ਪੰਜਾਬ ਸੂਬੇ ਦੇ ਲੁਧਿਆਣਾ ਵਿਚ ਫਾਈਨਾਂਸਰ ਤੇ ਉਸ ਦੇ ਸਾਥੀਆਂ ਵੱਲੋਂ ਇਕ ਵਿਅਕਤੀ ਨੂੰ ਚੱਕ ਕੇ ਕੁੱ-ਟ-ਮਾ-ਰ ਕਰ ਗੰਭੀਰ ਜ਼ਖਮੀ ਕਰ ਦਿੱਤਾ ਗਿਆ। ਜਦੋਂ ਵਿਅਕਤੀ ਬੇਹੋਸ਼ ਹੋ ਗਿਆ ਤਾਂ ਦੋਸ਼ੀ ਉਸ ਨੂੰ ਦੋਰਾਹਾ ਦੇ ਰਾਜਵੰਤ ਹਸਪਤਾਲ ਵਿੱਚ ਛੱਡ ਕੇ ਦੌੜ ਗਏ। ਉਸ ਦੇ ਹਾਲ ਨੂੰ ਨਾਜ਼ੁਕ ਦੇਖਦਿਆਂ ਡਾਕਟਰਾਂ ਨੇ ਉਸ ਨੂੰ ਲੁਧਿਆਣਾ ਰੈਫਰ ਕਰ ਦਿੱਤਾ, ਜਿੱਥੇ ਇਲਾਜ ਦੇ ਦੌਰਾਨ ਉਸ ਨੇ ਦਮ ਤੋੜ ਦਿੱਤਾ। ਇਸ ਮ੍ਰਿਤਕ ਦੀ ਪਹਿਚਾਣ ਰਾਜਨ ਸਿੰਗਲਾ ਉਮਰ 48 ਸਾਲ ਵਾਸੀ ਸ਼ਿਵਾਜੀ ਨਗਰ, ਸਿਨੇਮਾ ਰੋਡ, ਲੁਧਿਆਣਾ ਦੇ ਰੂਪ ਵਜੋਂ ਹੋਈ ਹੈ। ਦੋਰਾਹਾ ਪੁਲਿਸ ਨੇ ਫਾਇਨਾਂਸਰ ਜਗਜੀਤ ਸਿੰਘ ਉਰਫ ਟੋਨੀ, ਰਾਹੁਲ ਕਪੂਰ, ਸੁਰੇਸ਼ ਅਤੇ ਹਰੀਓਮ ਵਾਸੀ ਮਾਡਲ ਟਾਊਨ ਦੇ ਖਿਲਾਫ ਕ-ਤ-ਲ ਦਾ ਮਾਮਲਾ ਦਰਜ ਕਰ ਲਿਆ ਹੈ।
ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਲੜਕੇ ਯੋਗੇਸ਼ ਸਿੰਗਲਾ ਨੇ ਦੱਸਿਆ ਕਿ ਉਸ ਦਾ ਪਿਤਾ ਜਗਜੀਤ ਸਿੰਘ ਉਰਫ ਟੋਨੀ ਦੇ ਕੋਲ ਕੰਮ ਕਰਦਾ ਸੀ। ਐਤਵਾਰ ਦੀ ਸ਼ਾਮ ਨੂੰ ਜਗਜੀਤ ਸਿੰਘ ਆਪਣੇ ਸਾਥੀ ਰਾਹੁਲ ਕਪੂਰ, ਸੁਰੇਸ਼ ਅਤੇ ਹਰੀਓਮ ਨੂੰ ਨਾਲ ਲੈ ਕੇ ਉਨ੍ਹਾਂ ਦੇ ਘਰ ਆਇਆ ਅਤੇ ਪਿਤਾ ਨੂੰ ਇਹ ਕਹਿ ਕੇ ਆਪਣੇ ਨਾਲ ਲੈ ਗਿਆ ਕਿ ਉਹ ਕੁਝ ਮਿੰਟਾਂ ਵਿਚ ਵਾਪਸ ਆ ਜਾਣਗੇ। ਪਰ ਜਦੋਂ ਦੇਰ ਰਾਤ ਤੱਕ ਉਹ ਵਾਪਸ ਨਹੀਂ ਆਏ ਤਾਂ ਉਸ ਨੇ ਪਿਤਾ ਨੂੰ ਫੋਨ ਕੀਤਾ। ਪਰ ਉਨ੍ਹਾਂ ਦਾ ਫੋਨ ਬੰਦ ਆ ਰਿਹਾ ਸੀ। ਜਦੋਂ ਉਸ ਨੇ ਜਗਜੀਤ ਸਿੰਘ ਉਰਫ ਟੋਨੀ ਨੂੰ ਫੋਨ ਕੀਤਾ ਤਾਂ ਉਸ ਨੇ ਦੱਸਿਆ ਕਿ ਉਸ ਨੇ ਉਸ ਦੇ ਪਿਤਾ ਨੂੰ ਸਮਰਾਲਾ ਚੌਕ ਨੇੜੇ ਛੱਡ ਦਿੱਤਾ ਹੈ। ਅੱਗੇ ਯੋਗੇਸ਼ ਸਿੰਗਲਾ ਨੇ ਦੱਸਿਆ ਕਿ ਰਾਤ ਨੂੰ ਉਸ ਦੇ ਭਰਾ ਇਸ਼ਾਂਤ ਸਿੰਗਲਾ ਨੂੰ ਦੋਰਾਹਾ ਦੇ ਇਕ ਪੁਲਿਸ ਕਰਮੀ ਦਾ ਫੋਨ ਆਇਆ।
ਉਸ ਨੇ ਦੱਸਿਆ ਕਿ ਕੁਝ ਲੋਕ ਉਸ ਦੇ ਪਿਤਾ ਨੂੰ ਦੋਰਾਹਾ ਦੇ ਰਾਜਵੰਤ ਹਸਪਤਾਲ ਵਿੱਚ ਛੱਡ ਗਏ ਹਨ, ਉਨ੍ਹਾਂ ਦਾ ਹਾਲ ਨਾਜ਼ੁਕ ਹੈ। ਉਸ ਨੂੰ ਲੁਧਿਆਣਾ ਰੈਫਰ ਕੀਤਾ ਗਿਆ। ਜਦੋਂ ਉਹ ਨਿੱਜੀ ਹਸਪਤਾਲ ਪੁੱਜੇ ਤਾਂ ਉਸ ਦੇ ਪਿਤਾ ਦੀ ਮੌ-ਤ ਹੋ ਚੁੱਕੀ ਸੀ। ਯੋਗੇਸ਼ ਸਿੰਗਲਾ ਨੇ ਦੋਸ਼ ਲਾਇਆ ਕਿ ਦੋਸ਼ੀ ਜਗਜੀਤ ਸਿੰਘ ਉਰਫ ਟੋਨੀ ਉਸ ਦੇ ਪਿਤਾ ਉਤੇ ਪੈਸਿਆਂ ਲਈ ਦਬਾਅ ਪਾ ਰਿਹਾ ਸੀ ਅਤੇ ਇਸੇ ਗੱਲ ਨੂੰ ਲੈ ਕੇ ਉਸ ਨੇ ਉਸ ਦੇ ਪਿਤਾ ਦਾ ਕ-ਤ-ਲ ਕਰ ਦਿੱਤਾ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਬ. ਇੰਸਪੈਕਟਰ ਵਿਜੇ ਕੁਮਾਰ ਨੇ ਦੱਸਿਆ ਕਿ ਦੋਸ਼ੀਆਂ ਖ਼ਿਲਾਫ਼ ਕ-ਤ-ਲ ਦਾ ਕੇਸ ਦਰਜ ਕਰ ਲਿਆ ਗਿਆ ਹੈ। ਇਸ ਘਟਨਾ ਨੂੰ ਅੰਜਾਮ ਦੇਣ ਦੇ ਕਾਰਨਾਂ ਦਾ ਪਤਾ ਦੋਸ਼ੀਆਂ ਦੀ ਗ੍ਰਿਫ਼ਤਾਰੀ ਮਗਰੋਂ ਹੀ ਲੱਗ ਸਕੇਗਾ।