ਭਾਰਤ ਦੇ ਉੱਤਰਾਖੰਡ ਦੇ ਪਿਥੌਰਾਗੜ੍ਹ ਜ਼ਿਲ੍ਹੇ ਵਿੱਚ ਇੱਕ 18 ਸਾਲਾ ਲੜਕੇ ਦੀ ਅਚਾਨਕ ਹੋਈ ਮੌ-ਤ ਨੇ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਇਹ ਨੌਜਵਾਨ ਫੌਜ ਵਿਚ ਭਰਤੀ ਹੋਣ ਦੀ ਤਿਆਰੀ ਕਰ ਰਿਹਾ ਸੀ। ਕਸਰਤ ਕਰਦੇ ਸਮੇਂ ਨੌਜਵਾਨ ਦੀ ਤਬੀਅਤ ਅਚਾਨਕ ਹੀ ਵਿਗੜ ਗਈ ਅਤੇ ਉਸ ਦੀ ਮੌਕੇ ਉਤੇ ਹੀ ਮੌ-ਤ ਹੋ ਗਈ। ਮੌ-ਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹੈ। ਹਾਲਾਂਕਿ ਅਸਲ ਕਾਰਨਾਂ ਦਾ ਪਤਾ ਤਾਂ ਪੋਸਟ ਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਲੱਗ ਸਕੇਗਾ। ਇਸ ਮਾਮਲੇ ਤੋਂ ਬਾਅਦ ਡਾਕਟਰਾਂ ਦਾ ਕਹਿਣਾ ਹੈ ਕਿ ਨੌਜਵਾਨਾਂ ਨੂੰ ਅਜਿਹੀਆਂ ਸਰੀਰਕ ਗਤੀਵਿਧੀਆਂ ਦੌਰਾਨ ਸਾਵਧਾਨੀ ਵਰਤਣ ਦੀ ਲੋੜ ਹੈ।
ਜ਼ਿਲੇ ਦੇ ਪਿੰਡ ਕਾਸਨੀ ਦੇ ਰਹਿਣ ਵਾਲੇ ਮਨੋਜ ਕਸਨਿਆਲ ਦਾ ਪੁੱਤਰ ਪਾਰਸ ਉਮਰ 18 ਸਾਲ ਫੌਜ ਵਿਚ ਭਰਤੀ ਹੋਣ ਦੀ ਤਿਆਰੀ ਕਰ ਰਿਹਾ ਸੀ। ਉਹ ਹਰ ਰੋਜ਼ ਕਾਸਨੀ ਤੋਂ ਪੰਜ ਕਿਲੋਮੀਟਰ ਦੌੜ ਕੇ ਦੇਵ ਸਿੰਘ ਮੈਦਾਨ ਪਹੁੰਚ ਕੇ ਕਸਰਤ ਕਰਦਾ ਹੁੰਦਾ ਸੀ। ਦਿਨ ਸ਼ੁੱਕਰਵਾਰ ਨੂੰ ਵੀ ਉਹ ਰੋਜ਼ਾਨਾ ਵਾਂਗ ਆਪਣੀ ਕਸਰਤ ਕਰ ਰਿਹਾ ਸੀ ਕਿ ਅਚਾਨਕ ਜ਼ਮੀਨ ਉਤੇ ਡਿੱਗ ਗਿਆ। ਕਥਿਤ ਤੌਰ ਉਤੇ ਉਸ ਦੀ ਮੌਕੇ ਉਤੇ ਹੀ ਮੌ-ਤ ਹੋ ਗਈ, ਫਿਰ ਵੀ ਉਥੇ ਕਸਰਤ ਕਰ ਰਹੇ ਲੋਕ ਜਾਂਂਚ ਲਈ ਉਸ ਨੂੰ ਹਸਪਤਾਲ ਲੈ ਗਏ। ਡਾਕਟਰਾਂ ਨੇ ਕੋਸ਼ਿਸ਼ ਕੀਤੀ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਇਸ ਘਟਨਾ ਦੇ ਕਾਰਨ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਪੂਰਾ ਪਿੰਡ ਹੀ ਸਦਮੇ ਵਿੱਚ ਹੈ।
ਜ਼ਿਲ੍ਹਾ ਹਸਪਤਾਲ ਦੇ ਫਿਜ਼ੀਸ਼ੀਅਨ ਡਾ. ਡੀ. ਐਸ. ਧਰਮਸ਼ਕਤੂ ਦਾ ਕਹਿਣਾ ਹੈ ਕਿ ਸਰੀਰਕ ਗਤੀਵਿਧੀ ਕਰਨ ਵਾਲੇ ਨੌਜਵਾਨਾਂ ਨੂੰ ਸਮੇਂ-ਸਮੇਂ ਸਿਰ ਆਪਣੀ ਸਿਹਤ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਨੂੰ ਆਪਣੇ ਦਿਲ, ਫੇਫੜਿਆਂ, ਬਲੱਡ ਪ੍ਰੈਸ਼ਰ ਦੀ ਜਾਂਚ ਜਰੂਰ ਕਰਵਾਉਣੀ ਚਾਹੀਦੀ ਹੈ। ਇੰਨਾ ਹੀ ਨਹੀਂ ਨੌਜਵਾਨਾਂ ਨੂੰ ਮਾਹਿਰਾਂ ਦੀ ਸਲਾਹ ਤੋਂ ਬਿਨਾਂ ਹਾਈ ਪ੍ਰੋਟੀਨ, ਚਰਬੀ ਵਾਲੀ ਕੋਈ ਵੀ ਖੁਰਾਕ ਨਹੀਂ ਲੈਣੀ ਚਾਹੀਦੀ। ਧਰਮਸ਼ਕਤੀ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਸਲਾਹ ਵੀ ਦਿੱਤੀ ਹੈ।