ਜਿਲ੍ਹਾ ਲੁਧਿਆਣਾ (ਪੰਜਾਬ) ਦੇ ਪਿੰਡ ਮੱਤੇਵਾੜਾ ਵਿੱਚ ਇੱਕ ਵਿਆਹੀ ਮਹਿਲਾ ਨੇ ਆਪਣੇ ਸਹੁਰੇ ਪਰਿਵਾਰ ਵੱਲੋਂ ਦਾਜ ਦੇ ਲਈ ਦੁਖੀ ਕਰਨ ਤੋਂ ਬਾਅਦ ਫਾ-ਹਾ ਲਾ ਕੇ ਆਪਣੇ ਆਪ ਦੀ ਜਿੰਦਗੀ ਨੂੰ ਮੁਕਾ ਲਿਆ ਹੈ। ਜਦੋਂ ਕਿ ਉਸ ਦੇ ਪੇਕਿਆਂ ਨੇ ਦੋਸ਼ ਲਾਇਆ ਕਿ ਬਿਕਰਮਜੀਤ ਕੌਰ ਉਮਰ 26 ਸਾਲ ਦਾ ਗਲ ਦਬਾ ਕੇ ਕ-ਤ-ਲ ਕੀਤਾ ਗਿਆ ਹੈ। ਪਿੰਡ ਰਾਜੁਲ ਵਾਸੀ ਅਮਰ ਸਿੰਘ ਦੀ ਸ਼ਿਕਾਇਤ ਉਤੇ ਮ੍ਰਿਤਕਾ ਦੇ ਪਤੀ ਕ੍ਰਿਸ਼ਨ ਧੀਰ, ਸੱਸ ਸੱਤਿਆ ਦੇਵੀ ਅਤੇ ਨਨਾਣ ਬਿੰਦੂ ਇਸ਼ਮੀਤ ਖ਼ਿਲਾਫ਼ ਦਾਜ ਲਈ ਦੁਖੀ ਕਰਕੇ ਮੌ-ਤ ਦਾ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਫਰਾਰ ਹੋਏ ਦੋਸ਼ੀਆਂ ਦੀ ਭਾਲ ਵਿਚ ਲੱਗੀ ਹੋਈ ਹੈ।
ਪਿੰਡ ਰਾਜੁਲ ਵਾਸੀ ਅਮਰ ਸਿੰਘ ਵੱਲੋਂ ਪੁਲੀਸ ਕੋਲ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਉਨ੍ਹਾਂ ਦੀ ਲੜਕੀ ਬਿਕਰਮਜੀਤ ਕੌਰ ਦਾ ਵਿਆਹ ਮਾਰਚ 2021 ਵਿੱਚ ਹੋਇਆ ਸੀ। ਵਿਆਹ ਤੋਂ ਕੁਝ ਸਮੇਂ ਬਾਅਦ ਹੀ ਉਸ ਦੀ ਲੜਕੀ ਨੂੰ ਦਾਜ ਲਈ ਦੁਖੀ ਕਰਨਾ ਸ਼ੁਰੂ ਹੋ ਗਿਆ। ਉਸ ਦੀ ਅਕਸਰ ਸਹੁਰੇ ਘਰ ਕੁੱ-ਟ ਮਾਰ ਕੀਤੀ ਜਾਂਦੀ ਸੀ। ਕਈ ਵਾਰ ਫੈਸਲਾ ਵੀ ਕਰਵਾਇਆ ਗਿਆ ਸੀ। 13 ਫਰਵਰੀ ਨੂੰ ਪਤਾ ਲੱਗਿਆ ਕਿ ਅਟੈਕ ਆਉਣ ਦੇ ਕਾਰਨ ਉਨ੍ਹਾਂ ਦੀ ਬੇਟੀ ਦੀ ਮੌ-ਤ ਹੋ ਗਈ ਹੈ। ਪਰ ਜਦੋਂ ਉਹ ਪਰਿਵਾਰਕ ਮੈਂਬਰਾਂ ਸਣੇ ਲੜਕੀ ਦੇ ਸਹੁਰੇ ਪਿੰਡ ਮੱਤੇਵਾੜਾ ਪਹੁੰਚੇ ਤਾਂ ਸਾਰੇ ਸਹੁਰੇ ਘਰ ਵਾਲੇ ਸਾਰੇ ਲੋਕ ਘਰ ਤੋਂ ਗਾਇਬ ਸਨ।
ਜਿਸ ਤੋਂ ਬਾਅਦ ਉਨ੍ਹਾਂ ਨੂੰ ਅਟੈਕ ਕਾਰਨ ਧੀ ਦੀ ਮੌ-ਤ ਹੋਣ ਤੇ ਸ਼ੱ-ਕ ਹੋ ਗਿਆ। ਜਦੋਂ ਉਨ੍ਹਾਂ ਨੇ ਦੇਹ ਨੂੰ ਚੈੱਕ ਕੀਤਾ ਤਾਂ ਗਲੇ ਉਤੇ ਰੱਸੀ ਦੇ ਨਿਸ਼ਾਨ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਤੁਰੰਤ ਹੀ ਇਸ ਦੀ ਸੂਚਨਾ ਸਬੰਧਤ ਇਲਾਕੇ ਦੀ ਪੁਲਿਸ ਨੂੰ ਦਿੱਤੀ। ਪਰਿਵਾਰ ਨੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਦੀ ਬੇਟੀ ਦਾ ਕ-ਤ-ਲ ਕੀਤਾ ਗਿਆ ਹੈ। ਇਸ ਮਾਮਲੇ ਬਾਰੇ ਜਾਂਚ ਅਧਿਕਾਰੀ ਏ. ਐਸ. ਆਈ. ਅਵਤਾਰ ਸਿੰਘ ਨੇ ਦੱਸਿਆ ਕਿ ਦੋਸ਼ੀ ਹਾਲੇ ਪੁਲੀਸ ਦੀ ਪਕੜ ਤੋਂ ਬਾਹਰ ਹਨ। ਉਨ੍ਹਾਂ ਦੀ ਭਾਲ ਲਈ ਛਾਪੇ ਮਾਰੀ ਕੀਤੀ ਜਾ ਰਹੀ ਹੈ। ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।