ਪੰਜਾਬ ਦੇ ਬਰਨਾਲਾ ਜਿਲ੍ਹੇ ਤੋਂ ਦੁਖ ਦਾਇਕ ਸਮਾਚਾਰ ਪ੍ਰਾਪਤ ਹੋਇਆ ਹੈ। ਇਥੇ ਢਿਲਵਾ ਪੈਟਰੋਲ ਪੰਪ ਦੇ ਸਾਹਮਣੇ ਕਾਰ ਅਤੇ ਸਕੂਟਰੀ ਦੇ ਵਿਚ ਟੱਕਰ ਹੋ ਗਈ ਹੈ। ਇਸ ਘਟਨਾ ਵਿਚ ਪਤੀ ਅਤੇ ਪਤਨੀ ਦੀ ਜਾਨ ਚਲੀ ਗਈ। ਮਿਲੀ ਜਾਣਕਾਰੀ ਅਨੁਸਾਰ ਦੋ ਦਰਵਾਜ਼ਾ ਬਰਨਾਲਾ ਦਾ ਰਹਿਣ ਵਾਲਾ ਜਗਤਾਰ ਸਿੰਘ ਅਤੇ ਉਸ ਦੀ ਘਰਵਾਲੀ ਨਵੋਦਿਆ ਸਕੂਲ ਢਿਲਵਾਂ ਵਿਖੇ ਪੜ੍ਹਦੀ ਆਪਣੀ ਬੇਟੀ ਨੂੰ ਮਿਲਣ ਲਈ ਆਪਣੀ ਐਕਟਿਵਾ ਸਕੂਟਰੀ ਪੀ.ਬੀ.-19 ਜੇ-5660 ਤੇ ਸਵਾਰ ਹੋ ਕੇ ਜਾ ਰਹੇ ਸਨ। ਜਦੋਂ ਉਹ ਢਿਲਵਾਂ ਪੈਟਰੋਲ ਪੰਪ ਨੇੜੇ ਪਹੁੰਚੇ ਤਾਂ ਉਨ੍ਹਾਂ ਨੂੰ ਇੱਕ ਤੇਜ਼ ਸਪੀਡ ਈਟੋਸ ਕਾਰ ਨੰਬਰ ਪੀਬੀ-10 ਡੀਪੀ-ਪੀ-8791 ਨੇ ਪਿੱਛੇ ਤੋਂ ਟੱਕਰ ਮਾਰ ਦਿੱਤੀ।
ਜਿਸ ਕਾਰਨ ਨਵਦੀਪ ਕੌਰ ਨੇ ਮੌਕੇ ਉਤੇ ਹੀ ਦਮ ਤੋੜ ਦਿੱਤਾ। ਜਦੋਂ ਕਿ ਜਗਤਾਰ ਸਿੰਘ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਬਰਨਾਲਾ ਲਿਆਂਦਾ ਗਿਆ। ਜਿੱਥੋਂ ਉਸ ਨੂੰ ਡੀ. ਐਮ. ਸੀ. ਲੁਧਿਆਣਾ ਰੈਫਰ ਕਰ ਦਿੱਤਾ ਗਿਆ। ਪਰ ਬਲੱਡ ਵਹਿਣ ਤੋਂ ਨਾ ਰੁਕਣ ਕਾਰਨ ਹਸਪਤਾਲ ਪਹੁੰਚਦਿਆਂ ਹੀ ਜਗਤਾਰ ਸਿੰਘ ਦੀ ਵੀ ਮੌ-ਤ ਹੋ ਗਈ। ਤੁਹਾਨੂੰ ਦੱਸ ਦੇਈਏ ਕਿ ਮ੍ਰਿਤਕ ਆਪਣੇ ਪਿੱਛੇ ਤਿੰਨ ਬੱਚੇ, ਇੱਕ ਪੁੱਤ ਅਤੇ ਦੋ ਧੀਆਂ ਛੱਡ ਗਏ ਹਨ, ਜੋ ਕਿ ਬਹੁਤ ਨਿੱਕੇ ਹਨ। ਬਰਨਾਲਾ ਸ਼ਹਿਰ ਵਿੱਚ ਇਸ ਘਟਨਾ ਦਾ ਪਤਾ ਲੱਗਦੇ ਹੀ ਸ਼ਹਿਰ ਵਾਸੀਆਂ ਦੀਆਂ ਅੱਖਾਂ ਨਮ ਹੋ ਗਈਆਂ ਅਤੇ ਉਨ੍ਹਾਂ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ।
ਪੁਲਿਸ ਥਾਣਾ ਰੂੜੇਕੇ ਦੇ ਜਾਂਚ ਅਧਿਕਾਰੀ ਐਸ. ਐਚ. ਓ. ਦੇਸ਼ਰਾਜ ਨੇ ਦੱਸਿਆ ਕਿ ਈਟੋਸ ਕਾਰ ਨੰਬਰ ਪੀ.ਬੀ. -10 -ਡੀ.ਪੀ.-ਪੀ -8791 ਦੇ ਡਰਾਇਵਰ ਅਨਮੋਲ ਸਿੰਘ ਵਾਸੀ ਪਿੰਡ ਢੋਲਣ, ਜ਼ਿਲ੍ਹਾ ਲੁਧਿਆਣਾ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਦੇਹਾਂ ਦਾ ਪੋਸਟ ਮਾਰਟਮ ਕਰਵਾਇਆ ਜਾ ਰਿਹਾ ਹੈ। ਪੋਸਟ ਮਾਰਟਮ ਤੋਂ ਬਾਅਦ ਦੇਹਾਂ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ ਜਾਵੇਗਾ।