ਉੱਤਰ ਪ੍ਰਦੇਸ਼ (UP) ਦੇ ਮੇਰਠ ਵਿਚ ਸ਼ੁੱਕਰਵਾਰ ਰਾਤ 10:30 ਵਜੇ ਨਕਾਬ ਪੋਸ਼ ਬਦ-ਮਾਸ਼ਾਂ ਨੇ ਗੋ-ਲੀ ਚਲਾ ਕੇ ਘੰਟਾ ਵਾਲੀ ਗਲੀ, ਲਿਸਾੜੀਗੇਟ ਵਿੱਚ ਮੈਡੀਕਲ ਸਟੋਰ ਸੰਚਾਲਕ ਸਾਜਿਦ ਸੈਫੀ ਉਮਰ 24 ਸਾਲ ਪੁੱਤਰ ਸ਼ਾਹਿਦ ਸੈਫੀ ਦਾ ਕ-ਤ-ਲ ਕਰ ਦਿੱਤਾ। ਘਟਨਾ ਤੋਂ ਬਾਅਦ ਭੱਜ ਰਹੇ ਦੋਸ਼ੀਆਂ ਦਾ ਜਦੋਂ ਲੋਕਾਂ ਨੇ ਪਿੱਛਾ ਕੀਤਾ ਤਾਂ ਉਨ੍ਹਾਂ ਉਤੇ ਵੀ ਫਾਇਰ ਕਰ ਦਿੱਤੇ। ਇਸ ਘਟਨਾ ਕਾਰਨ ਇਲਾਕੇ ਦੇ ਲੋਕਾਂ ਵਿਚ ਡਰ ਦਾ ਮਾਹੌਲ ਹੈ। ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ਉਤੇ ਪਹੁੰਚੀ ਪੁਲਸ ਨੇ CCTV ਕੈਮਰਿਆਂ ਦੀ ਸਕੈਨਿੰਗ ਸ਼ੁਰੂ ਕਰ ਦਿੱਤੀ ਹੈ।
ਬ੍ਰਹਮਪੁਰੀ ਥਾਣਾ ਖੇਤਰ ਦੇ ਸ਼ਕੂਰਨਗਰ ਗਲੀ-1 ਦਾ ਰਹਿਣ ਵਾਲਾ ਸਾਜਿਦ ਸੈਫੀ ਗੁਆਂਢ ਵਿਚ ਰਹਿਣ ਵਾਲੇ 10 ਸਾਲਾ ਲੜਕੇ ਨਾਲ ਮੈਡੀਕਲ ਸਟੋਰ ਉਤੇ ਬੈਠਾ ਸੀ। ਮੈਡੀਕਲ ਸਟੋਰ ਸ਼ਕੂਰਨਗਰ ਦੇ ਸਾਹਮਣੇ ਸੜਕ ਦੇ ਪਾਰ ਘੰਟਾ ਵਾਲੀ ਗਲੀ ਦੇ ਲੀਸਾਡੀਗੇਟ ਰੋਡ ਦੇ ਮੋੜ ਉਤੇ ਹੈ। ਦੱਸਿਆ ਜਾ ਰਿਹਾ ਹੈ ਕਿ ਦੋ ਦੋਸ਼ੀ ਮੂੰਹ ਉਤੇ ਕੱਪੜਾ ਬੰਨ੍ਹ ਕੇ ਸਟੋਰ ਉਤੇ ਪਹੁੰਚੇ ਅਤੇ ਸਾਜਿਦ ਉਤੇ ਧੜਾ-ਧੜ ਫਾਇਰ ਕਰ ਕੇ ਭੱਜ ਗਏ। ਸਟੋਰ ਉਤੇ ਸਾਜਿਦ ਨਾਲ ਬੈਠਾ 10 ਸਾਲ ਦਾ ਲੜਕਾ ਵੀ ਵਾਲ-ਵਾਲ ਬਚਿਆ। ਉਸ ਨੇ ਸਾਜਿਦ ਦੇ ਘਰ ਜਾ ਕੇ ਇਸ ਘਟਨਾ ਦੀ ਜਾਣਕਾਰੀ ਦਿੱਤੀ।
