ਬਾਈਕ ਤੇ ਪੜ੍ਹਾਈ ਕਰਨ ਜਾ ਰਹੇ, ਤਿੰਨ ਮੁੰਡਿਆਂ ਨਾਲ ਹਾਦਸਾ, ਇਕ ਨੇ ਤਿਆਗੇ ਸਾਹ

Punjab

ਤਰਨਤਾਰਨ (ਪੰਜਾਬ) ਵਿਚ ਭਿੱਖੀਵਿੰਡ ਸਰਕਲ ਖੇਮਕਰਨ ਦੇ ਪਿੰਡ ਡੱਲ ਵਿਖੇ ਸ਼ੁੱਕਰਵਾਰ ਨੂੰ ਉਸ ਸਮੇਂ ਸੋਗ ਛਾ ਗਿਆ। ਜਦੋਂ ਮੋਟਰਸਾਈਕਲ ਉਤੇ ਪੜ੍ਹਨ ਜਾ ਰਹੇ ਤਿੰਨ ਲੜਕਿਆਂ ਦੀ ਸਾਹਮਣਿਓਂ ਆ ਰਹੀ ਕੈਂਬਰਿਜ ਪਬਲਿਕ ਸ-ਕੂ-ਲ ਦੀ ਵੈਨ ਨਾਲ ਟੱਕਰ ਹੋ ਗਈ। ਇਸ ਹਾਦਸੇ ਵਿੱਚ 17 ਸਾਲਾ ਗੁਰਸਾਜਨ ਸਿੰਘ ਦੀ ਮੌਕੇ ਉਤੇ ਹੀ ਮੌ-ਤ ਹੋ ਗਈ। ਜਦੋਂ ਕਿ ਸੁਖਮਨ ਸਿੰਘ ਅਤੇ ਅਰਸ਼ਦੀਪ ਸਿੰਘ ਜ਼ਖਮੀ ਹੋ ਗਏ। ਇਸ ਘਟਨਾ ਵਾਲੀ ਵੈਨ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਭਿੱਖੀਵਿੰਡ ਪੁਲਿਸ ਨੇ ਆਰੋਪੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਇਸ ਬਾਰੇ ਪਿੰਡ ਡੱਲ ਵਾਸੀ ਰਣਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਗੁਰਸਾਜਨ ਸਿੰਘ ਉਮਰ 17 ਸਾਲ ਭਿੱਖੀਵਿੰਡ ਦੇ ਕਲਗੀਧਰ ਪਬਲਿਕ ਸ-ਕੂ-ਲ ਵਿੱਚ 10ਵੀਂ ਵਿਚ ਪੜਦਾ ਸੀ। ਗੁਰਸਾਜਨ ਸਿੰਘ ਸਵੇਰੇ 8.15 ਵਜੇ ਮੋਟਰਸਾਈਕਲ (ਪੀਬੀ 46 ਵਾਈ 8355) ਉਤੇ ਘਰ ਤੋਂ ਗਿਆ ਸੀ। ਗੁਰਸਾਜਨ ਸਿੰਘ ਦੇ ਨਾਲ ਉਸ ਦੇ ਦੋਸਤ ਸੁਖਮਨ ਸਿੰਘ ਉਮਰ 17 ਸਾਲ ਅਤੇ ਅਰਸ਼ਦੀਪ ਸਿੰਘ ਉਮਰ 15 ਸਾਲ ਦੋਵੇਂ ਸਕੇ ਭਰਾ ਵੀ ਸਵਾਰ ਸਨ। ਰਣਜੀਤ ਸਿੰਘ ਨੇ ਦੱਸਿਆ ਕਿ ਉਹ ਕਿਸੇ ਕੰਮ ਹੋਰ ਮੋਟਰਸਾਈਕਲ ਉਤੇ ਭਿੱਖੀਵਿੰਡ ਲਈ ਰਵਾਨਾ ਹੋਇਆ ਸੀ।

ਰਸਤੇ ਵਿਚ ਸਰਪੰਚ ਗੁਰਜੰਟ ਸਿੰਘ ਦੀ ਬਹਿਕ ਨੇੜੇ ਸਾਹਮਣੇ ਤੋਂ ਤੇਜੀ ਨਾਲ ਆ ਰਹੀ ਕੈਂਬਰਿਜ ਪਬਲਿਕ ਸ-ਕੂ-ਲ ਪਹੂਵਿੰਡ ਦੀ ਵੈਨ (ਪੀ.ਬੀ. 09 ਜੀ 9396) ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਗੁਰਸਾਜਨ ਸਿੰਘ ਦੀ ਮੌਕੇ ਉਤੇ ਹੀ ਮੌ-ਤ ਹੋ ਗਈ। ਜਦੋਂ ਕਿ ਸੁਖਮਨ ਸਿੰਘ ਅਤੇ ਅਰਸ਼ਦੀਪ ਸਿੰਘ ਜ਼ਖਮੀ ਹੋ ਗਏ। ਦੱਸ ਦੇਈਏ ਕਿ ਮੋਟਰਸਾਈਕਲ ਸਵਾਰ ਤਿੰਨੋਂ ਨੌਜਵਾਨਾਂ ਨੇ ਪੱਗਾਂ ਬੰਨ੍ਹੀਆਂ ਹੋਈਆਂ ਸਨ। ਹਾਦਸੇ ਤੋਂ ਤੁਰੰਤ ਬਾਅਦ ਵੈਨ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ।

ਥਾਣਾ ਭਿੱਖੀਵਿੰਡ ਦੇ ਇੰਚਾਰਜ ਬਲਜਿੰਦਰ ਸਿੰਘ, ਡਿਊਟੀ ਅਫਸਰ ਏ.ਐਸ.ਆਈ ਕਰਮਜੀਤ ਸਿੰਘ, ਸਲਵਿੰਦਰ ਸਿੰਘ, ਲਖਵਿੰਦਰ ਸਿੰਘ ਘਟਨਾ ਵਾਲੀ ਥਾਂ ਉਤੇ ਪਹੁੰਚੇ। ਪੁਲਿਸ ਵਲੋਂ ਮ੍ਰਿਤਕ ਦੇ ਪਿਤਾ ਰਣਜੀਤ ਸਿੰਘ ਦੇ ਬਿਆਨਾਂ ਦੇ ਆਧਾਰ ਉਤੇ ਵੈਨ ਦੇ ਡਰਾਈਵਰ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਦੋਵੇਂ ਜ਼ਖਮੀ ਭਰਾਵਾਂ ਨੂੰ ਪ੍ਰਾਈਵੇਟ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ। ਸ਼ਾਮ ਨੂੰ ਗੁਰਸਾਜਨ ਸਿੰਘ ਦਾ ਸਿਵਲ ਹਸਪਤਾਲ ਪੱਟੀ ਤੋਂ ਪੋਸਟ ਮਾਰਟਮ ਕਰਵਾ ਕੇ ਦੇਹ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ।

Leave a Reply

Your email address will not be published. Required fields are marked *