ਤਾਜ ਮਹਿਲ ਦੇਖਣ ਗਿਆ ਸੀ ਪਰਿਵਾਰ, ਵਾਪਸ ਆਉਂਦੇ ਦੁਖਦ ਵਕਤ ਨੇ ਘੇਰਿਆ

Punjab

ਇਹ ਦੁਖਦ ਸਮਾਚਾਰ ਉੱਤਰ ਪ੍ਰਦੇਸ਼ (UP)ਤੋਂ ਸਾਹਮਣੇ ਆਇਆ ਹੈ। ਉੱਤਰ ਪ੍ਰਦੇਸ਼ ਦੇ ਉਨਾਓ ਵਿਚ ਆਗਰੇ ਤੋਂ ਲਖਨਊ ਐਕਸਪ੍ਰੈਸ ਵੇਅ ਉਪਰ ਇੱਕ ਵੱਡੀ ਸੜਕ ਘ-ਟ-ਨਾ ਵਾਪਰ ਗਈ ਹੈ। ਇੱਥੇ ਇੱਕ ਡਿਜ਼ਾਇਰ ਕਾਰ ਸੰਤੁਲਨ ਖੋ ਕੇ ਐਕਸਯੂਵੀ ਨਾਲ ਟਕਰਾਉਣ ਤੋਂ ਬਾਅਦ ਪਲਟ ਗਈ। ਇਸ ਦੌਰਾਨ ਡਿਜ਼ਾਇਰ ਕਾਰ ਵਾਲੇ ਇੱਕੋ ਘਰ ਦੇ 6 ਲੋਕ ਸੰਸਾਰ ਨੂੰ ਸਦਾ ਲਈ ਅਲਵਿਦਾ ਆਖ ਗਏ। ਜਦੋਂ ਕਿ ਦੋ ਲੋਕ ਜ਼ਖਮੀ ਹੋ ਗਏ। ਮ੍ਰਿਤਕ ਬਾਰੰਬਕੀ ਦੇ ਰਹਿਣ ਵਾਲੇ ਸਨ। ਇਸ ਘਟਨਾ ਬਾਰੇ ਸੂਚਨਾ ਮਿਲਦੇ ਹੀ ਪੁਲਿਸ ਘਟਨਾ ਵਾਲੀ ਥਾਂ ਉੱਤੇ ਪਹੁੰਚ ਗਈ ਅਤੇ ਜ਼ਖਮੀਆਂ ਨੂੰ ਇਲਾਜ ਦੇ ਲਈ ਹਸਪਤਾਲ ਭੇਜਿਆ ਗਿਆ। ਜਿੱਥੋਂ ਜ਼ਖਮੀਆਂ ਨੂੰ ਲਖਨਊ ਟਰਾਮਾ ਸੈਂਟਰ ਰੈਫਰ ਕਰ ਦਿੱਤਾ ਗਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਬਾਰਾਬੰਕੀ ਦੇ ਰਹਿਣ ਵਾਲੇ ਦਿਨੇਸ਼ ਕੁਮਾਰ ਰਾਜਪੂਤ ਆਪਣੇ ਪਰਿਵਾਰ ਸਣੇ ਤਾਜ ਮਹਿਲ ਦੇਖ ਕੇ ਵਾਪਸ ਆ ਰਿਹਾ ਸੀ। ਵਾਪਸ ਆਉਂਦੇ ਸਮੇਂ ਆਗਰਾ ਤੋਂ ਲਖਨਊ ਐਕਸਪ੍ਰੈਸ ਵੇਅ ਦੇ ਕੋਲ ਉਸ ਦੀ ਕਾਰ ਬੇਕਾਬੂ ਹੋ ਗਈ। ਗੱਡੀ ਡਿਵਾਈਡਰ ਪਾਰ ਕਰਕੇ ਦੂਜੀ ਲੈਣ ਵਿੱਚ ਜਾ ਵੜੀ ਅਤੇ ਉਸੇ ਸਮੇਂ ਸਾਹਮਣੇ ਤੋਂ ਆ ਰਹੀ ਐਕਸਯੂਵੀ ਨਾਲ ਟਕਰਾ ਕੇ ਪਲਟੀ ਖਾ ਗਈ।

ਇਸ ਹਾਦਸੇ ਵਿੱਚ ਇੱਕੋ ਘਰ ਦੇ 6 ਲੋਕਾਂ ਦੀ ਮੌ-ਤ ਹੋ ਗਈ, ਦਿਨੇਸ਼ ਕੁਮਾਰ ਰਾਜਪੂਤ ਉਮਰ 35 ਸਾਲ, ਉਸ ਦੀ ਪਤਨੀ ਅਨੀਤਾ ਸਿੰਘ ਉਮਰ 32 ਸਾਲ, ਬੇਟੀ ਗੌਰੀ ਉਮਰ 7 ਸਾਲ, ਸਾਲੀ ਪ੍ਰੀਤੀ ਸਿੰਘ ਉਮਰ 28 ਸਾਲ, ਪ੍ਰਿਆ ਸਿੰਘ ਉਮਰ 23 ਸਾਲ ਅਤੇ ਉਸ ਦੀ ਸੱਸ ਕਾਂਤੀ ਸਿੰਘ ਉਮਰ 65 ਸਾਲ ਦੀ ਮੌ-ਤ ਹੋ ਗਈ। ਜਦੋਂ ਕਿ ਪੁੱਤਰ ਲਕਸ਼ਵੀਰ ਉਮਰ 9 ਸਾਲ ਅਤੇ ਆਰੀਅਨ ਉਮਰ 4 ਸਾਲ ਦਾ ਲਖਨਊ ਦੇ ਟਰਾਮਾ ਸੈਂਟਰ ਵਿੱਚ ਇਲਾਜ ਕੀਤਾ ਜਾ ਰਿਹਾ ਹੈ।

ਦੂਜੇ ਪਾਸੇ ਐਕਸਯੂਵੀ 500 ਵਿਚ ਲਖਨਊ ਦੇ ਰਹਿਣ ਵਾਲੇ ਸ਼ੁਭਾਸ਼ ਅਗਰਵਾਲ ਆਪਣੀ ਪਤਨੀ ਸ਼ੀਲਾ, ਬੇਟੀ ਪੂਜਾ ਅਤੇ ਆਪਣੇ ਬੱਚਿਆਂ ਨਾਲ ਵਰਿੰਦਾਵਨ (Vrindavan) ਦਰਸ਼ਨ ਕਰਨ ਲਈ ਜਾ ਰਹੇ ਹਨ। ਇਸ ਹਾਦਸੇ ਵਿੱਚ ਉਸ ਦਾ ਪਰਿਵਾਰ ਸੁਰੱਖਿਅਤ ਰਿਹਾ, ਪਰ ਕਾਰ ਦਾ ਅਗਲਾ ਹਿੱਸਾ ਬਿਲਕੁਲ ਨੁਕਸਾਨਿਆ ਗਿਆ ਹੈ।

Leave a Reply

Your email address will not be published. Required fields are marked *