ਧੀ ਦੇ ਸਹੁਰਿਆਂ ਤੋਂ ਆਇਆ ਅਜਿਹਾ ਸੁਨੇਹਾ, ਛਾਇਆ ਸੋਗ, ਮਾਪਿਆਂ ਨੇ ਲਾਏ ਇਹ ਦੋਸ਼

Punjab

ਇਹ ਦੁੱਖ ਭਰੀ ਖਬਰ ਪੰਜਾਬ ਦੇ ਅਬੋਹਰ ਤੋਂ ਪ੍ਰਾਪਤ ਹੋਈ ਹੈ। ਪੰਜਾਬ ਦੇ ਅਬੋਹਰ ਜ਼ਿਲ੍ਹੇ ਦੇ ਢਾਣੀ ਦੀ ਰਹਿਣ ਵਾਲੀ ਇੱਕ ਵਿਆਹੀ ਮਹਿਲਾ ਦੀ ਐਤਵਾਰ ਸ਼ਾਮ ਨੂੰ ਸ਼ੱ-ਕ ਦੇ ਹਾਲ ਵਿੱਚ ਮੌ-ਤ ਹੋ ਗਈ ਹੈ। ਜਦੋਂ ਕਿ ਉਸ ਦੇ ਮਾਪਿਆਂ ਨੇ ਉਸ ਦੇ ਸਹੁਰੇ ਪਰਿਵਾਰ ਉਤੇ ਕ-ਤ-ਲ ਦਾ ਕਥਿਤ ਦੋਸ਼ ਲਾਇਆ ਹੈ। ਥਾਣਾ ਸਦਰ ਦੀ ਪੁਲੀਸ ਵੱਲੋਂ ਮਹਿਲਾ ਦੇ ਮ੍ਰਿਤਕ ਸਰੀਰ ਨੂੰ ਪੋਸਟ ਮਾਰਟਮ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ ਗਿਆ ਹੈ। ਪੁਲਿਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਨੀਤੂ ਉਮਰ 26 ਸਾਲ ਪੁੱਤਰੀ ਓਮ ਪ੍ਰਕਾਸ਼ ਦੇ ਚਚੇਰੇ ਭਰਾਵਾਂ ਪਿੰਡ ਰਾਏਪੁਰਾ ਵਾਸੀ ਵਿੱਕੀ ਅਤੇ ਅਰਵਿੰਦ ਨੇ ਦੱਸਿਆ ਕਿ ਕਰੀਬ 6 ਸਾਲ ਪਹਿਲਾਂ ਨੀਤੂ ਦਾ ਵਿਆਹ ਪਿੰਡ ਬਹਾਦਰਖੇੜਾ ਦੇ ਨੇੜੇ ਸਥਿਤ ਇਕ ਢਾਣੀ ਵਾਸੀ ਪ੍ਰਦੀਪ ਕੁਮਾਰ ਦੇ ਨਾਲ ਹੋਇਆ ਸੀ ਅਤੇ ਹੁਣ ਉਨ੍ਹਾਂ ਦੇ ਪੰਜ ਸਾਲ ਦੀ ਇਕ ਬੇਟੀ ਜੀਵਿਕਾ ਹੈ। ਉਨ੍ਹਾਂ ਨੇ ਦੱਸਿਆ ਕਿ ਪ੍ਰਦੀਪ ਕੁਮਾਰ ਸ਼ਰਾਬ ਪੀਣ ਦਾ ਆਦੀ ਹੈ। ਉਹ ਅਕਸਰ ਸ਼ਰਾਬ ਪੀ ਕੇ ਨਸ਼ੇ ਦੀ ਹਾਲਤ ਵਿੱਚ ਨੀਤੂ ਨਾਲ ਮਾਰ ਕੁੱਟ ਕਰਦਾ ਰਹਿੰਦਾ ਸੀ। ਇਸ ਕਾਰਨ ਹੀ ਉਹ ਬਹੁਤ ਦੁਖੀ ਰਹਿੰਦੀ ਸੀ।

ਉਸ ਦੀ ਸੱਸ ਵੀ ਹਮੇਸ਼ਾ ਆਪਣੇ ਪੁੱਤ ਦਾ ਹੀ ਸਾਥ ਦਿੰਦੀ ਸੀ ਅਤੇ ਉਸ ਦੀ ਕੁੱਟ ਮਾਰ ਕਰਦੀ ਸੀ। ਐਤਵਾਰ ਸ਼ਾਮ ਨੂੰ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਨੀਤੂ ਨੇ ਘਰ ਵਿਚ ਫਾਹਾ ਲਗਾ ਲਿਆ ਹੈ, ਜਿਸ ਉਤੇ ਉਹ ਤੁਰੰਤ ਮੌਕੇ ਉਤੇ ਪਹੁੰਚੇ ਅਤੇ ਦੇਖਿਆ ਕਿ ਉਹ ਮ੍ਰਿਤਕ ਹਾਲ ਦੇ ਵਿਚ ਪਈ ਸੀ। ਸਦਰ ਪੁਲੀਸ ਨੇ ਮ੍ਰਿਤਕ ਸਰੀਰ ਨੂੰ ਆਪਣੇ ਕਬਜੇ ਵਿੱਚ ਲੈ ਕੇ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਹੈ। ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੇ ਪਤੀ ਅਤੇ ਸੱਸ ਉਤੇ ਕ-ਤ-ਲ ਦੇ ਕਥਿਤ ਦੋਸ਼ ਲਾਉਂਦੇ ਹੋਏ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

Leave a Reply

Your email address will not be published. Required fields are marked *