ਡੈਰੀ ਦੇ ਸੰਚਾਲਕ ਤੇ ਕਰਿੰਦੇ ਨਾਲ ਦੁਖਦ ਕਾਰਾ, ਪੁੱਤ ਨੇ ਦੱਸੀਆਂ ਇਹ ਗੱਲਾਂ

Punjab

ਪੰਜਾਬ ਦੇ ਲੁਧਿਆਣਾ ਜਿਲ੍ਹੇ ਵਿਚ ਦੇਰ ਰਾਤ ਨੂੰ 2 ਜਾਣਿਆਂ ਦਾ ਕ-ਤ-ਲ ਕਰ ਦਿੱਤਾ ਗਿਆ। ਸੂਆ ਰੋਡ ਉਤੇ ਪੈਂਦੇ ਪਿੰਡ ਬੁਲਾਰਾ ਵਿਚ ਰਾਤ ਡੇਢ ਵਜੇ ਦੇ ਕਰੀਬ ਡੇਅਰੀ ਸੰਚਾਲਕ ਅਤੇ ਉਸ ਦੇ ਨੌਕਰ ਉਤੇ ਤਿੱਖੀ ਚੀਜ ਨਾਲ ਵਾਰ ਕਰ ਕੇ ਕ-ਤ-ਲ ਕਰ ਦਿੱਤਾ ਗਿਆ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜੋਤਰਾਮ ਦੇਰ ਰਾਤ ਆਪਣੇ ਕਮਰੇ ਵਿਚ ਸੌਂ ਰਿਹਾ ਸੀ। ਜਦੋਂ ਬਾਕੀ ਲੋਕ ਸਵੇਰੇ ਉੱਠੇ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਜੋਤਰਾਮ ਦਾ ਕ-ਤ-ਲ ਕਰ ਦਿੱਤਾ ਗਿਆ ਹੈ। ਦੂਜੇ ਪਾਸੇ ਉਨ੍ਹਾਂ ਦੇ ਨੌਕਰ ਭਗਵੰਤ ਸਿੰਘ ਦੀ ਦੇਹ ਵੀ ਪਸ਼ੂਆਂ ਦੇ ਸ਼ੈੱਡ ਦੇ ਹੇਠਾਂ ਪਈ ਸੀ। ਪਰਿਵਾਰ ਨੂੰ ਸ਼ੰਕਾ ਹੈ ਕਿ ਉਨ੍ਹਾਂ ਦੇ ਕਿਸੇ ਹੋਰ ਨੌਕਰ ਨੇ ਇਸ ਕਾਰੇ ਨੂੰ ਅੰਜਾਮ ਦਿੱਤਾ ਹੈ।

ਸਵੇਰੇ ਜਦੋਂ ਲੋਕਾਂ ਨੇ ਡੇਅਰੀ ਤੋਂ ਜੋਤਰਾਮ ਦੇ ਪੁੱਤ ਤਰਸੇਮ ਨੂੰ ਫੋਨ ਕਰਕੇ ਘਟਨਾ ਦੀ ਸੂਚਨਾ ਦਿੱਤੀ ਤਾਂ ਉਹ ਮੌਕੇ ਉਤੇ ਪਹੁੰਚ ਗਿਆ। ਉਸ ਨੇ ਦੇਖਿਆ ਕਿ ਪਿਤਾ ਜੋਤਰਾਮ ਬਲੱਡ ਨਾਲ ਭਿਜਿਆ ਪਿਆ ਸੀ। ਇਸ ਦੇ ਨਾਲ ਹੀ ਉਸ ਦਾ ਪੁਰਾਣਾ ਨੌਕਰ ਭਗਵੰਤ ਸਿੰਘ ਵੀ ਕੁਝ ਦੂਰੀ ਉਤੇ ਦੇਹ ਪਈ ਸੀ। ਜੋਤਰਾਮ ਕੋਲ ਕਰੀਬ 4500 ਰੁਪਏ ਸਨ। ਜਦੋਂ ਪੁਲਿਸ ਨੇ ਸਵੇਰੇ ਮੌਕਾ ਦੇਖਿਆ ਤਾਂ ਜੋਤਰਾਮ ਕੋਲ ਉਹ ਪੈਸੇ ਨਹੀਂ ਸਨ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਦੋਸ਼ੀਆਂ ਨੇ 4500 ਰੁਪਏ ਚੋਰੀ ਕਰ ਲਏ ਹਨ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਵਿਚ ਜੁਟੀ ਹੋਈ ਹੈ। ਜੋਤਰਾਮ ਅਤੇ ਭਗਵੰਤ ਸਿੰਘ ਦੀਆਂ ਦੇਹਾਂ ਦਾ ਹਾਲ ਇਹ ਸੀ ਕਿ ਦੋਵਾਂ ਦੇ ਗਲ ਉਤੇ ਤਿੱਖੀ ਚੀਜ ਨਾਲ ਵਾਰ ਕੀਤੇ ਗਏ ਸਨ।

