ਉੱਤਰ ਪ੍ਰਦੇਸ਼ (UP) ਦੇ ਮੇਰਠ ਵਿਚ ਪੁਲਿਸ ਲਾਈਨ ਵਿਖੇ ਇੰਸਪੈਕਟਰ ਇੰਦਰਜੀਤ ਸਿੰਘ ਉਮਰ 45 ਸਾਲ ਨੇ ਕੰਨ ਪੱਟੀ ਤੇ ਪਿਸ-ਤੌਲ ਨਾਲ ਗੋ-ਲੀ ਮਾਰ ਕੇ ਜਿੰਦਗੀ ਮੁਕਾ ਲਈ। ਇੰਦਰਜੀਤ ਸਿੰਘ ਸਹਾਰਨਪੁਰ ਦੇ ਨਗਰ ਕੋਤਵਾਲੀ ਥਾਣੇ ਦੀ ਸਰਾਏ ਗੰਜ ਪੁਲਿਸ ਚੌਕੀ ਦੇ ਇੰਚਾਰਜ ਸਨ। ਵੀਰਵਾਰ ਨੂੰ ਸਵੇਰੇ ਇਸ ਘਟਨਾ ਦੀ ਸੂਚਨਾ ਮਿਲਦੇ ਹੀ ਐਸ. ਐਸ. ਪੀ. ਰੋਹਿਤ ਸਿੰਘ ਸਾਜਵਾਨ ਅਤੇ ਹੋਰ ਪੁਲਿਸ ਦੇ ਅਧਿਕਾਰੀ ਮੌਕੇ ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ। ਮੁੱਢਲੀ ਜਾਂਚ ਵਿੱਚ ਇਸ ਘਟਨਾ ਦੀ ਵਜ੍ਹਾ ਘਰੇਲੂ ਕਲੇਸ਼ ਦੱਸਿਆ ਜਾ ਰਿਹਾ ਹੈ।
ਮੁਢਲੇ ਤੌਰ ਉਤੇ ਊਧਮ ਸਿੰਘ ਨਗਰ ਜ਼ਿਲ੍ਹੇ ਦੇ ਬਾਜਪੁਰ ਥਾਣਾ ਖੇਤਰ ਅਧੀਨ ਪੈਂਦੇ ਪਿੰਡ ਮਹੇਸ਼ਪੁਰ ਵਾਸੀ ਇੰਦਰਜੀਤ ਸਿੰਘ ਦਾ ਪਰਿਵਾਰ ਪੁਲੀਸ ਲਾਈਨ ਮੇਰਠ ਵਿੱਚ ਰਹਿ ਰਿਹਾ ਸੀ। ਉਸ ਦੀ ਪੋਸਟਿੰਗ ਸਹਾਰਨਪੁਰ ਵਿੱਚ ਚੱਲ ਰਹੀ ਸੀ। ਬੁੱਧਵਾਰ ਨੂੰ ਇੰਦਰਜੀਤ ਤਿੰਨ ਦਿਨ ਦੀ ਛੁੱਟੀ ਲੈ ਕੇ ਆਇਆ ਸੀ। ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਦੇ ਮੈਂਬਰ ਰਾਤ ਨੂੰ ਸੌਂ ਰਹੇ ਸਨ। ਉਸੇ ਸਮੇਂ ਇੰਦਰਜੀਤ ਦੇ ਕਮਰੇ ਵਿੱਚੋਂ ਉੱਚੀ ਅਵਾਜ਼ ਵਿਚ ਗੀਤ ਵੱਜ ਰਹੇ ਸਨ। ਇਸ ਦੌਰਾਨ ਰਾਤ ਕਰੀਬ 2 ਵਜੇ ਇੰਦਰਜੀਤ ਸਿੰਘ ਨੇ ਪਿਸ-ਤੌਲ ਨਾਲ ਗੋ-ਲੀ ਮਾਰ ਲਈ।