ਸਾਜਿਦ ਦੇ ਪਿਤਾ ਸ਼ਾਹਿਦ, ਵੱਡਾ ਭਰਾ ਸਾਕਿਬ ਅਤੇ ਪਰਿਵਾਰਕ ਮੈਂਬਰ ਮੌਕੇ ਉਤੇ ਪਹੁੰਚੇ। ਬਲੱਡ ਨਾਲ ਭਿੱਜੇ ਹਾਲ ਵਿਚ ਪਰਿਵਾਰਕ ਮੈਂਬਰਾਂ ਨੇ ਸਾਜਿਦ ਨੂੰ ਜ਼ਿਲਾ ਹਸਪਤਾਲ ਵਿਚ ਭਰਤੀ ਕਰਾਇਆ, ਜਿੱਥੇ ਡਾਕਟਰਾਂ ਨੇ ਮੁੱਢਲੀ ਜਾਂਚ ਤੋਂ ਪਿਛੋਂ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਇੰਸਪੈਕਟਰ ਲਿਸਾਡੀਗੇਟ ਕੁਲਦੀਪ ਸਿੰਘ ਪੁਲਿਸ ਫੋਰਸ ਨਾਲ ਮੌਕੇ ਉਤੇ ਪਹੁੰਚੇ। ਇਸ ਦੇ ਨਾਲ ਹੀ ਪੀੜਤ ਪਰਿਵਾਰ ਦੇ ਮੈਂਬਰਾਂ ਨੇ ਜ਼ਿਲਾ ਹਸਪਤਾਲ ਵਿਚ ਹੰਗਾਮਾ ਕਰ ਦਿੱਤਾ। ਸੀਓ ਕੋਤਵਾਲੀ ਅਮਿਤ ਕੁਮਾਰ ਰਾਏ ਅਤੇ ਇੰਸਪੈਕਟਰ ਦੇਹਲੀਗੇਟ ਫੋਰਸ ਨਾਲ ਪਹੁੰਚੇ।
ਪੁਲਿਸ ਨੇ ਪੀੜਤ ਪਰਿਵਾਰ ਨੂੰ ਸਮਝਾ ਕੇ ਸ਼ਾਂਤ ਕੀਤਾ ਅਤੇ ਦੇਹ ਨੂੰ ਪੋਸਟ ਮਾਰਟਮ ਹਾਊਸ ਭੇਜ ਦਿੱਤਾ। ਪੁਲਿਸ ਦੀ ਇੱਕ ਟੀਮ ਸੀਸੀਟੀਵੀ ਕੈਮਰੇ ਦੀ ਫੁਟੇਜ ਦੇਖਣ ਵਿੱਚ ਲੱਗੀ ਹੋਈ ਹੈ। ਸਾਜਿਦ ਸੈਫੀ ਪਰਿਵਾਰ ਦਾ ਲਾਡਲਾ ਸੀ। ਉਹ ਚਾਰ ਭੈਣ ਭਰਾਵਾਂ ਦੇ ਵਿੱਚੋਂ ਸਭ ਤੋਂ ਛੋਟਾ ਸੀ। ਉਸ ਦੀ ਵੱਡੀ ਭੈਣ ਦਾ ਵਿਆਹ ਤੈਅ ਸੀ, ਜੋ ਅਗਲੇ ਮਹੀਨੇ ਹੋਣਾ ਸੀ। ਵੱਡਾ ਭਰਾ ਸਾਰਿਕ ਘਰਾਂ ਵਿੱਚ ਸੀਲਿੰਗ ਦਾ ਕੰਮ ਕਰਦਾ ਹੈ ਅਤੇ ਪਿਤਾ ਸ਼ਾਹਿਦ ਕੱਪੜੇ ਸਿਲਾਈ ਦਾ ਕੰਮ ਕਰਦਾ ਹੈ। ਬੀ-ਫਾਰਮ ਕਰਨ ਤੋਂ ਬਾਅਦ ਸਾਜਿਦ ਨੇ ਚਾਰ ਮਹੀਨੇ ਪਹਿਲਾਂ ਹੀ ਮੈਡੀਕਲ ਸਟੋਰ ਖੋਲ੍ਹਿਆ ਸੀ।