਂ ਇਸਬਗੋਲ ਦਾ ਸੇਵਨ ਕਰਨਾ ਤੁਹਾਡੇ ਲਈ ਬਹੁਤ ਫਾਇਦੇਮੰਦ ਹੈ। ਇਸਬਗੋਲ ਪਾਚਨ ਨਾਲ ਜੁੜੀਆਂ ਸਮੱਸਿਆਵਾਂ ਦੇ ਇਲਾਜ ਲਈ ਬਹੁਤ ਫਾਇਦੇਮੰਦ ਹੈ ਅਤੇ ਇਸ ਦੀ ਵਰਤੋਂ ਦਸਤ ਤੋਂ ਲੈ ਕੇ ਕਬਜ਼ ਤੱਕ ਹਰ ਚੀਜ਼ ਦੇ ਇਲਾਜ ਲਈ ਕੀਤੀ ਜਾ ਸਕਦੀ ਹੈ। ਜੇਕਰ ਤੁਸੀਂ ਕਬਜ਼ ਤੋਂ ਪ੍ਰੇਸ਼ਾਨ ਹੋ ਰਹੇ ਹੋ ਤਾਂ ਦੁੱਧ ਦੇ ਨਾਲ ਇਸ ਦਾ ਸੇਵਨ ਕਰਨਾ ਚਾਹੀਦਾ ਹੈ।
ਕਬਜ਼ ਤੋਂ ਪੀੜਤ ਲੋਕਾਂ ਦੇ ਲਈ ਦੁੱਧ ਦੇ ਨਾਲ ਇਸਬਗੋਲ ਦਾ ਸੇਵਨ ਕਰਨਾ ਬਹੁਤ ਹੀ ਲਾਹੇਵੰਦ ਨੁਸਖਾ ਹੈ। ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਗਲਾਸ ਕੋਸਾ ਦੁੱਧ ਲੈ ਲਓ, ਉਸ ਵਿੱਚ ਥੋੜ੍ਹਾ ਜਿਹਾ ਗੁੜ ਪਾਓ ਅਤੇ ਦੋ ਚੱਮਚ ਇਸਬਗੋਲ ਨੂੰ ਮਿਲਾ ਲਓ। ਰਾਤ ਨੂੰ ਸੌਣ ਤੋਂ ਪਹਿਲਾਂ ਇਸ ਦਾ ਸੇਵਨ ਕਰੋ ਅਤੇ ਸੌਂ ਜਾਓ, ਸਵੇਰੇ ਉੱਠਦੇ ਸਾਰ ਹੀ ਤੁਹਾਡਾ ਪੇਟ ਸਾਫ਼ ਹੋ ਜਾਵੇਗਾ। ਇਸ ਦਾ ਸੇਵਨ ਤੁਹਾਨੂੰ ਇੱਕ ਹਫ਼ਤੇ ਤੱਕ ਲਗਾਤਾਰ ਕਰਨਾ ਹੈ, ਜਿਸ ਨਾਲ ਕਬਜ਼ ਦੀ ਸਮੱਸਿਆ ਪੂਰੀ ਤਰ੍ਹਾਂ ਨਾਲ ਦੂਰ ਹੋ ਸਕਦੀ ਹੈ।
ਦੁੱਧ ਅਤੇ ਇਸਬਗੋਲ ਸੇਵਨ ਕਰਨ ਦੇ ਕਬਜ ਤੋਂ ਇਲਾਵਾ ਹੋਰ ਵੀ ਕਈ ਲਾਭ ਮਿਲ ਸਕਦੇ ਹਨ
1. ਪਾਚਨ ਕਿਰਿਆ ਨੂੰ ਮਜ਼ਬੂਤ ਕਰੇ
