ਕਿਸੇ ਕੰਮ ਲਈ ਘਰੋਂ ਗਿਆ ਸੀ ਨੌਜਵਾਨ, ਦੋ ਦਿਨਾਂ ਬਾਅਦ ਇਸ ਹਾਲ ਵਿਚ ਮਿਲਿਆ ਸਰੀਰ

Punjab

ਇਹ ਦੁਖਦ ਸਮਾਚਾਰ ਪੰਜਾਬ ਦੇ ਜ਼ਿਲ੍ਹਾ ਸੰਗਰੂਰ ਤੋਂ ਸਾਹਮਣੇ ਆਇਆ ਹੈ। ਸੰਗਰੂਰ ਜਿਲ੍ਹੇ ਦੇ ਸਥਾਨਕ ਕਸਬਾ ਭਵਾਨੀਗੜ੍ਹ ਦੇ ਨੇੜੇ ਪੈਂਦੇ ਪਿੰਡ ਫੁੰਮਣਵਾਲ ਤੋਂ ਗੁੰਮ ਹੋਏ ਨੌਜਵਾਨ ਦਾ ਮ੍ਰਿਤਕ ਸਰੀਰ ਅੱਜ ਭੇਦ ਭਰੇ ਹਾਲ ਦੇ ਵਿੱਚ ਰਾਜਪੁਰਾ ਪਿੰਡ ਦੀ ਹੱ-ਡਾ ਰੋੜੀ ਵਿਚੋਂ ਮਿਲਣ ਤੋਂ ਬਾਅਦ ਇਲਾਕੇ ਵਿੱਚ ਡਰ ਦਾ ਮਾਹੌਲ ਪਾਇਆ ਗਿਆ ਹੈ। ਇਸ ਮਾਮਲੇ ਸਬੰਧੀ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਸਰਬਜੀਤ ਸਿੰਘ ਉਰਫ ਰਾਜੀ ਪੁੱਤ ਭਜਨ ਸਿੰਘ ਪਿੰਡ ਫੁੰਮਣਵਾਲ ਦਾ ਰਹਿਣ ਵਾਲਾ ਬੀਤੀ 19 ਫਰਵਰੀ ਦੀ ਸ਼ਾਮ ਨੂੰ ਘਰ ਤੋਂ ਕਿਸੇ ਕੰਮ ਦੇ ਲਈ ਗਿਆ ਸੀ ਪਰ ਮੁੜ ਕੇ ਘਰ ਨਹੀਂ ਆਇਆ।

ਜਿਸ ਦੀ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਵੱਲੋਂ ਲਗਾਤਾਰ ਭਾਲ ਕੀਤੀ ਜਾ ਰਹੀ ਸੀ। ਅੱਜ ਸਵੇਰੇ ਜਦੋਂ ਪੜ੍ਹਨ ਵਾਲੇ ਕੁਝ ਲੜਕੇ ਉਥੋਂ ਲੰਘ ਰਹੇ ਸਨ ਤਾਂ ਉਨ੍ਹਾਂ ਨੇ ਰਾਜਪੁਰਾ ਪਿੰਡ ਦੀ ਹੱ-ਡਾ ਰੋੜੀ ਵਿੱਚ ਇੱਕ ਵਿਅਕਤੀ ਦੀ ਦੇਹ ਨੂੰ ਪਈ ਦੇਖਿਆ, ਜਿਸ ਨੂੰ ਕੁੱ-ਤਿਆਂ ਵੱਲੋਂ ਨੋ-ਚਿ-ਆ ਜਾ ਰਿਹਾ ਸੀ, ਜਿਸ ਕਾਰਨ ਦੇਹ ਦਾ ਹਾਲ ਵਿਗੜ ਚੁੱਕਿਆ ਸੀ। ਉਨ੍ਹਾਂ ਨੇ ਤੁਰੰਤ ਹੀ ਇਸ ਮਾਮਲੇ ਦੀ ਸਥਾਨਕ ਪੁਲਿਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਪਾਰਟੀ ਸਮੇਤ ਮੌਕੇ ਵਾਲੀ ਥਾਂ ਉਤੇ ਪਹੁੰਚੇ ਸਬ ਡਵੀਜ਼ਨ ਭਵਾਨੀਗੜ੍ਹ ਦੇ ਡੀ. ਐਸ. ਪੀ. ਮੋਹਿਤ ਅਗਰਵਾਲ ਅਤੇ ਸਥਾਨਕ ਥਾਣਾ ਇੰਚਾਰਜ ਪ੍ਰਤੀਕ ਜਿੰਦਲ ਨੇ ਦੇਹ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਸ਼ਨਾਖਤ ਕੀਤੀ ਤਾਂ ਇਹ ਪਿਛਲੇ ਦੋ ਦਿਨਾਂ ਤੋਂ ਗੁੰਮ ਹੋਇਆ ਸਰਬਜੀਤ ਸਿੰਘ ਉਰਫ ਰਾਜੀ ਹੀ ਨਿਕਲਿਆ।

ਇਸ ਸਬੰਧੀ ਡੀ. ਐਸ. ਪੀ. ਮੋਹਿਤ ਅਗਰਵਾਲ ਨੇ ਕਿਹਾ ਕਿ ਪੁਲਿਸ ਇਸ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕਰ ਰਹੀ ਹੈ। ਥਾਣਾ ਮੁਖੀ ਜਿੰਦਲ ਨੇ ਦੱਸਿਆ ਕਿ ਮੁੱਢਲੀ ਜਾਂਚ ਵਿਚ ਇਹ ਮਾਮਲਾ ਕ-ਤ-ਲ ਦਾ ਲੱਗ ਰਿਹਾ ਹੈ। ਪੁਲਿਸ ਮਾਮਲੇ ਦੀ ਹਰ ਪਹਿਲੂ ਤੋਂ ਬਰੀਕੀ ਨਾਲ ਜਾਂਚ ਕਰ ਰਹੀ ਹੈ। ਇਸ ਮੌਕੇ ਫੋਰੈਂਸਿਕ ਵਿਭਾਗ ਦੀ ਟੀਮ ਨੂੰ ਵੀ ਜਾਂਚ ਲਈ ਬੁਲਾਇਆ ਗਿਆ ਹੈ। ਇਸ ਖ਼ਬਰ ਦੇ ਲਿਖੇ ਜਾਣ ਤੱਕ ਨੌਜਵਾਨ ਦੀ ਮੌ-ਤ ਦਾ ਕਾਰਨ ਇਕ ਭੇਤ ਬਣਿਆ ਹੋਇਆ ਸੀ। ਪੁਲਿਸ ਵਲੋਂ ਕੋਈ ਨਾ ਕੋਈ ਸੁਰਾਗ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ।

Leave a Reply

Your email address will not be published. Required fields are marked *