ਲੜਕੀ ਦੇ ਘਰੋਂ ਦੁਖਦ ਹਾਲ ਵਿਚ ਮਿਲੇ ਦੋਵੇਂ, ਕੇਸ ਸੁਲਝਾਉਣ ਵਿਚ ਲੱਗੀ ਪੁਲਿਸ

Punjab

ਉੱਤਰ ਪ੍ਰਦੇਸ਼ (UP) ਦੇ ਮੇਰਠ ਜਨਪਦ ਦੇ ਜਾਨੀ ਥਾਣਾ ਖੇਤਰ ਵਿੱਚ ਐਤਵਾਰ ਨੂੰ ਇੱਕ ਸਨ-ਸਨੀ ਖੇਜ਼ ਘਟਨਾ ਵਾਪਰੀ ਹੈ। ਥਾਣਾ ਖੇਤਰ ਦੇ ਪੇਪਲਾ ਪਿੰਡ ਵਿਚ ਪ੍ਰੇਮੀ ਜੋੜੇ ਦੀ ਗੋ-ਲੀ ਮਾਰ ਕੇ ਹੱ-ਤਿ-ਆ ਕਰ ਦਿੱਤੀ ਗਈ। ਇਸ ਦੇ ਨਾਲ ਹੀ ਇਸ ਘਟਨਾ ਦੇ ਕਾਰਨ ਪੂਰੇ ਪਿੰਡ ਵਿੱਚ ਡਰ ਦਾ ਮਾਹੌਲ ਬਣ ਗਿਆ ਹੈ। ਦੂਜੇ ਪਾਸੇ ਇਸ ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਐਸ. ਐਸ. ਪੀ. ਰੋਹਿਤ ਸਿੰਘ ਸਾਜਵਾਨ ਅਤੇ ਆਈ. ਜੀ. ਪ੍ਰਵੀਨ ਕੁਮਾਰ ਪੁਲਿਸ ਫੋਰਸ ਸਮੇਤ ਮੌਕੇ ਉਤੇ ਪਹੁੰਚ ਗਏ। ਪੁਲਿਸ ਅਧਿਕਾਰੀਆਂ ਵਲੋਂ ਸਬੰਧਤ ਥਾਣੇ ਨੂੰ ਜਲਦ ਤੋਂ ਜਲਦ ਜਾਂਚ ਦੇ ਹੁਕਮ ਦਿੱਤੇ ਗਏ ਹਨ।

ਇਹ ਜੋੜਾ ਫਾਇਰ ਲੱਗ ਕੇ ਜਖਮੀ ਹੋਏ ਹਾਲ ਵਿਚ ਲੜਕੀ ਦੇ ਘਰੋਂ ਇਕ ਕਮਰੇ ਵਿਚੋਂ ਮਿਲਿਆ ਸੀ। ਫਾਇਰ ਲੱਗਣ ਨਾਲ ਲੜਕੇ ਦੀ ਮੌਕੇ ਉਤੇ ਹੀ ਮੌ-ਤ ਹੋ ਗਈ, ਜਦੋਂ ਕਿ ਫਾਇਰ ਲੱਗਣ ਕਾਰਨ ਲੜਕੀ ਜ਼ਖਮੀ ਹੋ ਗਈ। ਲੜਕੀ ਨੂੰ ਜ਼ਖਮੀ ਹਾਲਤ ਵਿਚ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਪਰ ਇਲਾਜ ਦੇ ਦੌਰਾਨ ਉਸ ਨੇ ਵੀ ਦਮ ਤੋੜ ਦਿੱਤਾ। ਦੋਵਾਂ ਨਾਲ ਕਿਸ ਨੇ ਇਹ ਸਭ ਕੀਤਾ? ਇਹ ਅਜੇ ਪਤਾ ਨਹੀਂ ਹੈ। ਪੁਲਿਸ ਦੋਸ਼ੀਆਂ ਦਾ ਸੁਰਾਗ ਲਾਉਣ ਦੀ ਕੋਸ਼ਿਸ਼ ਵਿਚ ਲੱਗੀ ਹੋਈ ਹੈ। ਦੂਜੇ ਪਾਸੇ ਮੌਕੇ ਉਤੇ ਪਹੁੰਚੀ ਪੁਲਿਸ ਨੂੰ ਮੌਕੇ ਤੋਂ ਇੱਕ ਪਿਸ-ਤੌਲ ਬਰਾਮਦ ਹੋਇਆ ਹੈ। ਜਿਸ ਨੂੰ ਪੁਲਿਸ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਇਸ ਦੇ ਨਾਲ ਹੀ ਨੌਜਵਾਨ ਦੀ ਦੇਹ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ ਹੈ।

ਪੁਲਿਸ ਮੁਤਾਬਕ ਨੌਜਵਾਨ ਦੇ ਸਿਰ ਵਿੱਚ ਫਾਇਰ ਮਾਰ ਕੇ ਕ-ਤ-ਲ ਕੀਤਾ ਗਿਆ ਹੈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਸ਼ੁਭਮ ਪੁੱਤਰ ਦੇਵੇਂਦਰ ਨਾਮ ਦੇ ਰੂਪ ਵਜੋਂ ਹੋਈ ਹੈ। ਲੜਕੀ ਦਾ ਨਾਮ ਸਾਕਸ਼ੀ ਉਮਰ 19 ਸਾਲ ਪੁੱਤਰੀ ਨਾਗੇਸ਼ ਹੈ। ਐਸ. ਐਸ. ਪੀ. ਰੋਹਿਤ ਸਿੰਘ ਸਾਜਵਾਨ ਦਾ ਕਹਿਣਾ ਹੈ ਕਿ ਮੁੱਢਲੀ ਜਾਂਚ ਵਿੱਚ ਦੋਵਾਂ ਦਾ ਕ-ਤ-ਲ ਪ੍ਰੇਮ ਸਬੰਧ ਦੇ ਕਾਰਨ ਹੋਇਆ ਹੈ। ਪਰ ਫਿਲਹਾਲ ਪੁਲਿਸ ਸਾਰੇ ਪੁਆਇੰਟਾਂ ਦੀ ਜਾਂਚ ਕਰ ਰਹੀ ਹੈ। ਘਟਨਾ ਦੀ ਅਸਲ ਵਜ੍ਹਾ ਦਾ ਪਤਾ ਜਾਂਚ ਤੋਂ ਬਾਅਦ ਹੀ ਲੱਗ ਸਕੇਗਾ।

Leave a Reply

Your email address will not be published. Required fields are marked *