ਸ਼ਕਾਇਤ ਮਿਲਣ ਤੇ, ਬਲਦੀ ਚਿਖਾ ਰੋਕ, ਪੁਲਿਸ ਨੇ ਕੀਤੀ ਕਾਰਵਾਈ, ਇਹ ਹੈ ਮਾਮਲਾ

Punjab

ਇਹ ਮਾਮਲਾ ਪੰਜਾਬ ਦੇ ਤਰਨਤਾਰਨ ਤੋਂ ਸਾਹਮਣੇ ਆਇਆ ਹੈ। ਤਰਨਤਾਰਨ ਦੇ ਪਿੰਡ ਸੁਰਸਿੰਘ ਵਿਚ ਕਤਲ ਦੇ ਸ਼ੱ-ਕ ਨੇ ਉਸ ਸਮੇਂ ਡਰਾਉਣਾ ਮਾਹੌਲ ਪੈਦਾ ਕਰ ਦਿੱਤਾ, ਜਦੋਂ ਥਾਣਾ ਭਿੱਖੀਵਿੰਡ ਦੀ ਪੁਲਿਸ ਵਲੋਂ ਅੰਤਿਮ ਸੰਸਕਾਰ ਦੌਰਾਨ ਦੇਹ ਨੂੰ ਬਲਦੀ ਹੋਈ ਚਿਖਾ ਵਿਚੋਂ ਬਾਹਰ ਕਢਵਾਇਆ ਗਿਆ। ਮ੍ਰਿਤਕ ਨੌਜਵਾਨ ਦੀ ਮਾਂ ਨੇ ਆਪਣੇ ਸਹੁਰੇ ਪਰਿਵਾਰ ਵਾਲਿਆਂ ਉਤੇ ਜ਼ਮੀਨ ਨੂੰ ਲੈ ਕੇ ਉਸ ਦੇ ਲੜਕੇ ਦਾ ਕ-ਤ-ਲ ਕਰਨ ਦਾ ਦੋਸ਼ ਲਗਾਇਆ ਹੈ। ਇਸ ਸਬੰਧੀ ਪੁਲਿਸ ਥਾਣਾ ਭਿੱਖੀਵਿੰਡ ਵਿਖੇ ਦਰਜ ਕਰਵਾਏ ਬਿਆਨਾਂ ਵਿੱਚ ਮ੍ਰਿਤਕ ਦੀ ਮਾਂ ਰਵਿੰਦਰ ਕੌਰ ਨੇ ਦੱਸਿਆ ਕਿ ਉਸ ਦਾ 21 ਸਾਲ ਦਾ ਲੜਕਾ ਹਰਦੀਪ ਸਿੰਘ ਪੁੱਤਰ ਬਗੀਚਾ ਸਿੰਘ, ਜਿਸ ਦਾ 24-25 ਫਰਵਰੀ ਨੂੰ ਵਿਆਹ ਸੀ, ਉਸ ਦੇ ਚਾਚੇ ਅਤੇ ਤਾਏ ਨੇ ਰਾਤ ਸਮੇਂ ਜ਼ਮੀਨ ਨੂੰ ਲੈ ਕੇ ਗਲਾ ਘੁੱਟ ਕੇ ਕ-ਤ-ਲ ਕਰ ਦਿੱਤਾ।