ਜੇਕਰ ਤੁਹਾਨੂੰ ਪਾਚਨ ਕਿਰਿਆ ਨਾਲ ਜੁੜੀ ਸਮੱਸਿਆ ਹੈ ਤਾਂ ਦੁੱਧ ਅਤੇ ਇਸਬਗੋਲ ਦਾ ਮਿਸ਼ਰਣ ਤੁਹਾਡੇ ਲਈ ਬਹੁਤ ਫਾਇਦੇਮੰਦ ਹੋ ਸਕਦਾ ਹੈ। ਦੁੱਧ ਅਤੇ ਇਸਬਗੋਲ ਦੋਵੇਂ ਹੀ ਪਾਚਨ ਲਈ ਚੰਗੇ ਮੰਨੇ ਜਾਂਦੇ ਹਨ ਅਤੇ ਇਨ੍ਹਾਂ ਦਾ ਰੋਜ਼ਾਨਾ ਸੇਵਨ ਕਰਨ ਨਾਲ ਪੇਟ ਨਾਲ ਜੁੜੀਆਂ ਕਈ ਸਮੱਸਿਆਵਾਂ ਦੂਰ ਹੋ ਸਕਦੀਆਂ ਹਨ।
2 ਸਰੀਰ ਵਿਚੋਂ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢੇ
ਦੁੱਧ ਅਤੇ ਇਸਬਗੋਲ ਦਾ ਸੇਵਨ ਸਰੀਰ ਵਿਚੋਂ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਣ ਵਿਚ ਵੀ ਬਹੁਤ ਲਾਹੇਵੰਦ ਹੋ ਸਕਦਾ ਹੈ। ਨਿਯਮਿਤ ਤੌਰ ਉਤੇ ਇਸ ਦਾ ਸੇਵਨ ਕਰਨ ਨਾਲ ਸਰੀਰ ਡੀਟੌਕਸ ਬਣਿਆ ਰਹਿੰਦਾ ਹੈ।
3 ਚੰਗੇ ਬੈਕਟੀਰੀਆ ਵਧਾਉਣ ਵਿੱਚ ਸਹਾਈ
ਦੁੱਧ ਅਤੇ ਇਸਬਗੋਲ ਵੀ ਅੰਤੜੀਆਂ ਵਿੱਚ ਚੰਗੇ ਬੈਕਟੀਰੀਆ ਨੂੰ ਉਤਸ਼ਾਹਿਤ ਕਰਨ ਵਿੱਚ ਵਧੀਆ ਹੋ ਸਕਦੇ ਹਨ। ਚੰਗੇ ਬੈਕਟੀਰੀਆ ਪਾਚਨ ਕਿਰਿਆ ਨੂੰ ਸੁਧਾਰਦੇ ਹਨ ਅਤੇ ਭੋਜਨ ਤੋਂ ਪੌਸ਼ਟਿਕ ਤੱਤਾਂ ਨੂੰ ਜਜ਼ਬ ਕਰਨ ਵਿੱਚ ਵੀ ਤੁਹਾਡੀ ਸਹਾਇਤਾ ਕਰਦੇ ਹਨ।
ਜਰੂਰੀ ਨੋਟ. ਇਸ ਆਰਟੀਕਲ ਨੂੰ ਸਲਾਹ ਦੇ ਤੌਰ ਤੇ ਲਓ। ਹਾਲਾਂਕਿ, ਜੇਕਰ ਤੁਸੀਂ ਪੁਰਾਣੀ ਕਬਜ਼ ਤੋਂ ਪੀੜਤ ਹੋ ਅਤੇ ਘਰੇਲੂ ਉਪਚਾਰ ਵੀ ਤੁਹਾਡੀ ਮਦਦ ਨਹੀਂ ਕਰ ਰਹੇ ਹਨ, ਤਾਂ ਅਜਿਹੇ ਵਿਚ ਤੁਹਾਨੂੰ ਆਪਣੇ ਡਾਕਟਰ ਨਾਲ ਗੱਲ ਕਰਨੀ ਚਾਹੀਦੀ ਹੈ। ਅਜਿਹਾ ਇਸ ਲਈ ਕਿਉਂਕਿ ਕਈ ਵਾਰ ਕਬਜ਼ ਦੀ ਸਮੱਸਿਆ ਸਰੀਰ ਦੇ ਅੰਦਰ ਛੁਪੀ ਕਿਸੇ ਹੋਰ ਬੀਮਾਰੀ ਦੇ ਕਾਰਨ ਵੀ ਹੋ ਸਕਦੀ ਹੈ।