ਵਿਆਹ ਵਿਚ ਨਾ ਬੁਲਾਉਣ ਤੇ, ਰੁੱਸੇ ਰਿਸ਼ਤੇਦਾਰ ਨੇ, ਇਸ ਤਰ੍ਹਾਂ ਪਾਇਆ ਖਿਲਾਰਾ

Punjab

ਅੰਮ੍ਰਿਤਸਰ ਜਿਲ੍ਹੇ ਦੇ ਛੇਹਰਟਾ ਥਾਣਾ ਏਰੀਏ ਦੇ ਮਾਡਲ ਟਾਊਨ ਇਲਾਕੇ ਵਿਚ ਸ਼ਨੀਵਾਰ ਦੇਰ ਰਾਤ ਨੂੰ ਇਕ ਵਿਆਹ ਸਮਾਗਮ ਦੌਰਾਨ ਕੁਝ ਲੋਕਾਂ ਨੇ ਫਾਇਰ ਕਰ ਦਿੱਤੇ। ਜਿਸ ਕਾਰਨ ਜ਼ਖ਼ਮੀ ਹੋਏ ਲਾੜੇ ਦੇ ਜੀਜੇ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਦੋਸ਼ੀਆਂ ਨੇ ਵਿਆਹ ਦੀ ਪਾਰਟੀ ਉਤੇ ਇੱਟ ਤੇ ਪੱਥਰ ਵੀ ਚਲਾਏ।

ਇਸ ਮਾਮਲੇ ਬਾਰੇ ਛੇਹਰਟਾ ਥਾਣੇ ਦੇ ਇੰਚਾਰਜ ਇੰਸਪੈਕਟਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਮੁੱਖ ਦੋਸ਼ੀ ਗੁਰਸੇਵਕ ਸਿੰਘ ਅਤੇ ਉਸ ਦੇ ਹੋਰ ਸਾਥੀਆਂ ਖ਼ਿਲਾਫ਼ ਕ-ਤ-ਲ ਦੀ ਕੋਸ਼ਿਸ਼ ਦਾ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਮਾਡਲ ਟਾਊਨ ਵਾਸੀ ਕਮਲਜੀਤ ਕੌਰ ਨੇ ਦੱਸਿਆ ਕਿ ਸ਼ਨੀਵਾਰ ਦੀ ਰਾਤ ਨੂੰ ਉਨ੍ਹਾਂ ਨੇ ਲੜਕੇ ਦੀਪਕ ਸਿੰਘ ਦਾ ਵਿਆਹ ਕੀਤਾ ਸੀ।

ਵਿਆਹ ਵਿੱਚ ਕੁਝ ਰਿਸ਼ਤੇਦਾਰਾਂ ਨੂੰ ਨਹੀਂ ਬੁਲਾਇਆ ਗਿਆ ਸੀ। ਰਾਤ ਨੂੰ ਘਰ ਦੇ ਨੇੜੇ ਉਨ੍ਹਾਂ ਨੇ ਕੁਝ ਰਿਸ਼ਤੇਦਾਰਾਂ ਅਤੇ ਗੁਆਂਢੀਆਂ ਲਈ ਪਾਰਟੀ ਰੱਖੀ ਹੋਈ ਸੀ। ਰਾਤ ਕਰੀਬ ਦਸ ਵਜੇ ਉਨ੍ਹਾਂ ਦੇ ਰਿਸ਼ਤੇਦਾਰ ਡੀਜੇ ਫਲੋਰ ਉਤੇ ਨੱਚ ਰਹੇ ਸਨ। ਇਸ ਦੌਰਾਨ ਇੱਕ ਰਿਸ਼ਤੇਦਾਰ ਗੁਰਸੇਵਕ ਸਿੰਘ ਵੀ ਬਿਨਾਂ ਸੱਦੇ ਉੱਥੇ ਪਹੁੰਚ ਗਿਆ ਅਤੇ ਹੋਰ ਰਿਸ਼ਤੇਦਾਰਾਂ ਨਾਲ ਨੱਚਣ ਲੱਗਿਆ ਤਾਂ ਡਾਂਸ ਦੌਰਾਨ ਹੀ ਉਨ੍ਹਾਂ ਦੇ ਕੁਝ ਰਿਸ਼ਤੇਦਾਰਾਂ ਨੇ ਗੁਰਸੇਵਕ ਸਿੰਘ ਅਤੇ ਉਸ ਦੇ ਸਾਥੀਆਂ ਦਾ ਵਿਰੋਧ ਕੀਤਾ ਅਤੇ ਇਸ ਬਾਰੇ ਜਾਣਕਾਰੀ ਉਨ੍ਹਾਂ ਨੂੰ ਵੀ ਦਿੱਤੀ।

ਇਸ ਉਤੇ ਉਹ ਵੀ ਡਾਂਸ ਫਲੋਰ ਤੇ ਪਹੁੰਚ ਗਈ ਅਤੇ ਦੋਸ਼ੀ ਦਾ ਵਿਰੋਧ ਕੀਤਾ ਤਾਂ ਦੋਸ਼ੀ ਨੇ ਉਨ੍ਹਾਂ ਨਾਲ ਦੁਰ ਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ। ਕੁਝ ਹੀ ਦੇਰ ਵਿਚ ਦੋਸ਼ੀ ਨੇ ਆਪਣੇ ਹੋਰ ਸਾਥੀਆਂ ਨੂੰ ਉੱਥੇ ਬੁਲਾ ਲਿਆ। ਜਦੋਂ ਲਾੜੇ ਦੇ ਜੀਜਾ ਸਤਪਾਲ ਸਿੰਘ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਦੋਸ਼ੀਆਂ ਨੇ ਉਸ ਨੂੰ ਫਾਇਰ ਕਰ ਕੇ ਜ਼ਖ਼ਮੀ ਕਰ ਦਿੱਤਾ। ਲਾੜੇ ਦੀ ਮਾਂ ਕਮਲਜੀਤ ਕੌਰ ਨੇ ਦੱਸਿਆ ਕਿ ਦੋਸ਼ੀਆਂ ਨੇ ਉਸ ਨੂੰ ਵਿਆਹ ਵਿਚ ਨਾ ਬੁਲਾਉਣ ਤੇ ਜਿੱਦ ਵਜੋਂ ਉਨ੍ਹਾਂ ਉਤੇ ਇੱਟ ਪੱਥਰਾਂ ਨਾਲ ਹਮਲਾ ਕਰ ਦਿੱਤਾ।

Leave a Reply

Your email address will not be published. Required fields are marked *