ਇਸ ਮਾਮਲੇ ਬਾਰੇ ਜੋਤਰਾਮ ਦੇ ਪੁੱਤ ਤਰਸੇਮ ਨੇ ਦੱਸਿਆ ਕਿ ਉਸ ਨੂੰ ਜਿਸ ਵਿਅਕਤੀ ਉਤੇ ਸ਼ੰਕਾ ਹੈ, ਉਸ ਦਾ ਨਾਮ ਗਿਰਧਾਰੀ ਹੈ। ਉਸ ਨੇ ਤਰਸ ਦੇ ਆਧਾਰ ਉਤੇ ਇਸ ਨੂੰ ਆਪਣੀ ਡਾਇਰੀ ਵਿਚ ਰੱਖਿਆ ਸੀ। ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਉਸ ਨੇ ਇਹ ਕ-ਤ-ਲ ਕਿਉਂ ਕੀਤਾ। ਗਿਰਧਾਰੀ ਤੇ ਸ਼ੰਕਾ ਇਸ ਲਈ ਵੀ ਹੈ ਕਿਉਂਕਿ ਇਹ ਘਟਨਾ ਵਾਪਰਨ ਦੇ ਬਾਅਦ ਤੋਂ ਹੀ ਉਹ ਫਰਾਰ ਹੈ। ਉਹ ਦੇਰ ਰਾਤ ਹੀ ਡਾਇਰੀ ਛੱਡ ਕੇ ਦੌੜ ਗਿਆ। ਪੁਲਿਸ ਦੀ ਟੀਮ ਮੌਕੇ ਉਤੇ ਪਹੁੰਚ ਗਈ। ਸੀਨੀਅਰ ਪੁਲਿਸ ਅਧਿਕਾਰੀਆਂ ਨੇ ਮੌਕੇ ਦਾ ਮੁਆਇਨਾ ਕੀਤਾ। ਪੁਲਿਸ ਦੋਸ਼ੀਆਂ ਨੂੰ ਫੜਨ ਲਈ ਲਗਾਤਾਰ ਕੰਮ ਕਰ ਰਹੀ ਹੈ। ਇਲਾਕੇ ਵਿੱਚ ਲੱਗੇ CCTV ਕੈਮਰਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

ਉਮੀਦ ਜਤਾਈ ਜਾ ਰਹੀ ਹੈ ਕਿ ਦੋਸ਼ੀ ਛੇਤੀ ਹੀ ਕਾਬੂ ਕਰ ਲਏ ਜਾਣਗੇ। ਬਾਕੀ ਡੇਅਰੀ ਵਰਕਰਾਂ ਤੋਂ ਵੀ ਪੁੱਛ ਗਿੱਛ ਕੀਤੀ ਜਾ ਰਹੀ ਹੈ। ਪੁਲਿਸ ਨੇ ਡਾਇਰੀ ਸੰਚਾਲਕਾਂ ਨੂੰ ਸਖ਼ਤ ਹੁਕਮ ਦਿੱਤੇ ਹਨ ਕਿ ਉਹ ਕਿਸੇ ਵੀ ਵਿਅਕਤੀ ਨੂੰ ਨੌਕਰੀ ਉਤੇ ਰੱਖਣ ਦਾ ਰਿਕਾਰਡ ਉਨ੍ਹਾਂ ਦੇ ਸਬੰਧਤ ਥਾਣੇ ਵਿੱਚ ਜਮ੍ਹਾ ਕਰਵਾਉਣ। ਇਸ ਦੇ ਨਾਲ ਹੀ ਪੁਲਿਸ ਨੇੜੇ ਦੇ ਲੋਕਾਂ ਤੋਂ ਵੀ ਪੁੱਛ ਗਿੱਛ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਕਰ ਭਗਵੰਤ ਪਿਛਲੇ 15 ਸਾਲਾਂ ਤੋਂ ਇਸ ਡੇਅਰੀ ਉਤੇ ਕੰਮ ਕਰਦਾ ਸੀ। ਅੱਜ ਤੜਕੇ ਉਸ ਦੇ ਪੁੱਤ ਮਨੀ ਨੂੰ ਸੂਚਿਤ ਕਰਕੇ ਬੁਲਾਇਆ ਗਿਆ। ਭਗਵੰਤ ਸਿੰਘ ਆਪਣੇ ਕੰਮ ਕਾਰਨ ਪਿੰਡ ਬੁਲਾਰਾ ਰਹਿੰਦਾ ਸੀ। ਉਸ ਦਾ ਬਾਕੀ ਪਰਿਵਾਰ ਪਿੰਡ ਦੁੱਗਰੀ ਵਿੱਚ ਰਹਿ ਰਿਹਾ ਹੈ।

Leave a Reply

Your email address will not be published. Required fields are marked *