ਇਹ ਮਾਮਲਾ ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਤੋਂ ਸਾਹਮਣੇ ਆਇਆ ਹੈ। ਇਥੇ ਲੰਬੀ ਥਾਣੇ ਦੇ ਵਿੱਚ ਪੈਂਦੇ ਪਿੰਡ ਖੇਮਾ ਖੇੜਾ ਵਿਖੇ ਇਕ ਡੇਅਰੀ ਕਰਿਆਨੇ ਦੀ ਦੁਕਾਨ ਵਿਚ ਸੁੱਤੇ ਪਏ ਇਕ ਬਜ਼ੁਰਗ ਦੇ ਸਿਰ ਉਪਰ ਹਥੌੜੇ ਵਰਗੀ ਕਿਸੇ ਚੀਜ ਨਾਲ ਵਾਰ ਕਰਕੇ ਕ-ਤ-ਲ ਕਰ ਦਿੱਤਾ ਗਿਆ ਹੈ। ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਚੋਰਾਂ ਨੇ ਦੁੱਧ ਚੈੱਕ ਕਰਨ ਵਾਲੀ ਮਸ਼ੀਨ ਸਮੇਤ ਕਰਿਆਨੇ ਦਾ ਸਾਮਾਨ ਚੋਰੀ ਕਰ ਲਿਆ। ਪਰਿਵਾਰ ਨੂੰ ਇਸ ਘਟਨਾ ਦਾ ਪਤਾ ਉਸ ਸਮੇਂ ਲੱਗਿਆ ਜਦੋਂ ਉਹ ਸਵੇਰੇ ਦੁਕਾਨ ਉਤੇ ਆਏ ਤਾਂ ਬਜ਼ੁਰਗ ਨੂੰ ਮੰਜੇ ਉਪਰ ਬਲੱਡ ਨਾਲ ਭਿਜੇ ਮ੍ਰਿਤਕ ਪਿਆ ਦੇਖਿਆ ਗਿਆ।
ਪਰਿਵਾਰਕ ਮੈਂਬਰਾਂ ਨੇ ਤੁਰੰਤ ਹੀ ਇਸ ਘਟਨਾ ਦੀ ਸੂਚਨਾ ਇਲਾਕੇ ਦੇ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ। ਜਿਸ ਤੋਂ ਬਾਅਦ ਥਾਣਾ ਲੰਬੀ ਦੇ ਇੰਚਾਰਜ ਮਨਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਘਟਨਾ ਵਾਲੀ ਥਾਂ ਉਤੇ ਪਹੁੰਚ ਗਏ ਅਤੇ ਮ੍ਰਿਤਕ ਦੇਹ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਅਤੇ ਨੇੜਲੇ ਏਰੀਏ ਵਿਚ ਲੱਗੇ ਹੋਏ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਦੀ ਪਹਿਚਾਣ ਮੰਗਲਾ ਰਾਮ ਨਾਮ ਦੇ ਰੂਪ ਵਜੋਂ ਹੋਈ ਹੈ। ਇਸ ਮਾਮਲੇ ਬਾਰੇ ਮ੍ਰਿਤਕ ਦੇ ਲੜਕੇ ਨੇ ਦੱਸਿਆ ਕਿ ਉਸ ਦੀ ਪਿੰਡ ਵਿੱਚ ਹੀ ਸਾਂਝੀ ਡੇਅਰੀ ਅਤੇ ਕਰਿਆਨੇ ਦੇ ਸਮਾਨ ਦੀ ਦੁਕਾਨ ਹੈ। ਰਾਤ ਨੂੰ ਉਸ ਦਾ ਪਿਤਾ ਮੰਗਲਾ ਰਾਮ ਦੁਕਾਨ ਦੇ ਅੰਦਰ ਪਿਛਲੇ ਵਾਲੇ ਪਾਸੇ ਸੌਂਦਾ ਸੀ।
ਵੀਰਵਾਰ ਦੀ ਦੇਰ ਰਾਤ ਨੂੰ ਕੁਝ ਅਣਪਛਾਤੇ ਵਿਅਕਤੀਆਂ ਨੇ ਦੁਕਾਨ ਵਿਚ ਦਾਖਲ ਹੋ ਕੇ ਦੁਕਾਨ ਵਿਚ ਸੁੱਤੇ ਪਏ ਪਿਤਾ ਦੇ ਸਿਰ ਉਪਰ ਭਾਰੀ ਚੀਜ ਨਾਲ ਵਾਰ ਕਰਕੇ ਉਸ ਦਾ ਕ-ਤ-ਲ ਕਰ ਦਿੱਤਾ। ਇਸ ਤੋਂ ਬਾਅਦ ਦੁਕਾਨ ਵਿਚੋਂ ਦੁੱਧ ਚੈੱਕ ਕਰਨ ਵਾਲੀ ਮਸ਼ੀਨ ਲੈਕਟੋਸਕੈਨ, ਵਾਈਬ੍ਰੇਟਰ ਸਮੇਤ ਦੁਕਾਨ ਅੰਦਰ ਪਿਆ ਕਰਿਆਨੇ ਦਾ ਅਤੇ ਹੋਰ ਸਮਾਨ ਚੋਰੀ ਕਰਕੇ ਫਰਾਰ ਹੋ ਗਏ। ਥਾਣਾ ਲੰਬੀ ਦੇ ਇੰਚਾਰਜ ਮਨਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।