ਪੰਜਾਬ ਵਿਚ ਜਿਲ੍ਹਾ ਸੰਗਰੂਰ ਦੇ ਪਿੰਡ ਫੁੰਮਣਵਾਲ ਤੋਂ ਗੁੰਮ ਹੋਏ ਨੌਜਵਾਨ ਦੀ ਦੇਹ ਪਿੰਡ ਰਾਜਪੁਰਾ ਦੀ ਹੱਡਾ ਰੋੜੀ ਤੋਂ ਬਰਾਮਦ ਕਰਨ ਦੇ ਸਬੰਧ ਵਿੱਚ ਪੁਲਿਸ ਵਲੋਂ ਮ੍ਰਿਤਕ ਦੇ ਭਰਾ ਦੀ ਸ਼ਿਕਾਇਤ ਉਤੇ ਉਸ ਦੇ ਚਾਚੇ ਖਿਲਾਫ ਕ-ਤ-ਲ ਦਾ ਮਾਮਲਾ ਦਰਜ ਕਰਕੇ ਚਾਚੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਬਾਰੇ ਪ੍ਰਾਪਤ ਜਾਣਕਾਰੀ ਅਨੁਸਾਰ ਮਿ੍ਤਕ ਸਰਬਜੀਤ ਸਿੰਘ ਉਰਫ਼ ਰਾਜੀ ਦੇ ਭਰਾ ਦਵਿੰਦਰ ਸਿੰਘ ਪੁੱਤ ਭਜਨ ਸਿੰਘ ਵਾਸੀ ਪਿੰਡ ਫੁੰਮਣਵਾਲ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਦਾ ਭਰਾ ਸਰਬਜੀਤ ਸਿੰਘ ਆਪਣੇ ਚਾਚੇ ਨਾਲ ਅਨਾਜ ਮੰਡੀ ਗਿਆ ਹੋਇਆ ਸੀ। ਗੁਰਜੰਟ ਸਿੰਘ ਬੀਤੀ 19 ਫਰਵਰੀ ਨੂੰ ਇੱਕ ਵੱਛੀ ਨੂੰ ਛੱਡਣ ਲਈ ਗਿਆ ਸੀ। ਉਸ ਦਾ ਚਾਚਾ ਤਾਂ ਘਰ ਵਾਪਸ ਆ ਗਿਆ। ਪਰ ਉਸ ਦਾ ਭਰਾ ਘਰ ਨਹੀਂ ਆਇਆ।
ਦਵਿੰਦਰ ਸਿੰਘ ਨੇ ਆਪਣੀ ਸ਼ਿਕਾਇਤ ਵਿੱਚ ਅੱਗੇ ਦੱਸਿਆ ਕਿ ਉਹ ਅਗਲੇ ਦਿਨ ਦੋ ਵਾਰ ਆਪਣੇ ਚਾਚੇ ਦੇ ਘਰ ਆਪਣੇ ਭਰਾ ਦੇ ਬਾਰੇ ਪੁੱਛਣ ਗਿਆ। ਪਰ ਉਸ ਦਾ ਚਾਚਾ ਸ਼ਰਾਬ ਦੇ ਨਸ਼ੇ ਵਿੱਚ ਘਰ ਹੀ ਪਿਆ ਸੀ ਅਤੇ 21 ਫਰਵਰੀ 2023 ਨੂੰ ਸਵੇਰੇ ਉਸ ਨੂੰ ਰਾਜਪੁਰਾ ਦੇ ਪਿੰਡ ਦੀ ਹੱਡਾ ਰੋੜੀ ਵਿੱਚ ਇੱਕ ਦੇਹ ਪਈ ਹੋਣ ਦਾ ਪਤਾ ਲੱਗਾ। ਜਦੋਂ ਉਸ ਨੇ ਮੌਕੇ ਉਤੇ ਜਾ ਕੇ ਦੇਖਿਆ ਤਾਂ ਇਹ ਦੇਹ ਉਸ ਦੇ ਲਾਪਤਾ ਭਰਾ ਸਰਬਜੀਤ ਸਿੰਘ ਉਰਫ਼ ਰਾਜੀ ਦੀ ਹੀ ਨਿਕਲੀ, ਜਿਸ ਨੂੰ ਕੁੱ-ਤਿਆਂ ਵੱਲੋਂ ਨੋ-ਚਿਆ ਹੋਇਆ ਸੀ। ਮੇਰੇ ਬਿਆਨਾਂ ਉਤੇ ਮੌਕੇ ਤੇ ਪਹੁੰਚੀ ਪੁਲਿਸ ਨੇ ਮੇਰੇ ਭਰਾ ਦੀ ਮੌ-ਤ ਦੁਰ-ਘਟਨਾ ਅਤੇ ਕੁਦਰਤੀ ਸੀ ਅਤੇ ਪੋਸਟ ਮਾਰਟਮ ਕਰਵਾ ਕੇ ਦੇਹ ਵਾਰਸਾਂ ਹਵਾਲੇ ਕਰ ਦਿੱਤੀ।
ਦਵਿੰਦਰ ਸਿੰਘ ਨੇ ਆਪਣੀ ਸ਼ਿਕਾਇਤ ਵਿੱਚ ਅੱਗੇ ਦੋਸ਼ ਲਾਇਆ ਕਿ ਬੀਤੇ ਦਿਨ ਉਸ ਵੱਲੋਂ ਕੀਤੀ ਪੜਤਾਲ ਦੌਰਾਨ ਪਤਾ ਲੱਗਾ ਕਿ ਉਸ ਦੇ ਚਾਚਾ ਗੁਰਜੰਟ ਸਿੰਘ ਨੇ ਅਨਾਜ ਮੰਡੀ ਤੋਂ ਵਾਪਸ ਆਉਂਦੇ ਸਮੇਂ ਪਿੰਡ ਰਾਜਪੁਰਾ ਦੀ ਹੱਡਾ ਰੋੜੀ ਵਿਚ ਮੇਰੇ ਭਰਾ ਸਰਬਜੀਤ ਸਿੰਘ ਨੂੰ ਕਥਿਤ ਤੌਰ ਉਤੇ ਵੱਧ ਸ਼ਰਾਬ ਪਿਲਾ ਕੇ ਸੁੱਟ ਦਿੱਤਾ। ਇੱਥੇ ਉਸ ਦੇ ਭਰਾ ਦੀ ਕੁੱਤਿਆਂ ਦੇ ਨੋ-ਚ ਲੈਣ ਕਰਕੇ ਮੌ-ਤ ਹੋ ਗਈ। ਪੁਲਿਸ ਨੇ ਮ੍ਰਿਤਕ ਦੇ ਭਰਾ ਦਵਿੰਦਰ ਸਿੰਘ ਦੇ ਬਿਆਨਾਂ ਉਤੇ ਉਸ ਦੇ ਚਾਚੇ ਗੁਰਜੰਟ ਸਿੰਘ ਖ਼ਿਲਾਫ਼ ਕ-ਤ-ਲ ਦਾ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।