ਰਵਿੰਦਰ ਕੌਰ ਨੇ ਦੱਸਿਆ ਕਿ ਉਸ ਦੇ ਪਤੀ ਬਗੀਚਾ ਸਿੰਘ ਦੀ ਸਾਲ 2004 ਵਿੱਚ ਮੌ-ਤ ਹੋ ਗਈ ਸੀ। 4 ਸਾਲ ਬਾਅਦ 2008 ਵਿਚ ਉਸ ਦਾ ਵਿਆਹ ਦੂਜੀ ਜਗ੍ਹਾ ਦਿਲਬਾਗ ਸਿੰਘ ਪੁੱਤਰ ਸਕਤਰ ਸਿੰਘ ਵਾਸੀ ਕਲੇਰ ਨਾਲ ਹੋਇਆ ਸੀ। ਰਵਿੰਦਰ ਕੌਰ ਨੇ ਦੱਸਿਆ ਕਿ ਸਾਲ 2013 ਵਿੱਚ ਹਰਦੀਪ ਸਿੰਘ ਦਾ ਚਾਚਾ ਅਤੇ ਤਾਇਆ 7 ਕਿਲੇ ਜ਼ਮੀਨ ਹੱਥੋਂ ਨਿਕਲਦੀ ਦੇਖ ਕੇ ਉਸ ਦੇ ਲੜਕੇ ਨੂੰ ਵਾਪਸ ਪਿੰਡ ਸੁਰਸਿੰਘ ਆਪਣੇ ਕੋਲ ਲੈ ਆਏ ਸਨ। ਬਾਅਦ ਵਿੱਚ ਜ਼ਮੀਨ ਨੂੰ ਲੈ ਕੇ ਚਾਚਾ ਤੇ ਤਾਇਆ ​​ਹਰਦੀਪ ਸਿੰਘ ਨਾਲ ਅਕਸਰ ਝਗੜਾ ਕਰਦੇ ਰਹਿੰਦੇ ਸਨ। ਉਸ ਦੀ ਬੀਤੀ ਰਾਤ ਹਰਦੀਪ ਸਿੰਘ ਨਾਲ ਗੱਲ ਹੋਈ ਸੀ। ਤਦ ਹਰਦੀਪ ਸਿੰਘ ਦੀ ਉਸ ਦੀ ਤਾਏ ਨਾਲ ਲੜਾਈ ਹੋਈ ਸੀ ਅਤੇ ਉਸ ਤੋਂ ਤੁਰੰਤ ਬਾਅਦ ਹੀ ਹਰਦੀਪ ਦਾ ਗਲਾ ਘੁੱਟ ਕੇ ਕ-ਤ-ਲ ਕਰ ਦਿੱਤਾ ਗਿਆ।

ਅੱਗੇ ਰਵਿੰਦਰ ਕੌਰ ਨੇ ਦੱਸਿਆ ਕਿ ਹਰਦੀਪ ਸਿੰਘ ਦੇ ਕ-ਤ-ਲ ਤੋਂ ਬਾਅਦ ਉਸ ਨੂੰ ਬਿਨਾਂ ਦੱਸੇ ਉਸ ਦੇ ਲੜਕੇ ਦਾ ਅੰਤਿਮ ਸੰਸਕਾਰ ਕਰਨਾ ਸ਼ੁਰੂ ਕਰ ਦਿੱਤਾ ਗਿਆ। ਇਸ ਗੱਲ ਦਾ ਪਤਾ ਲੱਗਦੇ ਸਾਰ ਹੀ ਉਸ ਨੇ ਥਾਣਾ ਭਿੱਖੀਵਿੰਡ ਦੀ ਪੁਲਿਸ ਨੂੰ ਸੂਚਿਤ ਕੀਤਾ। ਪੀੜਤ ਰਵਿੰਦਰ ਕੌਰ ਨੇ ਆਪਣੇ ਦੂਜੇ ਪਤੀ ਅਤੇ ਰਿਸ਼ਤੇਦਾਰਾਂ ਨਾਲ ਮਿਲ ਕੇ ਇਸ ਕ-ਤ-ਲ ਨੂੰ ਅੰਜਾਮ ਦੇਣ ਵਾਲੇ ਚਾਚੇ ਅਤੇ ਤਾਏ ਖ਼ਿਲਾਫ਼ ਪੁਲੀਸ ਤੋਂ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਦੂਜੇ ਪਾਸੇ ਇਸ ਮਾਮਲੇ ਸਬੰਧੀ ਥਾਣਾ ਭਿੱਖੀਵਿੰਡ ਦੇ ਐਸ.ਐਚ.ਓ. ਬਲਜਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਦੇਹ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ ਹੈ।

Leave a Reply

Your email address will not be published. Required fields are marked *