ਕਾਫੀ ਦੇਰ ਬਾਅਦ ਪਤਨੀ ਨਵਨੀਤ ਕੌਰ ਨੇ ਕਮਰੇ ਦੇ ਦੋਵੇਂ ਗੇਟਾਂ ਤੇ ਹੱਥ ਮਾਰ ਕੇ ਆਵਾਜ਼ ਮਾਰੀ। ਜਦੋਂ ਉਨ੍ਹਾਂ ਨੇ ਬੂਹਾ ਨਾ ਖੋਲ੍ਹਿਆ ਤਾਂ ਤੀਜੇ ਦਰਵਾਜ਼ੇ ਰਾਹੀਂ ਦੇਖਿਆ ਤਾਂ ਇੰਦਰਜੀਤ ਸਿੰਘ ਬਲੱਡ ਨਾਲ ਭਿਜੇ ਹਾਲ ਵਿਚ ਪਿਆ ਸੀ। ਇਸ ਤੋਂ ਬਾਅਦ ਪਰਿਵਾਰ ਵਾਲੇ ਉਸ ਨੂੰ ਮੈਡੀਕਲ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਮੁੱਢਲੀ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਪਰਿਵਾਰਕ ਮੈਂਬਰਾਂ ਮੁਤਾਬਕ ਉਨ੍ਹਾਂ ਨੂੰ ਗੋ-ਲੀ ਦੀ ਆਵਾਜ਼ ਸੁਣਾਈ ਨਹੀਂ ਦਿੱਤੀ। ਇਸ ਤੋਂ ਬਾਅਦ ਵਿਚ ਪੁਲਿਸ ਨੇ ਦੇਹ ਦਾ ਪੋਸਟ ਮਾਰਟਮ ਕਰਵਾਇਆ। ਸ਼ਾਮ ਨੂੰ ਪਰਿਵਾਰਕ ਮੈਂਬਰ ਦੇਹ ਲੈ ਕੇ ਜੱਦੀ ਪਿੰਡ ਲਈ ਰਵਾਨਾ ਹੋ ਗਏ।
ਉੱਥੇ ਹੀ ਐੱਸ. ਐੱਸ. ਪੀ. ਰੋਹਿਤ ਸਿੰਘ ਸਾਜਵਾਨ ਦਾ ਕਹਿਣਾ ਹੈ ਕਿ ਇਸ ਘਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਹੁਣ ਤੱਕ ਘਰੇਲੂ ਕਲੇਸ਼ ਦੀ ਸਥਿਤੀ ਸਾਹਮਣੇ ਆ ਚੁੱਕੀ ਹੈ। ਸਹਾਰਨਪੁਰ ਪੁਲਿਸ ਤੋਂ ਵੀ ਜਾਣਕਾਰੀ ਲਈ ਜਾ ਰਹੀ ਹੈ। ਸਹਾਰਨਪੁਰ ਦੇ ਇੰਸਪੈਕਟਰ ਨੀਰਜ ਸਿੰਘ ਨੇ ਦੱਸਿਆ ਕਿ ਇੰਦਰਜੀਤ ਸਿੰਘ ਨੇ ਸਰਵਿਸ ਅਸਲਾ ਨਗਰ ਕੋਤਵਾਲੀ ਵਿਖੇ ਜਮ੍ਹਾ ਕਰਵਾ ਦਿੱਤਾ ਸੀ। ਇਹ ਘਟਨਾ ਕਿਸੇ ਹੋਰ ਪਿਸ-ਤੌਲ ਨਾਲ ਵਾਪਰੀ ਹੈ। ਦੂਜੇ ਪਾਸੇ ਮੇਰਠ ਦੇ ਐਸਪੀ ਸਿਟੀ ਪਿਊਸ਼ ਸਿੰਘ ਦਾ ਕਹਿਣਾ ਹੈ ਕਿ ਇਸ ਘਟਨਾ ਵਿੱਚ ਸਰਕਾਰੀ ਅਸਲੇ ਦੀ ਵਰਤੋਂ ਨਹੀਂ ਕੀਤੀ ਗਈ। ਪਿਸ-ਤੌਲ ਜ਼ਬਤ ਕਰ ਲਿਆ ਗਿਆ ਹੈ। ਇਸ ਦੀ ਜਾਂਚ ਕਰਾਈ ਜਾ ਰਹੀ ਹੈ। ਫੋਰੈਂਸਿਕ ਟੀਮ ਵੀ ਜਾਂਚ ਕਰ ਰਹੀ ਹੈ।